22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਹਲਕਾ ਦੱਖਣੀ 'ਚ ਪੈਂਦੇ ਗਿਆਸਪੁਰਾ ਤੋਂ ਢੰਡਾਰੀ ਕਲਾਂ ਤੇ ਈਸਟਮੈਨ ਚੌਕ ਨੂੰ ਜਾਣ ਵਾਲੀ ਸੜਕ ਦੇ ਹਾਲਾਤ ਬਦ ਤੋਂ ਬਦਤਰ <br/>

ਅਜੀਤ ਡੈਸਕ 02-04-2026
ਜਸਵੀਰ ਸਿੰਘ ਬੰਗਾ
ਢੰਡਾਰੀ ਕਲਾਂ/ਲੁਧਿਆਣਾ, 1 ਅਪ੍ਰੈਲ-ਇਕ ਪਾਸੇ ਤਾਂ ਪ੍ਰਸ਼ਾਸਨ ਵਲੋਂ ਸ਼ਹਿਰ 'ਚ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜੇਕਰ ਜ਼ਮੀਨੀ ਪੱਧਰ 'ਤੇ ਝਾਤ ਮਾਰੀ ਜਾਵੇ ਤਾਂ ਇਨ੍ਹਾਂ ਦਾਅਵਿਆਂ ਦੀ ਫੂਕ ਨਿਕਲਦੀ ਆਮ ਹੀ ਦੇਖੀ ਜਾ ਸਕਦੀ ਹੈ | ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਦੇ ਚਾਰਾਂ ਪਾਸੇ ਸੜਕਾਂ ਪੁੱਟ ਕੇ ਨਵੀਆਂ ਬਣਾਈਆਂ ਜਾ ਰਹੀਆਂ ਹਨ, ਜਿਸ ਕਾਰਨ ਸ਼ਹਿਰ ਵਿਚ ਜਾਮ ਜਿਹੇ ਹਾਲਾਤ ਬਣੇ ਹੋਏ ਹਨ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜੇਕਰ ਸ਼ੇਰਪੁਰ ਚੌਕ, ਗਿਆਸਪੁਰਾ ਤੋਂ ਢੰਡਾਰੀ ਕਲਾਂ, ਈਸਟਮੈਨ ਚੌਕ, ਜਸਪਾਲ ਬਾਂਗਰ ਨੂੰ ਜਾਣ ਵਾਲੀਆਂ ਸੜਕਾਂ ਦੀ ਗੱਲ ਕੀਤੀ ਜਾਵੇ ਹਾਲਾਤ ਬਦ ਤੋਂ ਬਦਤਰ ਨਜ਼ਰ ਆ ਰਹੇ ਹਨ | ਗਿਆਸਪੁਰਾ ਤੋਂ ਢੰਡਾਰੀ ਕਲਾਂ ਜਾਣ ਵਾਲੀ ਸੜਕ 'ਤੇ ਵੱਡ ਅਕਾਰੀ ਟੋਏ ਪਏ ਹੋਏ ਹਨ ਅਤੇ ਟੋਇਆਂ ਦੇ ਆਲ਼ੇ ਦੁਆਲੇ ਬਜਰੀ ਖਿੱਲਰੀ ਹੋਈ ਹੈ, ਜਿਸ ਕਾਰਨ ਦੋ ਪਹੀਆਂ ਵਾਹਨ ਆਏ ਦਿਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਅਜਿਹੇ ਹੀ ਹਾਲਾਤ ਗਿਆਸਪੁਰਾ ਤੋਂ ਈਸਟਮੈਨ ਚੌਕ ਵੱਲ ਜਾਣ ਵਾਲੀ ਸੜਕ ਦੇ ਬਣੇ ਹੋਏ ਹਨ | ਉਥੇ ਤਾਂ ਕਈ ਵਾਰ ਵੱਡੀਆਂ ਗੱਡੀਆਂ ਫਸ ਜਾਂਦੀਆਂ ਹਨ, ਜਿਨ੍ਹਾਂ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਜਾਂਦਾ ਹੈ, ਜਿਸ ਕਾਰਨ ਉਥੇ ਜਾਮ ਵਰਗੇ ਹਾਲਾਤ ਪੈਦਾ ਹੋ ਜਾਂਦੇ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਥੋੜ੍ਹੀ ਜਿਹੀ ਬਰਸਾਤ ਹੋਣ ਤੋਂ ਬਾਅਦ ਇਨ੍ਹਾਂ ਟੋਇਆਂ ਵਿਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਪਤਾ ਨਹੀਂ ਲੱਗਦਾ ਸੜਕ ਤੇ ਕੋਈ ਟੋਇਆਂ ਹੈ ਜਾਂ ਨਹੀਂ | ਇਨ੍ਹਾਂ ਟੋਇਆਂ ਵਿਚ ਡਿੱਗ ਕੇ ਕਈ ਵਾਰ ਦੋ ਪਹੀਆ ਵਾਹਨ ਚਾਲਕ ਜ਼ਖਮੀ ਵੀ ਹੋ ਚੁੱਕੇ ਹਨ | ਇੱਥੇ ਦੱਸਣਯੋਗ ਹੈ ਕਿ ਢੰਡਾਰੀ ਕਲਾਂ ਸਨਅਤੀ ਇਲਾਕਾ ਹੋਣ ਕਾਰਨ ਸਨਅਤਕਾਰਾਂ ਵਲੋਂ ਕਰੋੜਾਂ ਰੁਪਏ ਟੈਕਸਾਂ ਦੇ ਰੂਪ ਵਿਚ ਸਰਕਾਰ ਨੂੰ ਦਿੱਤੇ ਜਾ ਰਹੇ ਹਨ, ਪਰ ਇਸਦੇ ਬਾਵਜੂਦ ਸਹੂਲਤਾਂ ਨਾ ਦੇ ਬਰਾਬਰ ਹੀ ਹਨ |

ਪਿਛਲੀ ਖ਼ਬਰ ਵਿਮੁਕਤ ਜਾਤੀ ਵਰਗ ਨੂੰ ਸੰਵਿਧਾਨਿਕ ਡੈਮੋਕਰੇਸੀ ਅਤੇ ਮਨੁੱਖੀ ਹੱਕ ਦਿੱਤੇ ਜਾਣ-ਆਜ਼ਾਦ/ਬਲਦੇਵ ਰਾਜ <br/> ਅਗਲੀ ਖ਼ਬਰ ਬੈਨੀਪਾਲ ਤੇ ਬਿੱਟੂ ਸੈਂਕੜੇ ਸਾਥੀਆਂ ਸਮੇਤ ਖਾਸੀ ਕਲਾਂ ਰੈਲੀ ਵਿਚ ਹੋਏ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।