12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਡਾਈਕਿਨ ਇੰਡੀਆ ਨੇ ਕਰਨਾਲ 'ਚ ਨਵੇਂ ਦਫ਼ਤਰ ਦਾ ਉਦਘਾਟਨ ਸਮਾਰੋਹ ਮਨਾਇਆ 2026 ਲਈ ਨਵੇਂ ਏ.ਸੀ ਅਤੇ ਸਮਾਰਟ 'ਵੀ.ਆਰ.ਵੀ ਅਲਫ਼ਾ' ਸੀਰੀਜ਼ ਪੇਸ਼ <br/>

ਅਜੀਤ ਡੈਸਕ 03-04-2026
ਚੰਡੀਗੜ੍ਹ, 2 ਅਪ੍ਰੈਲ (ਅ.ਬ.)- ਡਾਈਕਿਨ ਏਅਰ ਕੰਡੀਸ਼ਨਿੰਗ ਇੰਡੀਆ ਪ੍ਰਾਈਵੇਟ ਲਿਮਟਿਡ, ਜੋ ਕਿ ਜਾਪਾਨ ਦੀ ਡਾਈਕਿਨ ਇੰਡਸਟਰੀਜ਼ ਲਿਮਟਿਡ ਦੀ 100% ਮਲਕੀਅਤ ਵਾਲੀ ਸਹਾਇਕ ਕੰਪਨੀ ਹੈ, ਨੇ ਅੱਜ ਕਰਨਾਲ 'ਚ ਆਪਣੇ ਨਵੇਂ ਅਤੇ ਆਧੁਨਿਕ ਦਫ਼ਤਰ ਦਾ ਸ਼ਾਨਦਾਰ ਉਦਘਾਟਨ ਕੀਤਾ | ਡਾਈਕਿਨ ਇੰਡੀਆ ਦੇ ਚੇਅਰਮੈਨ ਅਤੇ ਐਮ.ਡੀ. ਕੰਵਲਜੀਤ ਜਾਵਾ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਡਾਈਕਿਨ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ | ਉਦਘਾਟਨ ਸਮੇਂ ਵੱਡੀ ਗਿਣਤੀ 'ਚ ਕੰਪਨੀ ਦੇ ਡੀਲਰ, ਦਫਤਰੀ ਸਟਾਫ਼ ਅਤੇ ਪ੍ਰੈਸ ਦੇ ਮੈਂਬਰ ਵੀ ਮੌਜੂਦ ਸਨ | ਇਸ ਮੌਕੇ ਕੰਪਨੀ ਨੇ 2026 ਲਈ ਆਪਣੇ ਨਵੇਂ ਏ.ਸੀ. ਮਾਡਲਾਂ ਦੀ ਸ਼ੁਰੂਆਤ ਦਾ ਐਲਾਨ ਵੀ ਕੀਤਾ, ਜੋ ਕਿ ਵਧੀਆ ਕੂਲਿੰਗ ਅਤੇ ਬਿਜਲੀ ਬਚਾਉਣ 'ਚ ਵੀ ਸਹਾਇਕ ਹਨ | ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਹਰਿਆਣਾ ਦੇ ਮੂਲ ਨਿਵਾਸੀ ਕੰਵਲਜੀਤ ਜਾਵਾ ਨੇ ਕਿਹਾ ਕਿ ਹਰਿਆਣਾ ਹਮੇਸ਼ਾ ਉਨ੍ਹਾਂ ਦੇ ਦਿਲ 'ਚ ਇੱਕ ਖਾਸ ਸਥਾਨ ਰੱਖਦਾ ਹੈ ਅਤੇ ਕਰਨਾਲ 'ਚ ਇਸ ਨਵੇਂ ਦਫਤਰ ਦਾ ਉਦਘਾਟਨ ਉਨ੍ਹਾਂ ਲਈ ਨਿੱਜੀ ਤੌਰ 'ਤੇ ਬਹੁਤ ਖੁਸ਼ੀ ਦਾ ਪਲ ਹੈ | ਇਸ ਮੌਕੇ ਮੌਜੂਦ ਮਹਿਮਾਨਾਂ ਅਤੇ ਮੀਡੀਆ ਨਾਲ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਸਾਂਝੀ ਕਰਦੇ ਹੋਏ ਸ੍ਰੀ ਜਾਵਾ ਨੇ ਖੁਲਾਸਾ ਕੀਤਾ ਕਿ ਡਾਈਕਿਨ ਨੂੰ ਹਾਲ ਹੀ 'ਚ ਏਅਰ ਕੰਡੀਸ਼ਨਰ ਸੈਗਮੈਂਟ 'ਚ ਵੱਕਾਰੀ 'ਮੋਸਟ ਟਰੱਸਟਡ ਬ੍ਰਾਂਡ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਖਰੜ ਪੁਲਿਸ ਨੇ ਇਕ ਵਿਅਕਤੀ ਨੂੰ ਅਗਵਾਕਾਰਾਂ ਦੇ ਕਬਜ਼ੇ 'ਚੋਂ ਛੁਡਵਾਇਆ ਅਗਲੀ ਖ਼ਬਰ ਮਲੋਆ ਇਲਾਕੇ 'ਚੋਂ ਨਜਾਇਜ਼ ਅਸਲ੍ਹੇ ਸਮੇਤ ਇਕ ਮੁਲਜ਼ਮ ਗਿ੍ਫ਼ਤਾਰ ਇਕ ਦੇਸੀ ਕੱਟਾ, ਦੇਸੀ ਪਿਸਤੌਲ ਤੇ ਜ਼ਿੰਦਾ ਕਾਰਤੂਸ ਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।