ਚੰਡੀਗੜ੍ਹ, 7 ਮਈ (ਅ.ਬ.) - ਆਰੀਅਨਜ਼ ਕਾਲਜ ਆਫ਼ ਫਾਰਮੇਸੀ, ਰਾਜਪੁਰਾ ਨੇੜੇ ਚੰਡੀਗੜ੍ਹ ਨੇ 'ਫਾਰਮਾ ਫਿਊਜ਼ਨ 2026' ਕਰਵਾਇਆ ਜਿਸ ਵਿਚ ਫਾਰਮਾਸਿਊਟੀਕਲ ਕੁਇਜ਼ ਮੁਕਾਬਲਾ, ਵਿਗਿਆਨਕ ਪੋਸਟਰ ਪੇਸ਼ਕਾਰੀ, ਪੇਪਰ ਪੇਸ਼ਕਾਰੀ, ਰੀਲ ਮੁਕਾਬਲਾ ਤੇ ਸਕਿੱਟ ਮੁਕਾਬਲਾ ਸ਼ਾਮਲ ਸੀ | ਆਰੀਅਨਜ਼ ਸਟੂਡੈਂਟਸ ਇੰਸੀਡੈਂਟ ਐਮ. ਫਾਰਮੇਸੀ, ਬੀ ਫਾਰਮੇਸੀ ਤੇ ਡੀ ਫਾਰਮੇਸੀ ਨੇ ਡਰੱਗ ਸੇਫ਼ਟੀ, ਡਰੱਗ ਡਿਸਕਵਰੀ ਵਿਚ ਏ.ਆਈ., ਐਂਟੀਬਾਇਓਟਿਕ ਪ੍ਰਤਿਰੋਧ, ਮਾਨਸਿਕ ਸਿਹਤ ਤੇ ਮਰੀਜ਼ ਸਲਾਹ ਸਮੇਤ ਥੀਮਾਂ 'ਤੇ ਆਧਾਰਿਤ ਵੱਖ-ਵੱਖ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲਿਆ | ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਅਜਿਹੇ ਸੈਮੀਨਾਰ, ਮੁਕਾਬਲੇ ਤੇ ਨਵੀਨਤਾ-ਅਧਾਰਤ ਗਤੀਵਿਧੀਆਂ ਵਿਦਿਆਰਥੀਆਂ ਨੂੰ ਅਕਾਦਮਿਕ ਦੇ ਨਾਲ-ਨਾਲ ਵਿਹਾਰਕ ਐਕਸਪੋਜ਼ਰ, ਖੋਜ ਓਰੀਐਨਟੇਸ਼ਨ ਤੇ ਉਦਯੋਗ ਜਾਗਰੂਕਤਾ ਪ੍ਰਾਪਤ ਕਰਨ ਵਿਚ ਮਦਦ ਕਰਦੀਆਂ ਹਨ | ਅਕਾਦਮਿਕ ਲੜੀ ਦੇ ਹਿੱਸੇ ਵਜੋਂ ਡਾ. ਸਤਵਿੰਦਰ ਸਿੰਘ ਐਮ.ਡੀ. ਫਾਰਮਾਕੋਲੋਜੀ ਨੇ ਵਿਦਿਆਰਥੀਆਂ ਨੂੰ ਡਰੱਗ ਡਿਸਕਵਰੀ ਵਿਚ ਹਾਲੀਆ ਤਰੱਕੀ, ਕਲੀਨੀਕਲ ਫਾਰਮਾਕੋਲੋਜੀ ਵਿਚ ਚੁਨੌਤੀਆਂ ਤੇ ਫਾਰਮਾਸਿਊਟੀਕਲ ਸੈਕਟਰ 'ਚ ਭਵਿੱਖ ਦੇ ਮੌਕਿਆਂ ਬਾਰੇ ਸੰਬੋਧਨ ਕੀਤਾ | 'ਇਨੋਵੇਸ਼ਨਾਂ ਦੀ ਸੁਰੱਖਿਆ: ਆਈਪੀਆਰ ਨੂੰ ਸਮਝਣਾ ਅਤੇ ਸਟਾਰਟ ਅੱਪ ਈਕੋਸਿਸਟਮ ਵਿਚ ਉਨ੍ਹਾਂ ਦੀ ਭੂਮਿਕਾ' ਬਾਰੇ ਇੱਕ ਹੋਰ ਮਾਹਿਰ ਸੈਸ਼ਨ ਡਾ. ਇੰਦਰਬੀਰ ਸਿੰਘ ਪ੍ਰੋਫੈਸਰ ਤੇ ਮੁਖੀ (ਫਾਰਮਾਸਿਊਟੀਕਲ) ਤੇ ਸਹਾਇਕ ਡੀਨ (ਖੋਜ) ਚਿਤਕਾਰਾ ਕਾਲਜ ਆਫ਼ ਫਾਰਮੇਸੀ ਚਿਤਕਾਰਾ ਯੂਨੀਵਰਸਿਟੀ ਪੰਜਾਬ ਦੁਆਰਾ ਦਿੱਤਾ ਗਿਆ |