16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

21 ਮੈਂਬਰੀ ਸੰਸਦੀ ਸਟੈਂਡਿੰਗ ਕਮੇਟੀ ਵਲੋਂ ਪੀ.ਏ.ਯੂ. ਦਾ ਦੌਰਾ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਤੇ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ | ਤਸਵੀਰ : ਸੇਵਕ ਸਿੰਘ <br/> 02-06-2026
ਲੁਧਿਆਣਾ, 1 ਜੂਨ (ਜਸਵਿੰਦਰ ਸਿੰਘ)-ਭਾਰਤ ਦੇ ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਮੰਤਰਾਲਿਆਂ ਦੇ ਕੰਮਕਾਜ ਅਤੇ ਨੀਤੀਆਂ ਦੀ ਸਮੀਖਿਆ ਕਰਨ ਵਾਲੀ ਸੰਸਦਾਂ ਦੀ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਇਕ ਵਫ਼ਦ ਵਲੋਂ ਪੀ.ਏ.ਯੂ. ਦਾ ਦੌਰਾ ਕੀਤਾ ਗਿਆ | ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਪੀ.ਏ.ਯੂ. ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ | ਦੌਰਾ ਕਰਨ ਪਹੁੰਚੀ ਕਮੇਟੀ ਵਿਚ ਲੋਕ ਸਭਾ ਅਤੇ ਰਾਜ ਸਭਾ ਦੇ ਕੁੱਲ 21 ਮੈਂਬਰ ਮੌਜੂਦ ਸਨ | ਪੀ.ਏ.ਯੂ. ਦੇ ਵਿਚ ਬਾਹਰਲੇ ਲੋਕਾਂ ਦੇ ਆਉਣ 'ਤੇ ਰੋਕ ਲਗਾ ਦਿੱਤੀ ਗਈ | ਮੀਟਿੰਗ ਉਪਰੰਤ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਦੀ ਫ਼ਸਲ ਬੀਮਾ ਯੋਜਨਾ ਸੂਬਾ ਸਰਕਾਰ ਲਾਗੂ ਨਹੀਂ ਕਰ ਰਹੀ ਅਤੇ ਨਾ ਹੀ ਉਸ ਦਾ ਕੋਈ ਬਦਲ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਦੌਰੇ ਦੌਰਾਨ ਜੋ ਕਮੀਆਂ ਪਾਈਆਂ ਗਈਆਂ ਤੇ ਉਨ੍ਹਾਂ ਵਿਚ ਕੀ ਸੁਧਾਰ ਕੀਤੇ ਜਾ ਸਕਦੇ ਹਨ, ਕਿਸ ਤਰ੍ਹਾਂ ਦੀਆਂ ਸਰਕਾਰੀ ਸਕੀਮਾਂ ਲਾਗੂ ਹੋ ਸਕਦੀਆਂ ਹਨ, ਬਾਰੇ ਪਾਰਲੀਮੈਂਟ ਦੇ ਵਿਚ ਰਿਪੋਰਟ ਪੇਸ਼ ਕੀਤੀ ਜਾਵੇਗੀ | ਅੱਜ ਆਲੂ ਦਾ ਉਤਪਾਦ ਕਰਨ ਵਾਲਿਆਂ ਨੂੰ ਕਣਕ ਅਤੇ ਚਕੁੰਦਰ ਦੇ ਉਤਪਾਦ ਕਰਨ ਵਾਲਿਆਂ ਨੂੰ ਮਿਲੇ ਹਾਂ | ਕੱਲ੍ਹ ਦੁੱਧ ਉਤਪਾਦਕਾਂ, ਕਿਸਾਨਾਂ ਤੇ ਸਹਿਕਾਰਤਾ ਮਹਿਕਮੇ ਨਾਲ ਸੰਬੰਧਿਤ ਲੋਕਾਂ ਨੂੰ ਮਿਲਾਂਗੇ ਤਾਂ ਕਿ ਉਨ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਹਨ, ਉਹ ਅਸੀਂ ਸਮਝ ਸਕੀਏ | ਕੇਂਦਰ ਸਰਕਾਰ ਦਾ ਜੋ ਪੈਸਾ ਆ ਰਿਹਾ, ਉਹ ਪੂਰੀ ਤਰ੍ਹਾਂ ਕਿੱਥੇ ਲੱਗ ਰਿਹਾ, ਕਿੱਥੇ ਨਹੀਂ ਲੱਗ ਰਿਹਾ, ਸਾਰਾ ਕੁੱਝ ਦੇਖ ਕੇ ਰਿਪੋਰਟ ਪੇਸ਼ ਕਰਾਂਗੇ | ਚੰਨੀ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਭੋਜਨ ਪੈਦਾ ਕਰਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ, ਨਾਲ ਨਾਲ ਵੈਟਰਨਰੀ ਯੂਨੀਵਰਸਿਟੀ ਪਸ਼ੂ ਪਾਲਣ ਵਿਚ ਬਹੁਤ ਅਹਿਮ ਯੋਗਦਾਨ ਪਾ ਰਹੀ ਹੈ, ਪਰ ਅੱਜ ਇਨ੍ਹਾਂ ਅਦਾਰਿਆਂ ਨੂੰ ਓਨਾ ਪੈਸਾ ਨਹੀਂ ਮਿਲ ਰਿਹਾ, ਜਿੰਨੀ ਜ਼ਰੂਰਤ ਹੈ | ਪੁਰਾਣੇ ਹੋ ਚੁੱਕੇ ਢਾਂਚੇ ਨੂੰ ਸੁਧਾਰਨ ਵਾਸਤੇ ਪੈਸਿਆਂ ਦੀ ਲੋੜ ਹੈ | ਅਗਲੀ ਮੀਟਿੰਗ ਵਿਚ ਫ਼ਸਲ ਵਿਭਿੰਨਤਾ ਕਿਸ ਤਰ੍ਹਾਂ ਇੱਥੇ ਲਿਆਂਦੀ ਜਾ ਸਕਦੀ ਹੈ, ਉਸ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ | ਬੀਤੇ ਸਮੇਂ ਦੌਰਾਨ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ, ਉਸ ਦਾ ਕਿਸਾਨਾਂ ਨੂੰ ਕਿੰਨਾ ਮੁਆਵਜ਼ਾ ਮਿਲਿਆ, ਕਿੰਨਾ ਨਹੀਂ, ਉਸ ਬਾਰੇ ਰਿਪੋਰਟ ਪੇਸ਼ ਕੀਤੀ ਜਾਵੇਗੀ | ਕਿਸਾਨ ਅੱਜ ਕਰਜ਼ੇ ਥੱਲੇ ਦੱਬ ਰਿਹਾ, ਖੇਤ ਮਜ਼ਦੂਰ ਅੱਜ ਚਿੰਤਾ ਵਿਚ ਹੈ, 'ਚੋਂ ਕੱਢਣ ਵਾਸਤੇ 21 ਮੈਂਬਰੀ ਪਾਰਲੀਮੈਂਟ ਦੇ ਮੈਂਬਰਾਂ ਦੀ ਕਮੇਟੀ ਆਈ ਹੋਈ ਹੈ | ਪੰਜਾਬ ਦੀ ਖੇਤੀ ਨੂੰ ਉੱਪਰ ਲਿਜਾਉਣ ਲਈ ਅਸੀਂ ਹੰਭਲਾ ਮਾਰ ਰਹੇ ਹਾਂ |
ਪੀ.ਏ.ਯੂ. ਨੂੰ ਹਰ ਸਾਲ 50 ਤੋਂ 60 ਕਰੋੜ ਦੀ ਨਿਯਮਤ ਗ੍ਰਾਂਟ ਦਿੱਤੀ ਜਾਵੇ-ਰਾਜਾ ਵੜਿੰਗ
ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੰਨੀ ਨੂੰ ਇਕ ਵਿਸਥਾਰ ਸਹਿਤ ਮੰਗ ਪੱਤਰ ਸੌਂਪਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ ਖੋਜ ਕਾਰਜਾਂ ਵਾਸਤੇ ਯਕਮੁਸ਼ਤ 1000 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਅਤੇ ਇਸ ਤੋਂ ਇਲਾਵਾ ਹਰ ਸਾਲ 50 ਤੋਂ 60 ਕਰੋੜ ਰੁਪਏ ਦੀ ਨਿਯਮਤ ਗਰਾਂਟ ਦੇਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਪੀ.ਏ.ਯੂ. ਨੂੰ ਲੰਮੇ ਸਮੇਂ ਤੋਂ ਲੋੜੀਂਦੇ ਫੰਡ ਨਹੀਂ ਮਿਲ ਰਹੇ ਹਨ ਅਤੇ ਕਈ ਵਾਰ ਕਰਮਚਾਰੀਆਂ ਤੇ ਵਿਗਿਆਨੀਆਂ ਨੂੰ ਤਨਖਾਹਾਂ ਦੇਣ ਲਈ ਵੀ ਪੈਸਿਆਂ ਦੀ ਕਮੀ ਹੋ ਜਾਂਦੀ ਹੈ |


ਪਿਛਲੀ ਖ਼ਬਰ ਸੀਵਰੇਜ ਸੰਕਟ ਤੋਂ ਭੜਕੇ ਡੇਅਰੀ ਮਾਲਕਾਂ ਨੇ ਹੰਬੜਾਂ ਰੋਡ ਕੀਤਾ ਜਾਮ <br/> ਅਗਲੀ ਖ਼ਬਰ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਨÏਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।