ਲੁਧਿਆਣਾ 1 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) ਸਥਾਨਕ ਸਰਾਭਾ ਨਗਰ ਦੀ ਕਿਪਸ ਮਾਰਕੀਟ ਵਿੱਚ ਅੱਜ ਦੇਰ ਸ਼ਾਮ ਚੋਰ ਇੱਕ ਕਾਰੋਬਾਰੀ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਹਜ਼ਾਰਾਂ ਦੀ ਨਕਦੀ ਇੱਕ ਪਿਸਤੋਲ ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਕਾਰੋਬਾਰੀ ਪ੍ਰਦੀਪ ਕੁਮਾਰ ਕੰਮ ਦੇ ਸਿਲਸਿਲੇ ਵਿੱਚ ਕਿਪਸ਼ ਮਾਰਕੀਟ ਆਇਆ ਸੀ ਜਦੋਂ ਉਹ ਕੰਮ ਨਿਪਟਾਉਣ ਉਪਰੰਤ ਵਾਪਸ ਜਾਣ ਲੱਗਾ ਤਾ ਉਸ ਦੇਖਿਆ ਕਿ ਉਸਦੀ ਸਕਾਰਪੀਓ ਦਾ ਸ਼ੀਸ਼ਾ ਟੁੱਟਾ ਹੋਇਆ ਹੈ ਅਤੇ ਕਾਰ ਵਿੱਚ ਪਈ 50,000 ਦੀ ਨਗਦੀ ਪਿਸਤੋਲ ਤੇ ਹੋਰ ਸਮਾਨ ਚੋਰੀ ਹੋ ਚੁੱਕਾ ਹੈ | ਜਿਸ ਤੇ ਉਸਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਪੁਲਿਸ ਵੱਲੋਂ ਤੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿੱਚ ਲੈ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਰਾਤ ਤੱਕ ਇਸ ਮਾਮਲੇ ਚ ਪੁਲਿਸ ਨੂੰ ਕੋਈ ਵੀ ਸੁਰਾਗ ਨਹੀਂ ਮਿਲਿਆ ਸੀ