09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਅਕਾਲੀ ਦਲ ਦੀ 'ਪੰਜਾਬ ਬਚਾਓ ਰੈਲੀ' ਸੰਬੰਧੀ ਸਰਕਲ ਭਾਮੀਆਂ 'ਚ ਹੋਈ ਮੀਟਿੰਗ <br/>

ਅਜੀਤ ਡੈਸਕ 09-03-2026
ਭਾਮੀਆਂ ਕਲਾਂ, 8 ਮਾਰਚ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਕੂੰਮਕਲਾਂ ਮੰਡੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਆਗਾਮੀ 14 ਮਾਰਚ ਨੂੰ ਹੋਣ ਵਾਲੀ 'ਪੰਜਾਬ ਬਚਾਓ ਰੈਲੀ' ਦੇ ਸੰਬੰਧ ਵਿਚ ਸਰਕਲ ਭਾਮੀਆਂ ਕਲਾਂ ਦੀ ਸਰਕਲ ਪ੍ਰਧਾਨ ਅੰਮਿ੍ਤਪਾਲ ਸਿੰਘ ਸਿੱਧੂ ਦੀ ਅਗਵਾਈ ਵਿਚ ਪਿੰਡ ਤਾਜਪੁਰ ਬੇਟ ਵਿਖੇ ਹੋਈ ਹੋਈ ਮੀਟਿੰਗ ਨੇ ਰੈਲੀ ਦਾ ਰੂਪ ਧਰਨ ਕਰ ਲਿਆ | ਇਸ ਮੀਟਿੰਗ ਦੀ ਪ੍ਰਧਾਨਗੀ ਹਲਕਾ ਇੰਚਾਰਜ ਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਕੀਤੀ¢ ਮੀਟਿੰਗ ਦÏਰਾਨ ਸੰਬੋਧਨ ਕਰਦਿਆਂ ਢਿੱਲੋਂ ਨੇ ਕਿਹਾ ਕਿ, ਇਹ ਸਿਰਫ਼ ਪੰਜਾਬ ਬਚਾਓ ਰੈਲੀ ਨਹੀਂ, ਲੋਕ ਬਚਾਓ ਰੈਲੀ ਵੀ ਹੈ¢ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੂੰ ਇਕ ਮÏਕਾ ਕਹਿ ਕਿ ਚਾਰ ਸਾਲਾਂ ਵਿਚ ਹੀ ਪੰਜਾਬ ਦਾ ਸੁੱਖ ਚੈਨ ਲੁੱਟਣ ਅਤੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਸਮੇਤ ਹਰ ਵਰਗ ਨੂੰ ਕੁੱਟਣ ਵਾਲੀ ਆਮ ਆਦਮੀ ਪਾਰਟੀ ਤੋਂ ਲੋਕ ਬੁਰੀ ਤਰ੍ਹਾਂ ਅੱਕ ਚੁੱਕੇ ਹਨ¢ ਪੰਜਾਬ ਦੇ ਲੋਕਾਂ ਦੀ ਹੁਣ ਇਕੋ ਆਸ ਉਮੀਦ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਹੀ ਹਨ¢ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਸੱਚਾ ਦਰਦ ਰੱਖਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਦਾ ਸਮਰਥਨ ਆਪ ਮੁਹਾਰੇ ਮਿਲ ਰਿਹਾ ਹੈ | ਇਸ ਲਈ ਲੋਕ ਅਕਾਲੀ ਦਲ ਦੀ 14 ਮਾਰਚ ਨੂੰ ਹੋਣ ਵਾਲੀ ਰੈਲੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਹਰੇਕ ਪਿੰਡ ਵਿਚੋਂ ਕਈ ਕਈ ਬੱਸਾਂ ਲੈ ਕੇ ਪਹੁੰਚਣ ਦਾ ਭਰੋਸਾ ਦਿੱਤਾ¢ ਨÏਜਵਾਨ ਆਗੂ ਸਿਮਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਅਕਾਲੀ ਦਲ ਪੱਖੀ ਹਵਾ ਚੱਲ ਰਹੀ ਹੈ ਅਤੇ ਆਮ ਲੋਕਾਂ ਦੇ ਨਾਲ ਨਾਲ ਨÏਜਵਾਨ ਵਰਗ ਸੁਖਬੀਰ ਸਿੰਘ ਬਾਦਲ ਨੂੰ ਸੂਬੇ ਦੀ ਵਾਗਡੋਰ ਸੌਂਪਣ ਲਈ ਪੱਬਾਂ ਭਾਰ ਹੈ¢ਇਸ ਮÏਕੇ ਸਰਕਲ ਪ੍ਰਧਾਨ ਅੰਮਿ੍ਤਪਾਲ ਸਿੰਘ ਸਿੱਧੂ, ਸਾਬਕਾ ਸਰਪੰਚ ਨਿਰਮਲ ਸਿੰਘ, ਗੁਰਦੀਪ ਸਿੰਘ ਭੰਗੂ, ਜਸਵਿੰਦਰ ਸਿੰਘ ਤਾਜਪੁਰ, ਦਵਿੰਦਰ ਸਿੰਘ ਖ਼ਾਸੀ, ਲਖਵਿੰਦਰ ਸਿੰਘ ਗੁਰੂ ਨਾਨਕ ਨਗਰ, ਅਮਰਜੀਤ ਸਿੰਘ ਗਰੇਵਾਲ, ਸੂਬਾ ਸਿੰਘ ਗਰੇਵਾਲ, ਸੁਖਬੀਰ ਸਿੰਘ ਸੁੱਖੀ, ਬਲਵਿੰਦਰ ਸਿੰਘ ਬਿੰਦਰਾ ਸਾਬਕਾ ਸਰਪੰਚ, ਬਲਜੀਤ ਸਿੰਘ ਬੱਬੂ, ਮੇਜਰ ਸਿੰਘ ਸਾਬਕਾ ਸਰਪੰਚ, ਮੋਹਨ ਸਿੰਘ ਭਾਮੀਆਂ, ਗੁਰਨੂਰ ਗਰੇਵਾਲ ਤੇ ਹੋਰ ਅਕਾਲੀ ਵਰਕਰ ਵੱਡੀ ਗਿਣਤੀ ਵਿਚ ਮÏਜੂਦ ਸਨ¢

ਪਿਛਲੀ ਖ਼ਬਰ ਦੁੱਖ ਤੇ ਈਰਖਾ ਦਵੈਸ਼ ਦੇ ਖਾਤਮੇ ਲਈ ਗੁਰਬਾਣੀ ਪੜੋ੍ਹ-ਸਤਿਗੁਰੂ ਉਦੇ ਸਿੰਘ <br/> ਅਗਲੀ ਖ਼ਬਰ ਫਾਈਨੈਂਸ ਕੰਪਨੀ ਨਾਲ ਧੋਖਾਧੜੀ ਕਰਨ ਦੇ ਮਾਮਲੇ 'ਚ ਕਾਰੋਬਾਰੀਆਂ ਖ਼ਿਲਾਫ਼ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।