22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਬੈਨੀਪਾਲ ਤੇ ਬਿੱਟੂ ਸੈਂਕੜੇ ਸਾਥੀਆਂ ਸਮੇਤ ਖਾਸੀ ਕਲਾਂ ਰੈਲੀ ਵਿਚ ਹੋਏ ਸ਼ਾਮਿਲ <br/>

ਅਜੀਤ ਡੈਸਕ 02-04-2026
ਭਾਮੀਆਂ ਕਲਾਂ, 1 ਅਪ੍ਰੈਲ ( ਜਤਿੰਦਰ ਭੰਬੀ )- ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੀ ਖਾਸੀ ਕਲਾਂ ਦਾਣਾ ਮੰਡੀ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ ਕਰਵਾਈ ਗਈ ਰੈਲੀ ਆਪਣੇ ਭਾਰੀ ਇਕੱਠ ਦੇ ਚਲਦੇ ਪੂਰੀ ਤਰ੍ਹਾਂ ਸਫਲ ਰਹੀ | ਪਿੰਡ ਖਾਸੀ ਕਲਾਂ ਦੇ ਸਰਪੰਚ ਕਰਮਜੀਤ ਸਿੰਘ ਗਰੇਵਾਲ ਦੀ ਸਮੁੱਚੀ ਟੀਮ ਵਲੋਂ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਨਾਲ ਸਫਲ ਹੋਈ ਰੈਲੀ ਲਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸੰਤੁਸ਼ਟੀ ਜਤਾਉਂਦੇ ਹੋਏ ਸ਼ਲਾਘਾ ਕੀਤੀ | ਰੈਲੀ ਵਿਚ ਸ਼ਾਮਿਲ ਹੋਣ ਲਈ ਪਿੰਡ ਭਾਮੀਆਂ ਕਲਾਂ ਤੋਂ ਸੁਖਵਿੰਦਰ ਸਿੰਘ ਬੈਨੀਪਾਲ, ਦਲਵਿੰਦਰ ਸਿੰਘ ਬਿੱਟੂ, ਬਲਬੀਰ ਸਿੰਘ ਕੈਂਥ, ਲਖਵੀਰ ਸਿੰਘ ਲੱਖੀ ਆਪਣੇ ਸੈਂਕੜੇ ਸਾਥੀਆਂ ਸਮੇਤ ਪਹੁੰਚੇ | ਇਸ ਮੌਕੇ ਗੱਲਬਾਤ ਕਰਦਿਆਂ ਬੈਨੀਪਾਲ ਅਤੇ ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੇ ਕਾਰਨ ਲੋਕ ਆਪ ਮੁਹਾਰੇ ਹੀ ਪਾਰਟੀ ਨਾਲ ਜੁੜ ਰਹੇ ਹਨ | ਇਹੀ ਕਾਰਨ ਹੈ ਕਿ ਅੱਜ ਰੈਲੀ ਵਿਚ ਹਜ਼ਾਰਾਂ ਲੋਕ ਉਤਸ਼ਾਹ ਪੂਰਵਕ ਸ਼ਾਮਿਲ ਹੋਏ ਹਨ | ਉਨ੍ਹਾਂ ਨਾਲ ਦਲਬੀਰ ਸਿੰਘ, ਰਾਜ ਕੁਮਾਰ, ਰਿਤੇਸ਼ ਸਿੰਘ, ਹਰਜੱਸ ਸਿੰਘ, ਰਾਮ ਕੁਮਾਰ, ਦਲਵਿੰਦਰ ਸਿੰਘ, ਕਾਲਾ ਸਿੰਘ ਅਤੇ ਹੋਰ ਸਾਥੀ ਵੀ ਸ਼ਾਮਿਲ ਹੋਏ |

ਪਿਛਲੀ ਖ਼ਬਰ ਹਲਕਾ ਦੱਖਣੀ 'ਚ ਪੈਂਦੇ ਗਿਆਸਪੁਰਾ ਤੋਂ ਢੰਡਾਰੀ ਕਲਾਂ ਤੇ ਈਸਟਮੈਨ ਚੌਕ ਨੂੰ ਜਾਣ ਵਾਲੀ ਸੜਕ ਦੇ ਹਾਲਾਤ ਬਦ ਤੋਂ ਬਦਤਰ... ਅਗਲੀ ਖ਼ਬਰ ਕਾਰੋਬਾਰੀ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਹਜ਼ਾਰਾਂ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।