22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਚੰਡੀਗੜ੍ਹ 'ਚ ਹੁਣ ਰੀਅਲ ਟਾਈਮ 'ਚ ਹੋਵੇਗੀ ਬਿਜਲੀ ਨੈੱਟਵਰਕ ਦੀ ਨਿਗਰਾਨੀ <br/>

ਅਜੀਤ ਡੈਸਕ 08-05-2026

ਚੰਡੀਗੜ੍ਹ÷ , 7 ਮਈ (ਸੰਦੀਪ ਕੁਮਾਰ ਮਾਹਨਾ) ਚੰਡੀਗੜ੍ਹ÷ ਪਾਵਰ ਡਿਸਟ੍ਰੀਬਿਊਸ਼ਨ ਲਿਮਿਟੇਡ (ਸੀ.ਪੀ.ਡੀ.ਐਲ) ਵੱਲੋਂ ਬਿਜਲੀ ਵੰਡ ਪ੍ਰਣਾਲੀ ਨੂੰ ਆਧੁਨਿਕ ਅਤੇ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਚੁਣਿੰਦੇ ਸਬ-ਸਟੇਸ਼ਨਾਂ 'ਤੇ ਸਕਾਡਾ ਆਧਾਰਿਤ ਰਿਮੋਰਟ ਆਪ੍ਰੇਸ਼ਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਵੀਂ ਤਕਨਾਲੋਜੀ ਰਾਹੀਂ ਹੁਣ ਬਿਜਲੀ ਨੈੱਟਵਰਕ ਦੀ ਰੀਅਲ ਟਾਈਮ ਨਿਗਰਾਨੀ ਸੰਭਵ ਹੋ ਸਕੇਗੀ, ਜਿਸ ਨਾਲ ਐਮਰਜੈਂਸੀ ਤੇ ਖ਼ਰਾਬੀ ਵਾਲੀਆਂ ਸਥਿਤੀਆਂ ਵਿਚ ਤੁਰੰਤ ਕਾਰਵਾਈ ਕੀਤੀ ਜਾ ਸਕੇਗੀ। ਇਸ ਪ੍ਰਣਾਲੀ ਦਾ ਉਦਘਾਟਨ ਅੱਜ ਸੈਕਟਰ 18 ਸਥਿਤ ਸੀ.ਪੀ.ਡੀ.ਐਲ. ਕਮਾਂਡ ਸੈਂਟਰ ਵਿਖੇ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਅਰੁਣ ਕੁਮਾਰ ਵਰਮਾ, ਚੀਫ਼ ਟਰਾਂਸਫਾਰਮੇਸ਼ਨ ਅਫ਼ਸਰ (ਸੀ.ਟੀ.ਓ.) ਪ੍ਰਮੋਦ ਕੁਮਾਰ ਮਿਸ਼ਰਾ, ਚੀਫ਼ ਨੈੱਟਵਰਕ ਅਫ਼ਸਰ (ਸੀ.ਐਨ.ਓ) ਐਮ.ਪੀ. ਸਿੰਘ, ਜੀ.ਐਮ. (ਆਪ੍ਰੇਸ਼ਨਜ਼) ਅਨੋਮਿਤਰਾ ਧਾਲੀ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਰਹੇ। ਪਹਿਲੀ ਸਕਾਡਾ ਕਮਾਂਡ ਆਪ੍ਰੇਸ਼ਨ ਦੀ ਕਾਰਵਾਈ ਡਾਇਰੈਕਟਰ ਵੱਲੋਂ ਕੀਤੀ ਗਈ। ਸੀ. ਪੀ. ਡੀ. ਐਲ. ਅਨੁਸਾਰ ਇਸ ਪਹਿਲ ਦਾ ਮਕਸਦ ਬਿਜਲੀ ਨੈੱਟਵਰਕ ਦੀ ਕੇਂਦਰੀ ਕ੍ਰਿਤ ਨਿਗਰਾਨੀ ਅਤੇ ਆਪਰੇਸ਼ਨਲ ਸਮਰੱਥਾ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਸਿਸਟਮ ਨਾਲ ਜੁੜੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਅਤੇ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਸ ਨਾਲ ਬਿਜਲੀ ਸਪਲਾਈ ਪ੍ਰਬੰਧਨ ਵਿਚ ਸੁਧਾਰ ਦੇ ਨਾਲ-ਨਾਲ ਨੈੱਟਵਰਕ ਦੀ ਕਾਰਗੁਜ਼ਾਰੀ 'ਤੇ ਵੀ ਲਗਾਤਾਰ ਨਿਗਰਾਨੀ ਰੱਖੀ ਜਾ ਸਕੇਗੀ। ਕੰਪਨੀ ਅਧਿਕਾਰੀਆਂ ਨੇ ਦੱਸਿਆ ਕਿ ਸਕਾਡਾ ਪ੍ਰਣਾਲੀ ਨਾਲ ਖ਼ਰਾਬੀ ਜਾਂ ਐਮਰਜੈਂਸੀ ਹਾਲਾਤ ਦੌਰਾਨ ਤੁਰੰਤ ਪ੍ਰਤੀਕਿਰਿਆ ਦੇਣਾ ਸੰਭਵ ਹੋਵੇਗਾ। ਇਸ ਤੋਂ ਇਲਾਵਾ ਲੋਡ ਮੈਨੇਜਮੈਂਟ ਵਿਚ ਸੁਧਾਰ, ਬਿਜਲੀ ਸਪਲਾਈ ਦੀ ਭਰੋਸੇਯੋਗਤਾ ਵਿਚ ਵਾਧਾ ਤੇ ਖਪਤਕਾਰਾਂ ਨੂੰ ਹੋਰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਵੀ ਮਦਦ ਮਿਲੇਗੀ। ਸੀ.ਪੀ.ਡੀ.ਐਲ ਵੱਲੋਂ ਦੱਸਿਆ ਗਿਆ ਕਿ ਮੌਜੂਦਾ ਪੜਾਅ ਤਹਿਤ ਸਕਾਡਾ ਕਮਾਂਡ ਆਪ੍ਰੇਸ਼ਨ ਦੀ ਸ਼ੁਰੂਆਤ ਚੁਣਿੰਦੇ ਸਬ-ਸਟੇਸ਼ਨਾਂ ਤੋਂ ਕੀਤੀ ਗਈ ਹੈ ਤੇ ਭਵਿੱਖ 'ਚ ਇਸ ਪ੍ਰਣਾਲੀ ਦਾ ਵਿਸਥਾਰ ਪੜਾਅ ਵਾਰ ਪੂਰੇ ਨੈੱਟਵਰਕ ਵਿਚ ਕੀਤਾ ਜਾਵੇਗਾ।

ਪਿਛਲੀ ਖ਼ਬਰ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਹਰਿਆਣਾ ਦੌਰੇ 'ਤੇ <br/> ਅਗਲੀ ਖ਼ਬਰ ਡੇਰਾਬੱਸੀ ਨੇੜਲੇ ਪਿੰਡ ਭਾਂਖਰਪੁਰ ਵਿਖੇ ਪੌਣੇ 2 ਲੱਖ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਸੀ ਕਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।