ਚੰਡੀਗੜ੍ਹ, 1 ਅਪ੍ਰੈਲ (ਅ.ਬ.)- ਤੇਜ਼ ਰਫ਼ਤਾਰ ਜੀਵਨਸ਼ੈਲੀ, ਗੈਰ-ਸਿਹਤਮੰਦ ਖਾਣ-ਪੀਣ ਅਤੇ ਲੰਬੇ ਸਮੇਂ ਤੱਕ ਬੈਠ ਕੇ ਕੰਮ ਕਰਨ ਦੀਆਂ ਆਦਤਾਂ ਕਰਕੇ ਭਾਰਤ 'ਚ ਪਚਣ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ ¢ ਇਸ ਦੇ ਬਾਵਜੂਦ ਕੋਲੋਰੈਕਟਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਬਾਰੇ ਜਾਗਰੂਕਤਾ ਅਜੇ ਵੀ ਘੱਟ ਹੈ ¢ ਇਕ ਤਾਜ਼ਾ ਸਰਵੇਖਣ 'ਚ ਸਾਹਮਣੇ ਆਇਆ ਹੈ ਕਿ ਚੰਡੀਗੜ੍ਹ ਦੇ 60% ਤੋਂ ਵੱਧ ਲੋਕ ਅਣਨਿਯਮਿਤ ਪਾਖਾਨੇ ਦੀ ਸਮੱਸਿਆ ਨਾਲ ਜੂਝ ਰਹੇ ਹਨ, ਪਰ ਫਿਰ ਵੀ ਡਾਕਟਰ ਨਾਲ ਸਲਾਹ ਕਰਨ 'ਚ ਦੇਰੀ ਕਰਦੇ ਹਨ ¢ ਇਸ ਸੰਦਰਭ 'ਚ ਮਰਕ ਸਪੈਸ਼ਲਿਟੀਜ਼ ਪ੍ਰਾਈਵੇਟ ਲਿਮਟਿਡ ਵਲੋਂ ਲਾਈਫਸਟਾਈਲ ਅਤੇ ਪਚਣ ਸਿਹਤ ਜਾਗਰੂਕਤਾ ਸਰਵੇਖਣ ਦੇ ਤਹਿਤ ਇਕ ਰਾਸ਼ਟਰੀ ਪੱਧਰ ਦਾ ਅਧਿਐਨ ਕੀਤਾ ਗਿਆ¢ ਇਸ ਦਾ ਮਕਸਦ ਇਹ ਸਮਝਣਾ ਸੀ ਕਿ ਲੋਕ ਪਚਣ ਨਾਲ ਜੁੜੇ ਲੱਛਣਾਂ ਨੂੰ ਕਿਵੇਂ ਸਮਝਦੇ ਹਨ ਅਤੇ ਕਦੋਂ ਡਾਕਟਰੀ ਮਦਦ ਲੈਂਦੇ ਹਨ¢ ਅਧਿਐਨ 'ਚ ਅਣਨਿਯਮਿਤ ਪਾਖਾਨਾ, ਐਸਿਡਿਟੀ ਅਤੇ ਪਾਖਾਨੇ 'ਚ ਖੂਨ ਵਰਗੇ ਲੱਛਣਾਂ ਪ੍ਰਤੀ ਲੋਕਾਂ ਦੀ ਪ੍ਰਤੀਕ੍ਰਿਆ ਅਤੇ ਇਲਾਜ 'ਚ ਹੋਣ ਵਾਲੀ ਦੇਰੀ ਦੇ ਕਾਰਨਾਂ ਦਾ ਵੀ ਵਿਸ਼ਲੇਸ਼ਣ ਕੀਤਾ ਗਿਆ ¢ ਇਸ ਸਰਵੇਖਣ ਦੇ ਨਤੀਜੇ ਇਕ ਪ੍ਰੈੱਸ ਕਾਨਫਰੰਸ ਵਿੱਚ ਸਾਂਝੇ ਕੀਤੇ ਗਏ, ਜਿਸ 'ਚ ਪੀ.ਜੀ.ਆਈ. ਚੰਡੀਗੜ੍ਹ ਦੇ ਡਾ. ਰਾਕੇਸ਼ ਕਪੂਰ (ਪ੍ਰੋਫੈਸਰ ਅਤੇ ਯੂਨਿਟ ਮੁਖੀ, ਰੇਡੀਓਥੈਰੇਪੀ ਅਤੇ ਅÏਨਕੋਲੋਜੀ ਵਿਭਾਗ), ਡਾ. ਜਤਿਨ ਸਰੀਨ (ਡਾਇਰੈਕਟਰ ਮੈਡੀਕਲ ਅÏਨਕੋਲੋਜੀ, ਲਿਵਾਸਾ ਹਸਪਤਾਲ, ਮੋਹਾਲੀ ਅਤੇ ਚੰਡੀਗੜ੍ਹ ਕੈਂਸਰ ਐਂਡ ਡਾਇਗਨੋਸਟਿਕ ਸੈਂਟਰ) ਅਤੇ ਕਰਨਲ ਡਾ. ਗੁਰਜੀਤ ਸਿੰਘ ਚੌਧਰੀ (ਕੰਸਲਟੈਂਟ ਮੈਡੀਕਲ ਅÏਨਕੋਲੋਜਿਸਟ, ਇੰਡਸ ਸੁਪਰਸਪੈਸ਼ਲਿਟੀ ਹਸਪਤਾਲ, ਮੋਹਾਲੀ) ਸ਼ਾਮਿਲ ਸਨ¢ ਡਾਕਟਰਾਂ ਨੇ ਪਚਣ ਸਿਹਤ ਬਾਰੇ ਜਾਗਰੂਕਤਾ ਵਧਾਉਣ ਅਤੇ ਸਮੇਂ 'ਤੇ ਡਾਕਟਰੀ ਸਲਾਹ ਲੈਣ ਦੀ ਲੋੜ 'ਤੇ ਜ਼ੋਰ ਦਿੱਤਾ¢