22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਡੇਰਾਬੱਸੀ ਨੇੜਲੇ ਪਿੰਡ ਭਾਂਖਰਪੁਰ ਵਿਖੇ ਪੌਣੇ 2 ਲੱਖ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਸੀ ਕਤਲ

ਅਜੀਤ ਡੈਸਕ 08-05-2026
ਡੇਰਾਬੱਸੀ, 7 ਮਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨੇੜਲੇ ਪਿੰਡ ਭਾਂਖਰਪੁਰ ਵਿਖੇ ਬੁੱਧਵਾਰ ਸ਼ਾਮ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਨੇ ਪਿਓ-ਪੁੱਤਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੇ ਵਾਰਦਾਤ ਦੌਰਾਨ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਹੈ | ਦੋਵਾਂ ਮੁਲਜ਼ਮਾਂ ਨੂੰ ਡੇਰਾਬੱਸੀ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੋਂ ਉਨ੍ਹਾਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਮਿ੍ਤਕ ਦੀ ਪਛਾਣ 52 ਸਾਲਾ ਤਰਸੇਮ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਭਾਂਖਰਪੁਰ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਤਰਸੇਮ ਸਿੰਘ ਬੱਸ ਸਟੈਂਡ ਨੇੜੇ ਮੋਟਰਸਾਈਕਲ ਦੀ ਸਰਵਿਸ ਕਰਵਾਉਣ ਲਈ ਗਿਆ ਹੋਇਆ ਸੀ | ਇਸੇ ਦੌਰਾਨ ਉਥੇ ਮੌਜੂਦ ਮੋਹਨ ਸਿੰਘ ਤੇ ਉਸ ਦੇ ਪੁੱਤਰ ਬਲਜੀਤ ਸਿੰਘ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਉਸ ਦੀ ਤਕਰਾਰ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਕਰੀਬ ਪੌਣੇ ਦੋ ਲੱਖ ਰੁ. ਦੀ ਦੇਣਦਾਰੀ ਨੂੰ ਲੈ ਕੇ ਝਗੜਾ ਵਧ ਗਿਆ ਤੇ ਗੁੱਸੇ 'ਚ ਆਏ ਪਿਓ-ਪੁੱਤਰ ਨੇ ਨੇੜਲੀ ਸਬਜ਼ੀ ਵਾਲੀ ਦੁਕਾਨ ਤੋਂ ਚਾਕੂ ਚੁੱਕ ਕੇ ਤਰਸੇਮ ਸਿੰਘ 'ਤੇ ਹਮਲਾ ਕਰ ਦਿੱਤਾ | ਪੁਲਿਸ ਮੁਤਾਬਿਕ ਚਾਕੂ ਦੇ ਸਾਰੇ ਵਾਰ ਮੋਹਨ ਸਿੰਘ ਨੇ ਕੀਤੇ ਸਨ | ਘਟਨਾ ਤੋਂ ਬਾਅਦ ਤਰਸੇਮ ਸਿੰਘ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਜਿਥੇ ਕਿ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਵੀਰਵਾਰ ਨੂੰ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਤਿੰਨ ਡਾਕਟਰਾਂ 'ਤੇ ਆਧਾਰਿਤ ਬੋਰਡ ਵਲੋਂ ਮਿ੍ਤਕ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ | ਪੋਸਟਮਾਰਟਮ ਦੌਰਾਨ ਸਰੀਰ 'ਤੇ ਅੱਧਾ ਦਰਜਨ ਤੋਂ ਵੱਧ ਚਾਕੂ ਦੇ ਨਿਸ਼ਾਨ ਮਿਲੇ | ਛਾਤੀ 'ਤੇ ਲੱਗਿਆ ਇਕ ਵਾਰ ਦਿਲ ਤੱਕ ਪਹੁੰਚ ਗਿਆ ਸੀ ਜਦਕਿ ਲੀਵਰ 'ਚ ਲੱਗਿਆ ਚਾਕੂ ਦਾ ਵਾਰ ਵੀ ਜਾਨਲੇਵਾ ਸਾਬਿਤ ਹੋਇਆ | ਪੇਟ 'ਤੇ ਵੀ ਚਾਕੂ ਦੇ ਕਈ ਵਾਰ ਮਿਲੇ ਹਨ | ਪੋਸਟਮਾਰਟਮ ਤੋਂ ਬਾਅਦ ਪੁਲਿਸ ਨੇ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ |
ਪਿਛਲੀ ਖ਼ਬਰ ਚੰਡੀਗੜ੍ਹ 'ਚ ਹੁਣ ਰੀਅਲ ਟਾਈਮ 'ਚ ਹੋਵੇਗੀ ਬਿਜਲੀ ਨੈੱਟਵਰਕ ਦੀ ਨਿਗਰਾਨੀ <br/> ਅਗਲੀ ਖ਼ਬਰ ਮੁਹਾਲੀ ਵਿਖੇ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ 'ਚ ਪੁਲਿਸ ਦੇ ਹੱਥ ਅਜੇ ਵੀ ਖਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।