ਐੱਸ. ਏ. ਐੱਸ. ਨਗਰ, 16 ਮਈ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਨਗਰ ਨਿਗਮ ਦੇ ਵਾ. ਨੰ. 41 ਤੋਂ ਭਾਜਪਾ ਦੀ ਉਮੀਦਵਾਰ ਗੁਰਪ੍ਰੀਤ ਕੌਰ ਉੱਭਾ ਨੇ ਅੱਜ ਨਗਰ ਨਿਗਮ ਚੋਣਾਂ ਲਈ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ | ਇਸ ਮੌਕੇ ਉਨਾਂ ਨਾਲ ਭਾਜਪਾ ਆਗੂ, ਵਰਕਰ, ਸਮਰਥਕ ਅਤੇ ਵਾਰਡ ਵਾਸੀ ਹਾਜ਼ਰ ਸਨ | ਨਾਮਜ਼ਦਗੀ ਦਾਖ਼ਲ ਕਰਨ ਤੋਂ ਬਾਅਦ ਗੁਰਪ੍ਰੀਤ ਕੌਰ ਉੱਭਾ ਨੇ ਕਿਹਾ ਕਿ ਵਾ. ਨੰ. 41 ਦੇ ਸਰਬਪੱਖੀ ਵਿਕਾਸ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਉਨਾਂ ਕਿਹਾ ਕਿ ਪਿੰਡ ਸੰਭਾਲਕੀ, ਨਾਨੂੰਮਾਜਰਾ, ਸੈਕਟਰ-85 ਵੇਵ ਅਸਟੇਟ, ਪ੍ਰੀਤ ਸਿਟੀ ਸੈਕਟਰ-86 ਅਤੇ ਸੈਕਟਰ-88 ਦੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰਨਾ ਉਨਾਂ ਦੀ ਮੁੱਖ ਤਰਜ਼ੀਹ ਹੋਵੇਗੀ | ਉਨਾਂ ਵਾਰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਕਾਸ ਅਤੇ ਇਮਾਨਦਾਰੀ ਵਾਲੀ ਸੇਵਾ ਦੀ ਰਾਜਨੀਤੀ ਨੂੰ ਮਜ਼ਬੂਤ ਕਰਨ ਲਈ ਭਾਜਪਾ ਨੂੰ ਆਪਣਾ ਸਹਿਯੋਗ ਦੇਣ ਤੇ ਵੱਡੀ ਲੀਡ ਨਾਲ ਜਿਤਾਉਣ | ਇਸ ਮੌਕੇ ਹਰਦੇਵ ਸਿੰਘ ਉੱਭਾ ਸੂਬਾਈ ਪ੍ਰੈੱਸ ਸਕੱਤਰ ਭਾਜਪਾ ਪੰਜਾਬ ਨੇ ਕਿਹਾ ਕਿ ਵਾ. ਨੰ. 41 ਦੇ ਲੋਕ ਭਾਜਪਾ ਦੇ ਵਿਕਾਸਮੁਖੀ ਵਿਜ਼ਨ ਨਾਲ ਜੁੜ ਰਹੇ ਹਨ ਅਤੇ ਆਉਣ ਵਾਲੀਆਂ ਮੁਹਾਲੀ ਨਗਰ ਨਿਗਮ ਚੋਣਾਂ 'ਚ ਭਾਜਪਾ ਨੂੰ ਭਾਰੀ ਸਮਰਥਨ ਮਿਲੇਗਾ |