12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਮਲੋਆ ਇਲਾਕੇ 'ਚੋਂ ਨਜਾਇਜ਼ ਅਸਲ੍ਹੇ ਸਮੇਤ ਇਕ ਮੁਲਜ਼ਮ ਗਿ੍ਫ਼ਤਾਰ ਇਕ ਦੇਸੀ ਕੱਟਾ, ਦੇਸੀ ਪਿਸਤੌਲ ਤੇ ਜ਼ਿੰਦਾ ਕਾਰਤੂਸ ਬਰਾਮਦ <br/>

ਅਜੀਤ ਡੈਸਕ 03-04-2026
ਚੰਡੀਗੜ੍ਹ, 2 ਅਪ੍ਰੈਲ (ਕਪਿਲ ਵਧਵਾ)– ਚੰਡੀਗੜ੍ਹ ਪੁਲਿਸ ਨੇ ਮਲੋਆ ਇਲਾਕੇ ਵਿਚ ਕਾਰਵਾਈ ਕਰਦੇ ਹੋਏ ਇਕ ਮੁਲਜ਼ਮ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਵਿਸ਼ਾਲ ਉਰਫ਼ ਵਿਸ਼ਾਲੂ ਵਾਸੀ ਪਿੰਡ ਝਾਮਪੁਰ (ਮੁਹਾਲੀ) ਵਜੋਂ ਹੋਈ ਹੈ | ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 1 ਅਪ੍ਰੈਲ ਨੂੰ ਆਰ.ਸੀ-1 ਸਕੂਲ ਨੇੜੇ ਈ.ਡਬਲਯੂ.ਐਸ ਕਾਲੋਨੀ ਮਲੋਆ ਵਿਖੇ ਸ਼ੱਕੀ ਹਾਲਾਤਾਂ ਵਿਚ ਘੁੰਮਦੇ ਨੌਜਵਾਨ ਨੂੰ ਕਾਬੂ ਕੀਤਾ ਗਿਆ | ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ ਇਕ ਦੇਸੀ ਕੱਟਾ, ਇਕ ਦੇਸੀ ਪਿਸਤੌਲ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਗਿਆ | ਪੁਲਿਸ ਨੂੰ ਸ਼ੱਕ ਹੈ ਕਿ ਉਕਤ ਵਿਅਕਤੀ ਨੇ ਗੈਰ ਕਾਨੂੰਨੀ ਹਥਿਆਰ ਕੁਝ ਵਿਅਕਤੀਆਂ ਨੂੰ ਵੇਚੇ ਸਨ, ਜਿਸ ਸਬੰਧੀ ਜਾਂਚ ਜਾਰੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਗੈਂਗਸਟਰ ਨਾਲ ਵੀ ਲਿੰਕ ਹਨ, ਜਿਸ ਬਾਰੇ ਪੜਤਾਲ ਜਾਰੀ ਹੈ | ਇਸ ਸਬੰਧੀ ਥਾਣਾ ਮਲੋਆ ਚੰਡੀਗੜ੍ਹ ਵਿਚ ਅਸਲਾ ਐਕਟ ਦੀ ਧਾਰਾ 25-54-59 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਵਲੋਂ ਮੁਲਜ਼ਮ ਤੋਂ ਅਸਲੇ ਦੇ ਸਰੋਤ ਅਤੇ ਇਸ ਦੀ ਵਰਤੋਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ | ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ |

ਪਿਛਲੀ ਖ਼ਬਰ ਡਾਈਕਿਨ ਇੰਡੀਆ ਨੇ ਕਰਨਾਲ 'ਚ ਨਵੇਂ ਦਫ਼ਤਰ ਦਾ ਉਦਘਾਟਨ ਸਮਾਰੋਹ ਮਨਾਇਆ 2026 ਲਈ ਨਵੇਂ ਏ.ਸੀ ਅਤੇ ਸਮਾਰਟ 'ਵੀ.ਆਰ.ਵੀ ਅ... ਅਗਲੀ ਖ਼ਬਰ ਨਗਰ ਨਿਗਮ 'ਚ ਹੋਏ ਘੁਟਾਲੇ ਦੇ ਮਾਮਲੇ 'ਚ ਸੀਨੀਅਰ ਅਕਾਊਾਟ ਅਫ਼ਸਰ ਵਿਕਾਸ ਕੌਸ਼ਿਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।