ਗਲੀ ’ ਚ ਸ਼ਰੇਆਮ ਸ਼ਰਾਬ ਪੀਣ ਕਾਰਨ ਪ੍ਰੀਤ ਕਾਲੋਨੀ ਦੇ ਵਸਨੀਕਾਂ ’ ਚ ਰੋਸ ਸੜਕ ਜਾਮ ਕਰਨ ਦੀ ਦਿੱਤੀ ਚਿਤਾਵਨੀ
ਜ਼ੀਰਕਪੁਰ, 11 ਅਕਤੂਬਰ (ਮਨਿੰਦਰ ਸਿੰਘ)-ਚੰਡੀਗੜ੍ਹ-ਅੰਬਾਲਾ ਹਾਈਵੇਅ ‘ਤੇ ਸਥਿਤ ਪ੍ਰੀਤ ਕਾਲੋਨੀ ‘ਚ ਸ਼ਰਾਬ ਦੇ ਠੇਕੇ ਨੂੰ ਲੈ ਕੇ ਸਥਾਨਕ ਵਸਨੀਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਠੇਕੇ ਤੋਂ ਸ਼ਰਾਬ ਖ਼ਰੀਦਣ ਵਾਲੇ ਵਿਅਕਤੀ ਗਲੀ ‘ਚ ਸ਼ਰ੍ਹੇਆਮ ਸ਼ਰਾਬ ਪੀਂਦੇ ਹਨ, ਜਿਸ ਕਾਰਨ ਇਲਾਕੇ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ।
ਅਜੀਤ ਡੈਸਕ
12-10-2026