29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਮੀਂਹ ਕਾਰਨ ਚੰਡੀਗੜ੍ਹ ਦੇ ਤਾਪਮਾਨ 7 ਡਿਗਰੀ ਆਈ ਗਿਰਾਵਟ

ਚੰਡੀਗੜ੍ਹ, 28 ਸਤੰਬਰ (ਸੁਖਵਿੰਦਰ ਸਿੰਘ ਸ਼ਾਨ)- ਰਾਜਧਾਨੀ ਚੰਡੀਗੜ੍ਹ ਵਿਚ ਅੱਜ ਭਾਰੀ ਮੀਂਹ ਪਿਆ, ਜਿਸ ਕਾਰਨ ਦਿਨ ਦਾ ਤਾਪਮਾਨ 7 ਡਿਗਰੀ ਸੈਲਸੀਅਸ ਤੱਕ ਥੱਲੇ ਡਿੱਗ ਗਿਆ। ਦੁਪਹਿਰ ਬਾਅਦ ਪਏ ਭਾਰੀ ਮੀਂਹ ਕਾਰਨ ਸ਼ਹਿਰ ਵਾਸੀਆਂ ਨੂੰ ਕੰਬਣੀ ਛੇੜ ਦਿੱਤੀ।

ਅਜੀਤ ਡੈਸਕ 29-09-2026
ਚੰਡੀਗੜ੍ਹ, 28 ਸਤੰਬਰ (ਸੁਖਵਿੰਦਰ ਸਿੰਘ ਸ਼ਾਨ)- ਰਾਜਧਾਨੀ ਚੰਡੀਗੜ੍ਹ ਵਿਚ ਅੱਜ ਭਾਰੀ ਮੀਂਹ ਪਿਆ, ਜਿਸ ਕਾਰਨ ਦਿਨ ਦਾ ਤਾਪਮਾਨ 7 ਡਿਗਰੀ ਸੈਲਸੀਅਸ ਤੱਕ ਥੱਲੇ ਡਿੱਗ ਗਿਆ। ਦੁਪਹਿਰ ਬਾਅਦ ਪਏ ਭਾਰੀ ਮੀਂਹ ਕਾਰਨ ਸ਼ਹਿਰ ਵਾਸੀਆਂ ਨੂੰ ਕੰਬਣੀ ਛੇੜ ਦਿੱਤੀ। ਮੀਂਹ ਕਾਰਨ ਭਾਵੇਂ ਸ਼ਹਿਰ ਦਾ ਮੌਸਮ ਸੁਹਾਵਣਾ ਹੋ ਗਿਆ, ਪਰ ਘਰੋਂ ਬਾਹਰ ਕੰਮਕਾਜ ਲਈ ਨਿਕਲੇ ਲੋਕਾਂ ਨੂੰ ਠੰਢ ਦਾ ਗਹਿਰਾ ਝਟਕਾ ਲੱਗਿਆ। ਰਾਜਧਾਨੀ ਵਿਚ ਸੋਮਵਾਰ ਨੂੰ ਸਵੇਰ ਵੇਲੇ ਤੋਂ ਹੀ ਬੱਦਲ ਛਾਏ ਰਹੇ ਅਤੇ ਵੱਖ ਵੱਖ ਸੈਕਟਰਾਂ ਵਿਚ ਦਿਨ ਭਰ ਰੁੱਕ ਰੁੱਕ ਕੇ ਮੀਂਹ ਪੈਂਦਾ ਰਿਹਾ। ਮੀਂਹ ਕਾਰਨ ਬਾਜ਼ਾਰਾਂ ਅਤੇ ਦਫ਼ਤਰਾਂ ਵਿਚ ਲੋਕਾਂ ਨੂੰ ਮੀਂਹ ਤੋਂ ਬਚਣ ਦੇ ਉਪਰਾਲੇ ਕਰਦੇ ਦੇਖਿਆ ਗਿਆ। ਭਾਰੀ ਮੀਂਹ ਕਾਰਨ ਸੜਕਾਂ ’ਤੇ ਵਾਹਨਾਂ ਦੀ ਰਫ਼ਤਾਰ ਥੰਮ੍ਹ ਗਈ ਅਤੇ ਲਾਈਟ ਪੁਆਇੰਟਾਂ ’ਤੇ ਗੱਡੀਆਂ ਦੇ ਜਾਮ ਲੱਗ ਗਏ। ਸ਼ਹਿਰ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 25.4 ਡਿਗਰੀ ਅਤੇ ਬੀਤੀ ਰਾਤ ਦਾ ਤਾਪਮਾਨ 22.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪਿਛਲੀ ਖ਼ਬਰ ਦੜੂਆ ਹੱਤਿਆਕਾਂਡ ਦੇ ਮੁੱਖ ਮੁਲਜ਼ਮ ਸਣੇ ਬਾਕੀਆਂ ਦੀ ਗ੍ਰਿਫ਼ਤਾਰੀ ਨਾ ਹੋਣ ’ ਤੇ ਪਰਿਵਾਰ ’ ਚ ਰੋਸ ਪਰਿਵਾਰ ਨੇ ਪੁਲਿਸ ਅਧਿਕ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ’ ਚ ‘ ਸੱਥ ’ ਜਥੇਬੰਦੀ ਦੇ ਉਮੀਦਵਾਰ ਜੋਧ ਸਿੰਘ 2980 ਵੋਟਾਂ ਨਾਲ ਰਹੇ ਜੇਤੂ ਜਿੱਤ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।