08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਆਟੋ ਰਿਕਸ਼ਾ ਲੁਟੇਰਾ ਗਰੋਹ ਦੇ ਦੋ ਮੈਂਬਰ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਹੋਰ ਸਾਮਾਨ ਸਮੇਤ ਕਾਬੂ <br/>

ਅਜੀਤ ਡੈਸਕ 09-03-2026
ਲੁਧਿਆਣਾ, 8 ਮਾਰਚ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਖ਼ਤਰਨਾਕ ਆਟੋ ਰਿਕਸ਼ਾ ਲੁਟੇਰਾ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ¢ ਕਾਬੂ ਕੀਤੇ ਗਏ ਕਥਿਤ ਦੋਸ਼ੀ ਸਵਰਨਕਾਰ ਦੇ ਕਾਰੀਗਰ ਤੋਂ ਹੋਈ ਲੱਖਾਂ ਰੁਪਏ ਮੁੱਲ ਦ ਸੋਨੇ ਦੇ ਗਹਿਣਿਆਂ ਦੀ ਲੁੱਟ ਦੇ ਮਾਮਲੇ ਵਿਚ ਪੁਲਿਸ ਨੂੰ ਲੁੜੀਂਦੇ ਸਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਸਮੀਰ ਵਰਮਾ ਨੇ ਦੱਸਿਆ ਕਿ 6 ਮਾਰਚ ਨੂੰ ਵਿਨੋਦ ਕਾਲੜਾ ਪੁੱਤਰ ਜਗਦੀਸ਼ ਲਾਲ ਕਾਲੜਾ ਵਾਸੀ ਪਿੰਡ ਅੱਪਰਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਦੇ ਬਿਆਨ 'ਤੇ ਥਾਣਾ ਸਲੇਮ ਟਾਬਰੀ ਵਿਖੇ ਕੇਸ ਦਰਜ ਕੀਤਾ ਗਿਆ ਸੀ¢ ਮੁੱਦਈ ਮੁਕੱਦਮਾ ਦੇ ਬਿਆਨ ਮੁਤਾਬਿਕ ਉਸਦਾ ਕਰਿੰਦਾ ਅਮੀਰ ਗਾਯਨ ਸੋਨੇ ਦੇ ਗਹਿਣੇ ਤਿਆਰ ਕਰਵਾ ਕੇ ਆਟੋ ਰਾਹੀਂ ਆ ਰਿਹਾ ਸੀ ਤਾਂ ਆਟੋ ਵਿਚ ਬੈਠੇ ਕੁੱਝ ਵਿਅਕਤੀਆਂ ਵਲੋਂ ਉਸ ਤੋਂ ਸੋਨੇ ਦੇ ਗਹਿਣੇ ਖੋਹ ਲਏ ਗਏ¢ ਇਸ ਸਬੰਧੀ ਅਮੀਰ ਅਤੇ ਵਿਨੋਦ ਕਾਲੜਾ ਵਲੋਂ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਗਈ ਤਾਂ ਆਟੋ ਦਾ ਨੰਬਰ ਪੀ. ਬੀ. 10 ਜੇ.ਕੇ. 7097 ਸਾਹਮਣੇ ਆਇਆ¢ ਜਾਂਚ ਦÏਰਾਨ ਆਟੋ ਚਾਲਕ ਦੀ ਪਛਾਣ ਪਰਮਜੀਤ ਸਿੰਘ ਉਰਫ਼ ਪ੍ਰੀਤ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਸਿਟੀ ਗਾਰਡਨ, ਗਿਆਸਪੁਰਾ ਰੋਡ ਲੁਧਿਆਣਾ ਤੇ ਆਟੋ ਵਿਚ ਬੈਠੇ ਵਿਅਕਤੀ ਦੀ ਪਛਾਣ ਪਲਵਿੰਦਰ ਸਿੰਘ ਉਰਫ਼ ਤੇਜੂ ਪੁੱਤਰ ਅਵਤਾਰ ਸਿੰਘ ਵਾਸੀ ਮੁਹੱਲਾ ਢਿੱਲੋਂ ਨਗਰ, ਲੁਹਾਰਾ ਰੋਡ ਲੁਧਿਆਣਾ ਵਜੋਂ ਹੋਈੇ | ਪੁਲਿਸ ਪਾਰਟੀ ਨੇ ਜਲੰਧਰ ਬਾਈਪਾਸ ਨੇੜੇ ਉਕਤ ਨੰਬਰੀ ਆਟੋ ਨੂੰ ਕਾਬੂ ਕਰਕੇ ਦੋਵੇਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ¢ ਤਲਾਸ਼ੀ ਦÏਰਾਨ ਦੋਸ਼ੀਆਂ ਪਾਸੋਂ 8 ਮੋਬਾਈਲ ਫ਼ੋਨ ਵੱਖ-ਵੱਖ ਕੰਪਨੀਆਂ ਦੇ, ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਤੇ ਲੁੱਟ ਵਿਚ ਵਰਤਿਆ ਗਿਆ ਆਟੋ ਵੀ ਕਬਜ਼ੇ ਵਿਚ ਲਿਆ ਗਿਆ¢

ਪਿਛਲੀ ਖ਼ਬਰ ਚੰਡੀਗੜ੍ਹ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਵਲੋਂ ਕੌਂਸਲਰ ਸਰਬਜੀਤ ਕੌਰ ਬਰਾੜ ਮੁੱਦਕੀ ਗਿ੍ਫ਼ਤਾਰੀ ਮਗਰੋਂ ਰਿਹਾਅ <br/> ਅਗਲੀ ਖ਼ਬਰ ਤਸਕਰੀ ਕਰਨ ਵਾਲੇ ਦੋ ਨੌਜਵਾਨ ਹੈਰੋਇਨ ਅਤੇ ਮੋਟਰਸਾਈਕਲਾਂ ਸਮੇਤ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।