ਲਾਡੋਵਾਲ ਵਿਖੇ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ
ਲਾਡੋਵਾਲ, 20 ਅਕਤੂਬਰ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬਾ ਲਾਡੋਵਾਲ ਵਿਖੇ ਸਥਾਨਿਕ ਰਾਮ ਲੀਲਾ ਯੂਥ ਕਲੱਬ ਵਲੋਂ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਸੁੰਦਰ ਝਾਕੀਆਂ ਵੀ ਸਜਾਈਆਂ, ਜਿਸ ਨੂੰ ਦੇਖਣ ਲਈ ਇਲਾਕੇ ਦੀਆਂ ਸੰਗਤਾਂ ਅਤੇ ਪਤਵੰਤੇ ਸੱਜਣਾਂ ਨੇ ਉਤਸ਼ਾਹ ਪੂਰਵਕ ਸ਼ਮੂਲੀਅਤ ਕੀਤੀ। ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਅਰਜਨ ਗਾਦੜਾ, ਮੀਤ ਪ੍ਰਧਾਨ ਬਿੱਲਾ ਮਹਿਰਾ, ਮੁੰਨਾ ਖਾਨ, ਹਰਪ੍ਰੀਤ ਸਿੰਘ ਚਾਵਲਾ, ਸਰਪੰਚ ਵੀਰ ਚੰਦ ਕਲਿਆਣ, ਆਸਾ ਸਿੰਘ ਆਜ਼ਾਦ ਕੌਮੀ ਪ੍ਰਧਾਨ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ, ਸਾਬਕਾ ਸਰਪੰਚ ਬਾਦਸ਼ਾਹ ਸਿੰਘ ਦਿਓਲ, ਗੁਰਜੰਟ ਸਿੰਘ ਗਿੱਲ, ਵਰਿੰਦਰ ਲਾਡੋਵਾਲ ਆਦਿ ਨੇ ਸਾਂਝੇ ਤੌਰ ’ਤੇ ਕਿਹਾ ਕਿ ਇਸ ਦਿਨ ਬਦੀ ’ਤੇ ਨੇਕੀ ਦੀ ਜਿੱਤ ਹੋਈ ਸੀ, ਜਿਸ ਕਰਕੇ ਹਰ ਸਾਲ ਦੁਸਹਿਰਾ ਮਨਾਇਆ ਜਾਂਦਾ ਹੈ।
ਲਾਡੋਵਾਲ, 20 ਅਕਤੂਬਰ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬਾ ਲਾਡੋਵਾਲ ਵਿਖੇ ਸਥਾਨਿਕ ਰਾਮ ਲੀਲਾ ਯੂਥ ਕਲੱਬ ਵਲੋਂ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਸੁੰਦਰ ਝਾਕੀਆਂ ਵੀ ਸਜਾਈਆਂ, ਜਿਸ ਨੂੰ ਦੇਖਣ ਲਈ ਇਲਾਕੇ ਦੀਆਂ ਸੰਗਤਾਂ ਅਤੇ ਪਤਵੰਤੇ ਸੱਜਣਾਂ ਨੇ ਉਤਸ਼ਾਹ ਪੂਰਵਕ ਸ਼ਮੂਲੀਅਤ ਕੀਤੀ। ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਅਰਜਨ ਗਾਦੜਾ, ਮੀਤ ਪ੍ਰਧਾਨ ਬਿੱਲਾ ਮਹਿਰਾ, ਮੁੰਨਾ ਖਾਨ, ਹਰਪ੍ਰੀਤ ਸਿੰਘ ਚਾਵਲਾ, ਸਰਪੰਚ ਵੀਰ ਚੰਦ ਕਲਿਆਣ, ਆਸਾ ਸਿੰਘ ਆਜ਼ਾਦ ਕੌਮੀ ਪ੍ਰਧਾਨ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ, ਸਾਬਕਾ ਸਰਪੰਚ ਬਾਦਸ਼ਾਹ ਸਿੰਘ ਦਿਓਲ, ਗੁਰਜੰਟ ਸਿੰਘ ਗਿੱਲ, ਵਰਿੰਦਰ ਲਾਡੋਵਾਲ ਆਦਿ ਨੇ ਸਾਂਝੇ ਤੌਰ ’ਤੇ ਕਿਹਾ ਕਿ ਇਸ ਦਿਨ ਬਦੀ ’ਤੇ ਨੇਕੀ ਦੀ ਜਿੱਤ ਹੋਈ ਸੀ, ਜਿਸ ਕਰਕੇ ਹਰ ਸਾਲ ਦੁਸਹਿਰਾ ਮਨਾਇਆ ਜਾਂਦਾ ਹੈ। ਇਸ ਮੌਕੇ ਪਹੁੰਚੀਆਂ ਮਹਾਨ ਸ਼ਖ਼ਸੀਅਤਾਂ ਨੂੰ ਰਾਮ ਲੀਲਾ ਯੂਥ ਕਲੱਬ ਵਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰਾਂ ਤੋਂ ਇਲਾਵਾ ਨੰਬਰਦਾਰ ਜਸਇੰਦਰਪਾਲ ਸਿੰਘ ਦਿਓਲ, ਕਾਲਾ ਗਾਦੜਾ ਸਾਬਕਾ ਪੰਚ, ਮੋਹਨ ਲਾਲ ਚੌਹਾਨ, ਅਮਰਜੀਤ ਸਿੰਘ ਚੋਪੜਾ, ਪੰਚਾਇਤ ਮੈਂਬਰ ਜੱਟ, ਜਗਪਾਲ, ਗਾਇਕ ਹਰਦੇਵ ਸਹੋਤਾ, ਸੰਮਤੀ ਮੈਂਬਰ ਮਨਜੀਤ ਲਵਲੀ ਆਦਿ ਵੀ ਹਾਜ਼ਰ ਸਨ।