ਹੰਬੜਾਂ, 1 ਅਪ੍ਰੈਲ (ਮੇਜਰ ਹੰਬੜਾਂ)-ਸੂਬੇ ਅੰਦਰ ਆਲੂਆਂ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਲਈ ਕੇਂਦਰ ਅਤੇ ਸੂਬਾ ਸਰਕਾਰ ਸੂਬੇ ਦੇ ਕਿਸਾਨਾਂ ਦੀ ਬਾਂਹ ਫੜੇ | ਇਹ ਪ੍ਰਗਟਾਵਾ ਅਗਾਂਹਵਧੂ ਕਿਸਾਨ ਭਗਵੰਤ ਸਿੰਘ ਪੰਧੇਰ ਬੱਗਾ ਕਲਾਂ ਨੇ ਕਿਸਾਨਾਂ ਨੂੰ ਆਲੂਆਂ ਦੀ ਫ਼ਸਲ 'ਚ ਮੰਦੇ ਦੀ ਮਾਰ ਝੱਲਣ ਅਤੇ ਮੀਂਹਾ ਕਾਰਨ ਹੋਏ ਭਾਰੀ ਨੁਕਸਾਨ ਲਈ ਸਰਕਾਰ ਤੋਂ ਯੋਗ ਮੁਆਵਜਾ ਰਾਸ਼ੀ ਦਿੱਤੇ ਜਾਣ ਦੀ ਮੰਗ ਕਰਦਿਆਂ ਕੀਤਾ | ਪੰਧੇਰ ਬੱਗਾ ਕਲਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੇ ਝਾੜ ਘਟਣ ਕਾਰਨ ਨੁਕਸਾਨ ਝੱਲਣਾ ਪਿਆ ਸੀ ਤੇ ਹੁਣ ਕਿਸਾਨ ਨੂੰ ਆਲੂਆਂ ਦੀ ਫ਼ਸਲ ਵਿਚ ਬਜ਼ਾਰ 'ਚ ਮੰਦੇ ਦੀ ਮਾਰ ਪੈਣ ਕਾਰਨ ਦੂਹਰੀ ਮਾਰ ਝੱਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਪੰਧੇਰ ਬੱਗਾ ਕਲਾਂ ਨੇ ਕਿਹਾ ਕਿ ਖੇਤੀਬਾੜੀ ਮਹਿਕਮਾਂ ਤੇ ਆਲੂ ਦੀ ਬਿਜਾਈ ਕਰਵਾਉਣ ਵਾਲੀਆਂ ਕੰਪਨੀਆਂ ਵੀ ਹੁਣ ਕਿਸਾਨਾਂ ਦੀ ਬਾਂਹ ਨਹੀਂ ਫੜ ਰਹੀਆਂ, ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਿਸਾਨ ਜਾਵੇ ਤੇ ਜਾਵੇ ਕਿੱਥੇ | ਅੱਜ ਜਦੋਂ ਕਿਸਾਨ ਝੋਨੇ ਕਣਕ ਦੇ ਫ਼ਸਲੀ ਚੱਕਰ 'ਚੋਂ ਨਿਕਲ-ਨਾ ਚਾਹੁੰਦਾ ਹੈ ਤੇ ਉਹ ਆਲੂ, ਸਬਜ਼ੀਆਂ ਵੱਲ ਮੁੜਿਆ ਹੈ ਤੇ ਅੱਜ ਉਸ ਨੂੰ ਇਨ੍ਹਾਂ ਫ਼ਸਲਾਂ ਵਿਚ ਵੀ ਘਾਟਾ ਚੱਲਣਾ ਪੈ ਰਿਹਾ ਹੈ, ਇਸ ਲਈ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਕਿਸਾਨਾਂ ਦੀ ਆਲੂ ਤੇ ਸਬਜ਼ੀਆਂ ਦੀ ਫ਼ਸਲ ਖ੍ਰੀਦਣ ਸਬੰਧੀ ਕਿਸਾਨ ਪੱਖੀ ਨੀਤੀ ਲੈ ਕੇ ਆਵੇ ਤਾਂ ਜੋ ਕਿਸਾਨਾਂ ਨੂੰ ਆਲੂਆਂ ਅਤੇ ਸਬਜ਼ੀਆਂ ਦੀ ਫ਼ਸਲ ਵਿਕਣ ਦੀ ਗਰੰਟੀ ਮਿਲ ਸਕੇ ਤੇ ਉਸ ਨੂੰ ਆਪਣੀਆਂ ਫ਼ਸਲਾਂ ਨੂੰ ਸੜਕਾਂ 'ਤੇ ਨਾ ਸੁੱਟਣਾ ਪਵੇ |