19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਨਾਜਾਇਜ਼ ਸ਼ਰਾਬ ਸਮੇਤ ਕਾਰ ਸਵਾਰ ਦੋ ਮੁਲਜ਼ਮ ਕਾਬੂ

ਅਜੀਤ ਡੈਸਕ 23-01-2026
ਡੇਰਾਬੱਸੀ, 22 ਜਨਵਰੀ (ਗੁਰਮੀਤ ਸਿੰਘ)-ਆਬਕਾਰੀ ਵਿਭਾਗ ਨੇ ਬੱਸ ਅੱਡਾ ਪਿੰਡ ਸੈਦਪੁਰਾ ਨੇੜੇ ਲਗਾਏ ਨਾਕੇ ਦੌਰਾਨ 60 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ | ਦੋਵੇਂ ਮੁਲਜ਼ਮ ਇਕ ਕਾਰ ਵਿਚ ਸਵਾਰ ਸਨ, ਲਿਹਾਜ਼ਾ ਪੁਲਿਸ ਨੇ ਕਾਰ ਨੂੰ ਵੀ ਆਪਣੇ ਕਬਜ਼ੇ 'ਚ ਲੈ ਲਿਆ ਹੈ | ਸਹਾਇਕ ਕਮਿਸ਼ਨਰ (ਆਬਕਾਰੀ) ਅਸ਼ੋਕ ਚਲੋਤਰਾ ਦੀ ਅਗਵਾਈ ਹੇਠ ਆਬਕਾਰੀ ਇੰਸਪੈਕਟਰ ਕੁਲਵਿੰਦਰ ਰਾਏ ਦੀ ਟੀਮ ਨੇ ਜਦੋਂ ਇਕ ਆਈ-20 ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਟੀਮ ਨੇ ਕਾਰ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੇ ਕਬਜ਼ੇ 'ਚੋਂ ਚੰਡੀਗੜ੍ਹ 'ਚ ਵਿਕਣਯੋਗ ਸ਼ਰਾਬ ਮਾਰਕਾ 999 ਵਿਸਕੀ ਦੀਆਂ 60 ਬੋਤਲਾਂ ਬਰਾਮਦ ਹੋਈਆਂ | ਕਾਬੂ ਮੁਲਜ਼ਮਾਂ ਦੀ ਪਛਾਣ ਅਨੁਜ ਕੁਮਾਰ ਅਤੇ ਸੰਜੇ ਵਾਸੀਆਨ ਪਿੰਡ ਹੱਲੋਮਾਜਰਾ (ਚੰਡੀਗੜ੍ਹ) ਵਜੋਂ ਹੋਈ ਹੈ | ਕਾਰ ਦੀ ਤਲਾਸ਼ੀ ਮੌਕੇ ਮੁਲਜ਼ਮਾਂ ਨੇ ਸਰਕਾਰੀ ਡਿਊਟੀ 'ਚ ਵਿਘਨ ਪਾਇਆ ਅਤੇ ਪੁਲਿਸ ਦੀ ਬਲੈਰੋ ਨੂੰ ਨੁਕਸਾਨ ਪਹੁੰਚਾਇਆ | ਇੰਸਪੈਕਟਰ ਕੁਲਵਿੰਦਰ ਰਾਏ ਵਲੋਂ ਰੁਕਾ ਦਿੱਤੇ ਜਾਣ ਤੋਂ ਬਾਅਦ ਪੁਲਿਸ ਥਾਣੇ 'ਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਗਾਇਕ ਪ੍ਰੇਮ ਢਿੱਲੋਂ 'ਤੇ ਅਫ਼ੀਮ ਪ੍ਰਮੋਟ ਕਰਨ ਦੇ ਦੋਸ਼, ਡੀ.ਜੀ.ਪੀ. ਚੰਡੀਗੜ੍ਹ ਤੇ ਐੱਨ. ਸੀ. ਬੀ. ਕੋਲ ਸ਼ਿਕਾਇਤ <b... ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਮੁਹਾਲੀ ਵਿਖੇ 26 ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।