09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਦੁੱਖ ਤੇ ਈਰਖਾ ਦਵੈਸ਼ ਦੇ ਖਾਤਮੇ ਲਈ ਗੁਰਬਾਣੀ ਪੜੋ੍ਹ-ਸਤਿਗੁਰੂ ਉਦੇ ਸਿੰਘ <br/>

ਸ੍ਰੀ ਮਸਤਾਨਗੜ੍ਹ ਹੋਲੇ ਮਹੱਲੇ ਦੀ ਸੰਪੂਰਨਤਾ 'ਤੇ ਪਵਿੱਤਰ ਉਪਦੇਸ਼ ਦਿੰਦੇ ਹੋਏ ਸਤਿਗੁਰੂ ਉਦੇ ਸਿੰਘ ਜੀ | ਅਜੀਤ ਤਸਵੀਰ <br/> 09-03-2026
ਲੁਧਿਆਣਾ, 8 ਮਾਰਚ (ਡਾ. ਤਰਲੋਚਨ ਸਿੰਘ)-ਨਾਮਧਾਰੀ ਮੁਖੀ ਸਤਿਗੁਰੂ ਉਦੇ ਸਿੰਘ ਜੀ ਦੀ ਹਜ਼ੂਰੀ ਵਿਚ ਸ੍ਰੀ ਮਸਤਾਨਗੜ੍ਹ ਸਾਹਿਬ ਵਿਖੇ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੇ ਹੋਲੇ ਮਹੱਲੇ ਦੀ ਸੰਪੂਰਨਤਾ ਮੌਕੇ ਵਿਸ਼ਵ ਸ਼ਾਂਤੀ ਲਈ 162 ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ | ਸਵੇਰੇ ਆਸਾ ਦੀ ਵਾਰ ਦਾ ਕੀਰਤਨ ਰਾਗੀ ਹਰਬੰਸ ਸਿੰਘ ਘੁੱਲਾ ਦੇ ਜੱਥੇ ਨੇ ਕੀਤਾ | ਇਸ ਮੌਕੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ ਨੂੰ ਪਵਿੱਤਰ ਉਪਦੇਸ਼ ਦਿੰਦਿਆਂ ਸਤਿਗੁਰੂ ਉਦੇ ਸਿੰਘ ਜੀ ਨੇ ਆਖਿਆ ਕਿ ਹੋਲੇ ਮਹੱਲੇ ਦੀ ਆਰੰਭਤਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ | ਸਤਿਗੁਰੂ ਰਾਮ ਸਿੰਘ ਜੀ ਨੇ ਇਹ ਪਰੰਪਰਾ ਜਾਰੀ ਰੱਖੀ | ਪਿਛਲੇ ਪੰਜ ਦਿਨਾਂ ਤੋਂ ਚੱਲ ਰਹੇ ਹੋਲੇ ਮਹੱਲੇ ਵਿਚ ਲੱਖਾਂ ਦੀ ਗਿਣਤੀ 'ਚ ਸੰਗਤਾਂ ਨੇ ਪੁੱਜ ਕੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ | ਉਨ੍ਹਾਂ ਆਖਿਆ ਕਿ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਬੱਚੇ ਦੀ ਕਿਸਮਤ ਵਿਚ ਜ਼ਿਆਦਾ ਧਨ ਹੋਵੇ ਇਹ ਤਾਂ ਕਿਸੇ ਦੇ ਵੱਸ ਨਹੀਂ, ਪਰ ਬੱਚੇ ਨੂੰ ਮਾਂ ਚੰਗਾ ਗੁਰਸਿੱਖ ਬਣਾ ਸਕਦੀ ਹੈ | ਆਪਣੇ ਬੱਚਿਆਂ ਨੂੰ ਰਾਤ ਵੇਲੇ ਗੁਰੂ ਘਰ ਦੀਆਂ ਸਾਖੀਆਂ ਸੁਣਾਓ, ਜਿਸ ਨਾਲ ਬੱਚਾ ਗਲਤ ਰਸਤੇ 'ਤੇ ਨਹੀਂ ਚੱਲੇਗਾ | ਆਪਣੇ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਪੜ੍ਹਨਾ ਸਿਖਾਓ | ਗੁਰਬਾਣੀ ਪੜ੍ਹਨ ਨਾਲ ਦੁੱਖ, ਦਲਿੱਦਰ ਤੇ ਈਰਖਾ ਦਵੈਸ਼ ਦਾ ਖਾਤਮਾ ਹੁੰਦਾ ਹੈ | ਇਸ ਮੇਲੇ ਦੀ ਸੇਵਾ ਸੰਤ ਬਲਦੇਵ ਸਿੰਘ ਬਾਜਵਾ ਦੇ ਸਮੂਹ ਪਰਿਵਾਰ ਨੇ ਬੜੀ ਸ਼ਰਧਾ ਨਾਲ ਕੀਤੀ ਹੈ | ਵਿਸ਼ਵ ਸ਼ਾਂਤੀ ਦੀ ਅਰਦਾਸ ਸੂਬਾ ਬਲਵਿੰਦਰ ਸਿੰਘ ਝੱਲ ਨੇ ਕੀਤੀ | ਹੋਲੇ ਮਹੱਲੇ 'ਤੇ ਸਤਿਗੁਰੂ ਉਦੇ ਸਿੰਘ ਜੀ ਨੇ ਸੰਤ ਨਿਸ਼ਾਨ ਸਿੰਘ ਨੂੰ ਮਾਸਟਰ ਨਿਹਾਲ ਸਿੰਘ ਐਵਾਰਡ, ਸੇਵਕ ਹਰਪਾਲ ਸਿੰਘ ਨੂੰ ਸੂਬਾ ਕਰਤਾਰ ਸਿੰਘ ਹੋਠੀਆਂ ਐਵਾਰਡ, ਡਾ. ਧਰਮ ਸਿੰਘ ਨੂੰ ਸੰਤੋਖ ਸਿੰਘ ਬਾਹੂਵਾਲ ਐਵਾਰਡ, ਬੀਬੀ ਸਤਵੰਤ ਕੌਰ ਤੇ ਸੰਤ ਕਿਰਪਾਲ ਸਿੰਘ ਚਾਨਾ ਨੂੰ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ | ਇਸ ਮੌਕੇ ਪੂਜਨੀਕ ਮਾਤਾ ਗੁਰਸ਼ਰਨ ਕੌਰ, ਸੰਤ ਜਗਤਾਰ ਸਿੰਘ, ਬੀਬੀ ਸਾਹਿਬ ਕੌਰ, ਠਾਕੁਰ ਉੱਤਮ ਸਿੰਘ, ਸੇਵਕ ਕਰਤਾਰ ਸਿੰਘ, ਸੇਵਕ ਆਸਾ ਸਿੰਘ ਮਾਨ, ਧਿਆਨ ਸਿੰਘ ਮੁਕਤਾ, ਪਿ੍ੰਸ ਬਾਜਵਾ ਤੇ ਲਖਵੀਰ ਸਿੰਘ ਬੱਦੋਵਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਢੰਡਾਰੀ ਕਲਾਂ 'ਚ ਨਿਯਮਾਂ ਨੂੰ ਛਿੱਕੇ ਟੰਗ ਸ਼ਰ੍ਹੇਆਮ ਕੀਤੀ ਜਾ ਰਹੀ ਹੈ ਮੀਟ ਦੀ ਕਟਾਈ <br/> ਅਗਲੀ ਖ਼ਬਰ ਅਕਾਲੀ ਦਲ ਦੀ 'ਪੰਜਾਬ ਬਚਾਓ ਰੈਲੀ' ਸੰਬੰਧੀ ਸਰਕਲ ਭਾਮੀਆਂ 'ਚ ਹੋਈ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।