29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪੁਲਿਸ ਨੇ ਵਿਦਿਆਰਥੀਆਂ ਨੂੰ ਸਿਖਾਏ ਸਵੈ-ਰੱਖਿਆ ਦੇ ਤਰੀਕੇ <br/>

ਅਜੀਤ ਡੈਸਕ 22-05-2026
ਚੰਡੀਗੜ੍ਹ, 21 ਮਈ (ਸੁਖਵਿੰਦਰ ਸਿੰਘ ਸ਼ਾਨ)- ਨੌਜਵਾਨਾਂ ਨੂੰ ਸੁਰੱਖਿਅਤ ਸਮਾਜਿਕ ਜੀਵਨ ਵੱਲ ਸੇਧਿਤ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਆਵਾਜਾਈ ਪੁਲਿਸ ਵਲੋਂ ਇੱਥੋਂ ਦੇ ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਸਵੈ ਰੱਖਿਆ ਜਾਗਰੂਕਤਾ ਸੈਮੀਨਾਰ ਕਰਾਇਆ ਗਿਆ ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਖ਼ਾਸ ਕਰਕੇ ਕੁੜੀਆਂ ਨੂੰ ਸਵੈ ਰੱਖਿਆ ਤੇ ਆਵਾਜਾਈ ਦੇ ਤੌਰ ਤਰੀਕੇ ਸਿਖਾਏ ਗਏ | ਸੈਮੀਨਾਰ ਵਿਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ 1200 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ | ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੌਜੂਦ ਪੁਲਿਸ ਅਧਿਕਾਰੀਆਂ ਨੇ ਜ਼ੋਰ ਦਿੱਤਾ ਕਿ ਕਾਨੂੰਨ ਲਾਗੂ ਕਰਨ ਵਾਲੇ ਇਕੱਲੇ ਸੜਕਾਂ ਨੂੰ ਸੁਰੱਖਿਅਤ ਨਹੀਂ ਬਣਾ ਸਕਦੇ ਪਰ ਸੱਚੀ ਸੁਰੱਖਿਆ ਲਈ ਨੌਜਵਾਨਾਂ ਵਿਚ ਵਿਵਹਾਰਿਕ ਤਬਦੀਲੀ ਦੀ ਵੀ ਲੋੜ ਹੁੰਦੀ ਹੈ | ਇਸ ਲਈ ਨੌਜਵਾਨਾਂ ਨੂੰ ਸਵੈ ਸੁਰੱਖਿਆ ਤੇ ਸੁਰੱਖਿਅਤ ਆਵਾਜਾਈ ਦਾ ਗਿਆਨ ਦੇਣਾ ਅਤਿ ਜ਼ਰੂਰੀ ਹੈ |
ਇਸ ਮੌਕੇ ਸਕੂਲ ਦੀ ਪਿ੍ੰਸੀਪਲ ਡਾ. ਆਈਵੋਰੀਨ ਕੈਸਟਲਜ਼ ਤੇ ਐਡੀਸ਼ਨਲ ਪਿ੍ੰਸੀਪਲ ਚੰਦਨ ਐਸ. ਪਟਵਾਲ ਨੇ ਨੌਜਵਾਨਾਂ ਵਿਚ ਜਾਗਰੂਕਤਾ ਪੈਦਾ ਕਰਨ ਹਿੱਤ ਚੰਡੀਗੜ੍ਹ ਟਰੈਫ਼ਿਕ ਪੁਲਿਸ ਦੇ ਯਤਨਾਂ ਲਈ ਧੰਨਵਾਦ ਕੀਤਾ ਤੇ ਨਾਗਰਿਕ ਸ਼ਾਸਤਰ ਨੂੰ ਸਕੂਲੀ ਪਾਠਕ੍ਰਮ ਦਾ ਨਿਰੰਤਰ ਹਿੱਸਾ ਬਣਾਉਣ ਦਾ ਵਾਅਦਾ ਕੀਤਾ |

ਪਿਛਲੀ ਖ਼ਬਰ ਕੁਰਾਲੀ ਦੇ ਵਾਰਡ ਨੰਬਰ 6 ਤੋਂ ਕਾਂਗਰਸੀ ਉਮੀਦਵਾਰ ਰਣਜੀਤ ਸਿੰਘ ਕਾਕਾ ਮਾਰਸ਼ਲ ਦੇ ਦਫ਼ਤਰ ਦਾ ਉਦਘਾਟਨ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਸੀ.ਡੀ.ਓ.ਈ. ਵਿਭਾਗ ਨੇ ਸਾਲਾਨਾ ਇਨਾਮ ਤੇ ਡਿਗਰੀ ਵੰਡ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।