15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਂਸਲ ਦੇ ਅਧਿਕਾਰੀਆਂ ਤੇ ਨੁਮਾਇੰਦਿਆਂ ਦੀ ਲਾਪ੍ਰਵਾਹੀ ਨਾਲ ਕੌਂਸਲ ਚੋਣਾਂ ਹੋਈਆਂ ਮੁਲਤਵੀ : ਬੰਨੀ ਕੰਗ

ਪਿੰਡ ਤੋਲੇਮਾਜਰਾ ਦੇ ਵਸਨੀਕਾਂ ਨਾਲ ਕੌਂਸਲ ਚੋਣਾਂ ਮੁਲਤਵੀ ਹੋਣ ਦੀ ਖੁਸ਼ੀ ਸਾਂਝੀ ਕਰਦੇ ਹੋਏ ਯਾਦਵਿੰਦਰ ਸਿੰਘ ਬੰਨੀ ਕੰਗ | ਤਸਵੀਰ : ਜੰਡਪੁਰੀ <br/> 17-05-2026
ਖਰੜ, 16 ਮਈ (ਜੰਡਪੁਰੀ)-26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਅਮਲ ਦੇ ਮਾਮਲੇ 'ਚ ਨਗਰ ਕੌਂਸਲ ਦੀ ਅਧਿਕਾਰੀਆਂ ਤੇ ਨੁਮਾਇੰਦਿਆਂ ਵਲੋਂ ਲਾਪ੍ਰਵਾਹੀ ਵਰਤੇ ਜਾਣ ਕਾਰਨ ਹੀ ਖਰੜ ਕੌਂਸਲ ਦੀਆਂ ਚੋਣਾਂ ਮੁਲਤਵੀ ਹੋਈਆਂ ਹਨ | ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਯਾਦਵਿੰਦਰ ਸਿੰਘ ਬੰਨੀ ਕੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ•ਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਸੁਣਾਏ ਗਏ ਫ਼ੈਸਲੇ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਅੱਜ ਪਿੰਡ ਤੋਲੇ ਮਾਜਰਾ ਵਿਖੇ ਲੱਡੂ ਵੰਡੇ | ਉਨ•ਾਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵਾਰਡਬੰਦੀ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਸੀ ਤਾਂ ਕਿ 6 ਪਿੰਡਾਂ ਦੇ ਲੋਕ ਨੂੰ ਹਾਈ ਕੋਰਟ ਦਾ ਦਰਵਾਜਾ ਨਾ ਖੜਕਾਉਣਾ ਪੈਂਦਾ | ਉਨ•ਾਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਨਲਾਇਕੀ ਕਾਰਨ ਹੀ ਚੋਣਾਂ ਮੁਲਤਵੀ ਹੋਈਆਂ ਹਨ | ਇਸ ਮੌਕੇ ਗਗਨ ਤੋਲੇਮਾਜਰਾ (ਬਲਾਕ ਸੰਮਤੀ ਮੈਂਬਰ), ਮਾਸਟਰ ਸੁੱਖੀ ਸਵਾੜਾ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖਰੜ), ਸਰਬਜੀਤ ਸਿੰਘ ਸਰਪੰਚ (ਟੋਡਰਮਾਜਰਾ), ਸੋਨੂੰ ਝੰਜੇੜੀ ਤੇ ਹਰਜਿੰਦਰ ਸਿੰਘ ਖਰੜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਉਮੀਦਵਾਰਾਂ ਦੀ ਉਮੜੀ ਭੀੜ <br/> ਅਗਲੀ ਖ਼ਬਰ ਭਾਜਪਾ ਉਮੀਦਵਾਰ ਗੁਰਪ੍ਰੀਤ ਕੌਰ ਉੱਭਾ ਨੇ ਵਾਰਡ ਨੰਬਰ 41 ਤੋਂ ਨਗਰ ਨਿਗਮ ਚੋਣਾਂ ਲਈ ਭਰੀ ਨਾਮਜ਼ਦਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।