ਚੰਡੀਗੜ੍ਹ, 1 ਅਪ੍ਰੈਲ (ਅ.ਬ.)- ਪੰਜਾਬ ਸਰਕਾਰ ਨੇ ਪਿਛਲੇ ਸਾਲ 'ਐਂਟਰਪ੍ਰੈਨਿਊਰਸ਼ਿਪ ਮਾਈਾਡਸੈਟ ਕਰਿਕੁਲਮ ਲਾਂਚ ਕੀਤਾ, ਜਿਸ ਦਾ ਉਦੇਸ਼ ਅੰਡਰਗ੍ਰੈਜੂਏਟ ਸਿੱਖਿਆ ਦੇ ਮੁੱਖ ਨਤੀਜਿਆਂ ਦੇ ਤਹਿਤ ਵੱਡੇ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਸੀ¢ 'ਪੰਜਾਬ ਸਟਾਰਟਅਪ ਐਪ' ਰਾਹੀਂ ਲਾਗੂ ਕੀਤਾ ਗਿਆ ਇਹ ਮੋਬਾਈਲ-ਫਰਸਟ, ਏ.ਆਈ-ਸਮਰੱਥ ਪਲੇਟਫਾਰਮ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਉਪਲਬਧ ਹੈ ¢ ਅਕਾਦਮਿਕ ਸਾਲ 2025-26 ਦÏਰਾਨ ਇਸ ਨੂੰ 20 ਯੂਨੀਵਰਸਿਟੀਆਂ, 320 ਆਈ.ਟੀ.ਆਈ. ਸੰਸਥਾਵਾਂ ਅਤੇ 91 ਪਾਲੀਟੈਕਨਿਕ ਸੰਸਥਾਵਾਂ 'ਚ ਸ਼ੁਰੂ ਕੀਤਾ ਗਿਆ ¢ ਈ.ਐਮ.ਸੀ. ਇਸ ਦੇ ਲਰਨਿੰਗ ਮੋਡੀਊਲ ਅਤੇ ਪੰਜਾਬ ਸਟਾਰਟਅਪ ਐਪ ਨੂੰ ਭਾਰਤ ਦੇ ਅਗੇਤੀ ਬੀ-ਸਕੂਲਾਂ 'ਚੋਂ ਇਕ 'ਮਾਸਟਰਜ਼ ਯੂਨੀਅਨ' ਨਾਲ ਸਾਂਝੇਦਾਰੀ 'ਚ ਡਿਜ਼ਾਇਨ ਕੀਤਾ ਗਿਆ ਸੀ ¢ ਪਹਿਲੇ ਸਾਲ 'ਚ ਇਹ ਪ੍ਰੋਗਰਾਮ 1.5 ਲੱਖ ਵਿਦਿਆਰਥੀਆਂ ਤੱਕ ਪਹੁੰਚਿਆ ¢ ਸਿਰਫ ਪਹਿਲੇ ਟਰਮ (ਅਕਤੂਬਰ ਤੋਂ ਫਰਵਰੀ) 'ਚ ਹੀ ਫਸਟ ਯੀਅਰ ਦੇ 1.2 ਲੱਖ ਵਿਦਿਆਰਥੀਆਂ ਨੇ ਤਕਰੀਬਨ 40 ਕਰੋੜ ਰੁਪਏ ਦਾ ਰੈਵੇਨਿਊ ਉਤਪੰਨ ਕੀਤਾ (ਰੁ. 4000 ਪ੍ਰਤੀ ਵਿਦਿਆਰਥੀ ਅਤੇ ਰੁ. 16000 ਪ੍ਰਤੀ ਟੀਮ), ਜਿਸ ਨਾਲ ਇਹ ਸਰਕਾਰੀ ਉੱਚ ਸਿੱਖਿਆ ਪ੍ਰਣਾਲੀ ਵਿੱਚ ਸਭ ਤੋਂ ਵੱਡੇ ਲਾਈਵ ਐਂਟਰਪ੍ਰਾਈਜ਼ ਪ੍ਰੋਗਰਾਮਾਂ 'ਚੋਂ ਇਕ ਬਣ ਗਿਆ ¢ ਪਿਛਲੇ ਸਾਲ ਅਕਤੂਬਰ 'ਚ ਲਾਂਚ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਉਭਰਦੀ ਦੁਨੀਆ ਦਾ ਨਵਾਂ ਮਾਡਲ ਕਿਹਾ ਸੀ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਅਸਲ ਅਤੇ ਪ੍ਰਯੋਗਕ ਗਿਆਨ ਪ੍ਰਦਾਨ ਕਰਨਾ ਹੈ, ਜੋ 'ਬ੍ਰੇਨਸਟਾਰਮਿੰਗ ਹੱਬ' ਵਜੋਂ ਕੰਮ ਕਰਦਾ ਹੋਇਆ ਉਹਨਾਂ ਨੂੰ ਸਫਲ ਉਦਮੀ ਬਣਾਉਣ ਲਈ ਤਿਆਰ ਕਰੇ ¢ ਇਸ ਮੌਕੇ ਪ੍ਰਥਮ ਮਿੱਤਲ, ਸੰਸਥਾਪਕ, ਮਾਸਟਰਜ਼ ਯੂਨੀਅਨ ਅਤੇ ਸ਼ਾਰਕ ਟੈਂਕ ਇੰਡੀਆ ਦੇ ਜੱਜ ਨੇ ਕਿਹਾ, ਪਾਇਲਟ ਵਜੋਂ ਸ਼ੁਰੂ ਹੋਈ ਇਸ ਪਹਿਲ ਨੇ ਸਾਬਤ ਕਰ ਦਿੱਤਾ ਹੈ ਕਿ ਵੱਡੇ ਪੱਧਰ 'ਤੇ ਕੀ ਕੁਝ ਸੰਭਵ ਹੈ ¢ ਸਿਰਫ ਪਹਿਲੇ ਟਰਮ 'ਚ ਹੀ 1.2 ਲੱਖ ਵਿਦਿਆਰਥੀਆਂ ਨੇ ਮਿਲ ਕੇ ਲਗਭਗ 40 ਕਰੋੜ ਰੁਪਏ ਦਾ ਰੈਵੇਨਿਊ ਉਤਪੰਨ ਕੀਤਾ ਹੈ¢