21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਮਹਾਂਨਗਰ ’ਚ ਵੱਖ-ਵੱਖ ਦੁਸਹਿਰਾ ਮੇਲਿਆਂ ’ਚ ਸਾੜੇ ਰਾਵਣ ਦੇ ਪੁਤਲੇ ਬਦੀ ’ਤੇ ਨੇਕੀ ਦੀ ਜਿੱਤ ਦਾ ਦਿੱਤਾ ਸੰਦੇਸ਼

ਲੁਧਿਆਣਾ, 20 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਵਿਚ ਮੰਗਲਵਾਰ ਨੂੰ ਦੁਸਹਿਰਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੱਗੇ ਦੁਸਹਿਰਾ ਮੇਲਿਆਂ ਦੌਰਾਨ ਸ਼ਾਮ ਵੇਲੇ ਰਾਵਣ ਦੇ ਪੁਤਲੇ ਸਾੜੇ ਗਏ ਅਤੇ ਲੋਕਾਂ ਨੇ ਪਰਿਵਾਰਾਂ ਸਮੇਤ ਮੇਲਿਆਂ ਵਿਚ ਪੁੱਜ ਕੇ ਤਿਉਹਾਰ ਦਾ ਆਨੰਦ ਮਾਣਿਆ।

ਮਹਾਂਨਗਰ ਦੇ ਉਪਕਾਰ ਨਗਰ ਦੁਸਹਿਰਾ ਮੈਦਾਨ ‘ਚ ਸਾੜੇ ਜਾਣ ਵਾਲੇ ਰਾਵਣ ਦੇ ਪੁਤਲੇ ਕੋਲ ਖੜ੍ਹੇ ਲੋਕ। ਤਸਵੀਰ-ਸੇਵਕ ਸਿੰਘ 21-10-2026
ਲੁਧਿਆਣਾ, 20 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਵਿਚ ਮੰਗਲਵਾਰ ਨੂੰ ਦੁਸਹਿਰਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੱਗੇ ਦੁਸਹਿਰਾ ਮੇਲਿਆਂ ਦੌਰਾਨ ਸ਼ਾਮ ਵੇਲੇ ਰਾਵਣ ਦੇ ਪੁਤਲੇ ਸਾੜੇ ਗਏ ਅਤੇ ਲੋਕਾਂ ਨੇ ਪਰਿਵਾਰਾਂ ਸਮੇਤ ਮੇਲਿਆਂ ਵਿਚ ਪੁੱਜ ਕੇ ਤਿਉਹਾਰ ਦਾ ਆਨੰਦ ਮਾਣਿਆ। ਦਰੇਸੀ, ਅਗਰ ਨਗਰ, ਉਪਕਾਰ ਨਗਰ, ਰਾਜਗੁਰੂ ਨਗਰ, ਸਰਾਭਾ ਨਗਰ, ਦੁੱਗਰੀ, ਫੋਕਲ ਪੁਆਇੰਟ, ਪਵੇਲੀਅਨ ਚੌਕ, ਹੰਬੜਾਂ ਰੋਡ, ਨੂਰਵਾਲਾ ਰੋਡ ਸਮੇਤ ਕਈ ਇਲਾਕਿਆਂ ਵਿਚ ਦੁਸਹਿਰਾ ਸਮਾਗਮ ਕਰਵਾਏ ਗਏ। ਦੁਸਹਿਰਾ ਮੇਲਿਆਂ ਵਿਚ ਬੱਚਿਆਂ ਤੋਂ ਲੈਕੇ ਵੱਡਿਆਂ ਤਕ ਲੋਕਾਂ ਦੀ ਭੀੜ ਰਹੀ। ਮੇਲਾ ਮੈਦਾਨਾਂ ਵਿਚ ਖਾਣ-ਪੀਣ ਦੀਆਂ ਦੁਕਾਨਾਂ, ਖਿਡੌਣਿਆਂ ਅਤੇ ਹੋਰ ਸਾਮਾਨ ਦੇ ਸਟਾਲਾਂ ਦੇ ਨਾਲ ਮਨੋਰੰਜਨ ਲਈ ਵੱਖ-ਵੱਖ ਪ੍ਰਬੰਧ ਕੀਤੇ ਗਏ। ਦੁਸਹਿਰਾ ਤੋਂ ਪਹਿਲਾਂ ਹੀ ਪੁਤਲਿਆਂ ਦੀਆਂ ਛੋਟੀਆਂ ਨਕਲਾਂ ਦੀ ਵਿੱਕਰੀ ਵੀ ਸ਼ੁਰੂ ਹੋ ਗਈ ਸੀ, ਜਿਨ੍ਹਾਂ ਨੂੰ ਲੋਕ ਮੁਹੱਲਿਆਂ ਅਤੇ ਗਲੀਆਂ ਵਿਚ ਸਾੜਨ ਲਈ ਲੈ ਕੇ ਗਏ। ਅਗਰ ਨਗਰ, ਉਪਕਾਰ ਨਗਰ, ਰਾਜਗੁਰੂ ਨਗਰ, ਸਰਾਭਾ ਨਗਰ, ਦੁੱਗਰੀ, ਫੋਕਲ ਪੁਆਇੰਟ, ਹੰਬੜਾਂ ਰੋਡ, ਗਿਆਸਪੁਰਾ, ਚੰਡੀਗੜ੍ਹ ਰੋਡ ਅਤੇ ਨੂਰਵਾਲਾ ਰੋਡ ਸਮੇਤ ਕਈ ਇਲਾਕਿਆਂ ਵਿਚ ਲੋਕਾਂ ਨੇ ਦੁਸਹਿਰਾ ਮਨਾਇਆ। ਵੱਖ-ਵੱਖ ਕਮੇਟੀਆਂ ਵਲੋਂ ਕਈ ਦਿਨਾਂ ਤੋ ਮੇਲਿਆਂ ਅਤੇ ਸਮਾਗਮਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀ ਰਹੀਆਂ ਸਨ। ਦੁਸਹਿਰਾ ਮੇਲਿਆਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੇ ਪੁੱਜਣ ਕਾਰਨ ਸ਼ਹਿਰ ਦੀਆਂ ਕਈ ਮੁੱਖ ਸੜਕਾਂ ਤੇ ਆਵਾਜਾਈ ਦਾ ਦਬਾਅ ਵਧਿਆ। ਖ਼ਾਸ ਕਰਕੇ ਦਰੇਸੀ ਮੈਦਾਨ ਵੱਲ ਜਾਣ ਵਾਲੇ ਰਸਤਿਆਂ ‘ਤੇ ਭੀੜ ਰਹੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਦਰੇਸੀ ਮੈਦਾਨ ਵਿਚ ਆਮਦ ਨੂੰ ਲੈਕੇ ਪੁਲਿਸ ਅਤੇ ਟ੍ਰੈਫਿਕ ਪੁਲਿਸ ਵਲੋਂ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਸ਼ਾਮ ਸਮੇਂ ਰਾਵਣ ਦੇ ਪੁਤਲਿਆਂ ਨੂੰ ਅੱਗ ਲੱਗਦਿਆਂ ਹੀ ਮੇਲਿਆਂ ਵਿਚ ਮੌਜੂਦ ਲੋਕਾਂ ਨੇ ਜੈਕਾਰਿਆਂ ਅਤੇ ਤਾੜੀਆਂ ਨਾਲ ਇਸ ਪਲ ਦਾ ਸਵਾਗਤ ਕੀਤਾ। ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਣ ਨਾਲ ਬੁਰਾਈ ਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੱਤਾ ਗਿਆ। ਮਹਾਂਨਗਰ ਦੇ ਵੱਖ-ਵੱਖ ਦੁਸਹਿਰਾ ਮੈਦਾਨਾਂ ਵਿਚ ਦੇਰ ਸ਼ਾਮ ਤਕ ਮੇਲੇ ਦੀ ਰੌਣਕ ਬਣੀ ਰਹੀ। ਇਸ ਮੌਕੇ ਇੰਦਰਪ੍ਰੀਤ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਰਣਜੀਤ, ਅਮਿਤ ਗੁਪਤਾ, ਵਿਕਰਮ, ਮਨਦੀਪ, ਚੰਨੀ ਗਿੱਲ, ਸੁਸ਼ੀਲ ਰਾਜੂ, ਅਸ਼ੋਕ ਸਰੀਨ, ਤਜਿੰਦਰ ਰਾਜਾ, ਸੋਨੀ ਬਖ਼ਸ਼ੀ, ਰੋਹਿਤ ਜੈਨ, ਅਨਿਲ ਗੋਇਲ, ਪੁਨੀਤ ਜੈਨ, ਹਰਸ਼ ਗੁਪਤਾ, ਧੀਰਜ ਅਗਰਵਾਲ, ਅੰਕੁਸ਼ ਗੁਪਤਾ, ਬਿਮਲ ਜੈਨ, ਸ਼ਿਵ ਦਿਆਲ, ਵਿਨੀਤ ਬਾਂਸਲ ਵੱਖ-ਵੱਖ ਦੁਸਹਿਰਾ ਕਮੇਟੀ ਮੈਂਬਰ ਮੌਜੂਦ ਸਨ।
ਪਿਛਲੀ ਖ਼ਬਰ ਮਨਸੂਰਾਂ ਦਾ ਦੋ ਰੋਜ਼ਾ ਦੁਸਹਿਰਾ ਮੇਲਾ ਸਮਾਪਤ, 13 ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਅਗਲੀ ਖ਼ਬਰ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਨੇ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।