19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਗਾਇਕ ਪ੍ਰੇਮ ਢਿੱਲੋਂ 'ਤੇ ਅਫ਼ੀਮ ਪ੍ਰਮੋਟ ਕਰਨ ਦੇ ਦੋਸ਼, ਡੀ.ਜੀ.ਪੀ. ਚੰਡੀਗੜ੍ਹ ਤੇ ਐੱਨ. ਸੀ. ਬੀ. ਕੋਲ ਸ਼ਿਕਾਇਤ <br/>

ਗਾਇਕ ਪ੍ਰੇਮ ਢਿੱਲੋਂ <br/> 23-01-2026
ਚੰਡੀਗੜ੍ਹ, 22 ਜਨਵਰੀ (ਕਪਿਲ ਵਧਵਾ)–'ਓਲਡ ਸਕੂਲ' ਅਤੇ 'ਕਾਪੀਰਾਈਟ' ਵਰਗੇ ਗੀਤਾਂ ਨਾਲ ਚਰਚਾ ਵਿਚ ਰਹੇ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਇਕ ਨਵੇਂ ਵਿਵਾਦ ਵਿਚ ਫਸ ਗਏ ਹਨ | ਚੰਡੀਗੜ੍ਹ ਦੇ ਡਿਫੈਂਡਰ ਕਾਰ ਸ਼ੋਅਰੂਮ ਵਿਚ ਉਨ੍ਹਾਂ ਦੀ ਮੌਜੂਦਗੀ ਦੌਰਾਨ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ | ਉਸ ਵਿਚ ਗਾਇਕ ਦੇ ਹੱਥ ਵਿਚ ਇਕ ਪੈਕਟ ਨਜ਼ਰ ਆ ਰਿਹਾ ਹੈ, ਜਿਸ ਵਿਚ ਕਾਲੇ ਰੰਗ ਦਾ ਪਦਾਰਥ ਵੇਖਿਆ ਜਾ ਸਕਦਾ ਹੈ | ਇਸ ਵੀਡੀਓ ਨੂੰ ਖੁਦ ਪ੍ਰੇਮ ਢਿੱਲੋਂ ਵਲੋਂ ਸ਼ੇਅਰ ਕੀਤਾ ਗਿਆ ਸੀ | ਇਸ ਤੋਂ ਬਾਅਦ ਕੌਂਸਲ ਆਫ ਲਾਇਅਰਜ਼ ਦੇ ਚੇਅਰਮੈਨ ਐਡਵੋਕੇਟ ਵਾਸੂ ਰੰਜਨ ਸ਼ਾਂਡਿਲਿਆ ਨੇ ਦਾਅਵਾ ਕੀਤਾ ਹੈ ਕਿ ਗਾਇਕ ਦੇ ਹੱਥ ਵਿਚ ਅਫ਼ੀਮ ਹੈ ਅਤੇ ਉਹ ਨਸ਼ੇ ਨੂੰ ਪ੍ਰਮੋਟ ਕਰ ਰਹੇ ਹਨ | ਇਸ ਸਬੰਧੀ ਐਡਵੋਕੇਟ ਨੇ ਚੰਡੀਗੜ੍ਹ ਦੇ ਡੀ. ਜੀ. ਪੀ. ਅਤੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦੇ ਕੇ ਗਾਇਕ ਖ਼ਿਲਾਫ਼ ਐਨ. ਡੀ. ਪੀ. ਐੱਸ. ਐਕਟ ਤਹਿਤ ਐਫ. ਆਈ. ਆਰ. ਦਰਜ ਕਰਕੇ ਗਿ੍ਫ਼ਤਾਰੀ ਦੀ ਮੰਗ ਕੀਤੀ ਹੈ | ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੇ ਉਕਤ ਗਾਇਕ ਨੂੰ ਪੰਜਾਬ ਪੁਲਿਸ ਵਲੋਂ ਦਿੱਤੇ ਸੁਰੱਖਿਆ ਕਰਮੀਆਂ ਨੂੰ ਵੀ ਹਟਾਉਣ ਦੀ ਮੰਗ ਕੀਤੀ ਹੈ | ਐਡਵੋਕੇਟ ਸ਼ਾਂਡਿਲਿਆ ਨੇ 21 ਜਨਵਰੀ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ ਵਿਚ ਕਿਹਾ ਕਿ 24 ਘੰਟਿਆਂ ਵਿਚ ਕਾਰਵਾਈ ਨਾ ਹੋਈ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ | ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਅਫ਼ੀਮ ਦੇ ਸਰੋਤ ਅਤੇ ਗਾਇਕ ਨਾਲ ਮੌਜੂਦ ਹੋਰ ਵਿਅਕਤੀਆਂ ਦੀ ਜਾਂਚ ਕੀਤੀ ਜਾਵੇ | ਦੂਜੇ ਪਾਸੇ, ਇਸ ਮਾਮਲੇ 'ਤੇ ਪ੍ਰੇਮ ਢਿੱਲੋਂ ਵਲੋਂ ਜਨਤਕ ਤੌਰ ਤੇ ਹਾਲੇ ਤੱਕ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ | ਦੱਸ ਦਈਏ ਕਿ ਐਡਵੋਕੇਟ ਸ਼ਾਂਡਿਲਿਆ ਵਲੋਂ ਚੰਡੀਗੜ੍ਹ ਦੇ ਡੀ. ਜੀ. ਪੀ. ਨਾਲ ਸ਼ੁੱਕਰਵਾਰ ਨੂੰ ਉਕਤ ਸ਼ਿਕਾਇਤ ਸਬੰਧੀ ਕਾਰਵਾਈ ਕਰਨ ਲਈ ਮੁਲਾਕਾਤ ਕੀਤੀ ਜਾਵੇਗੀ | ਐਡਵੋਕੇਟ ਵਲੋਂ ਇਸੇ ਸ਼ਿਕਾਇਤ ਦੀ ਇਕ ਕਾਪੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੂੰ ਵੀ ਭੇਜੀ ਗਈ ਹੈ |


ਪਿਛਲੀ ਖ਼ਬਰ ਪੰਜਾਬ ਦੀ ਵਾਰਡਬੰਦੀ ਨੂੰ ਅਦਾਲਤ 'ਚ ਦਿੱਤੀ ਗਈ ਚੁਣੌਤੀ, ਹਾਈ ਕੋਰਟ ਵਲੋਂ ਮੁੱਖ ਸਕੱਤਰ ਤੋਂ ਮੰਗਿਆ ਗਿਆ ਹਲਫ਼ਨਾਮਾ <... ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਕਾਰ ਸਵਾਰ ਦੋ ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।