08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਭੋਗ ’ ਤੇ ਵਿਸ਼ੇਸ਼ : ਬੜੇ ਹੀ ਸ਼ਾਂਤ ਅਤੇ ਦਿਆਲੂ ਸੁਭਾਅ ਦੇ ਮਾਲਕ ਸਨ ‘ ਮਨਮੋਹਨ ਸਿੰਘ’

ਢੰਡਾਰੀ ਕਲਾਂ/ਲੁਧਿਆਣਾ : ਬੜੇ ਹੀ ਸ਼ਾਂਤ, ਨਿਮਰ ਅਤੇ ਦਿਆਲੂ ਸੁਭਾਅ ਦੇ ਮਾਲਕ ਮਨਮੋਹਨ ਸਿੰਘ ਦਾ ਜਨਮ ਸੰਨ 1964 ਵਿਚ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਅਤੇ ਪਿਤਾ ਭਗਤ ਸਿੰਘ ਦੇ ਗ੍ਰਹਿ ਜ਼ਿਲ੍ਹਾ ਕਾਨਪੁਰ (ਯੂ. ਪੀ.)

ਸਵ: ਮਨਮੋਹਨ ਸਿੰਘ ਦੀ ਫਾਈਲ ਤਸਵੀਰ। 08-10-2026
ਢੰਡਾਰੀ ਕਲਾਂ/ਲੁਧਿਆਣਾ : ਬੜੇ ਹੀ ਸ਼ਾਂਤ, ਨਿਮਰ ਅਤੇ ਦਿਆਲੂ ਸੁਭਾਅ ਦੇ ਮਾਲਕ ਮਨਮੋਹਨ ਸਿੰਘ ਦਾ ਜਨਮ ਸੰਨ 1964 ਵਿਚ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਅਤੇ ਪਿਤਾ ਭਗਤ ਸਿੰਘ ਦੇ ਗ੍ਰਹਿ ਜ਼ਿਲ੍ਹਾ ਕਾਨਪੁਰ (ਯੂ.ਪੀ.) ਵਿਖੇ ਹੋਇਆ। ਆਪ ਜੀ ਪਹਿਲਾਂ ਪਿੰਡ ਚੌਂਤਰਾ ਜ਼ਿਲ੍ਹਾ ਕੈਮਲਪੁਰ ਪਾਕਿਸਤਾਨ ਦੇ ਰਹਿਣ ਵਾਲੇ ਸਨ ਅਤੇ ਦੇਸ਼ ਦੀ ਵੰਡ ਤੋਂ ਬਾਅਦ ਆਪ ਜੀ ਨੇ ਲੁਧਿਆਣਾ ਆਕੇ ਹੌਜ਼ਰੀ ਕਾਰੋਬਾਰ ਸ਼ੁਰੂ ਕੀਤਾ। ਲੁਧਿਆਣਾ ਆਕੇ ਆਪ ਜੀ ਦੀ ਦੋਸਤੀ ਰਵਿੰਦਰਪਾਲ ਸਿੰਘ ਖ਼ਾਲਸਾ ਨਾਲ ਹੋਈ, ਜੋ ਅੱਜ ਪਰਿਵਾਰਕ ਰਿਸ਼ਤੇਦਾਰੀ ਵਜੋਂ ਤਬਦੀਲ ਹੋ ਗਈ। ਆਪ ਜੀ ਦਾ ਨਾਮ ਸ਼ਹਿਰ ਦੇ ਨਾਮੀ ਹੌਜ਼ਰੀ ਕਾਰੋਬਾਰੀਆਂ ਵਜੋਂ ਜਾਣਿਆ ਜਾਂਦਾ ਸੀ। ਆਪ ਜੀ ਦਾ ਆਪਣੇ ਦੋਸਤਾਂ ਅਸ਼ੋਕ ਚਾਵਲਾ ਤੇ ਭੂਸ਼ਨ ਚਾਵਲਾ, ਜੋ ਕਾਨਪੁਰ ਵਿਖੇ ਰਹਿੰਦੇ ਹਨ ਨਾਲ ਪਿਆਰ ਪਰਿਵਾਰਕ ਮੈਂਬਰਾਂ ਵਾਂਗ ਸੀ, ਜੋ ਹਰ ਇਕ ਦੁੱਖ-ਸੁੱਖ ਵਿਚ ਇਕੱਠੇ ਹੀ ਸ਼ਰੀਕ ਹੁੰਦੇ ਸਨ। ਆਪ ਜੀ ਦੀ ਸ਼ਾਦੀ 1991 ਵਿਚ ਨਰਿੰਦਰ ਸਿੰਘ ਤੇ ਇੰਦਰਜੀਤ ਕੌਰ ਦੀ ਧੀ ਮਨਜੀਤ ਕੌਰ ਨਾਲ ਹੋਈ। ਆਪ ਜੀ ਦੇ ਗ੍ਰਹਿ ਇਕ ਸਪੁੱਤਰ ਰਤਨਦੀਪ ਸਿੰਘ ਅਤੇ ਸਪੁੱਤਰੀ ਅਮਨ ਨੇ ਜਨਮ ਲਿਆ। ਆਪ ਜੀ ਦਾ ਬੇਟਾ ਰਤਨਦੀਪ ਸਿੰਘ ਆਪ ਜੀ ਵਲੋਂ ਦਰਸਾਏ ਗਏ ਮਾਰਗ ‘ਤੇ ਚੱਲਦਿਆਂ ਦੀਨ ਦੁਖੀਆਂ ਅਤੇ ਲੋੜਵੰਦਾਂ ਦੀ ਮਦਦ ਵਿਚ ਹਮੇਸ਼ਾ ਅੱਗੇ ਹੋ ਕੇ ਹਿੱਸਾ ਲੈਂਦਾ ਹੈ। ਦਵਿੰਦਰ ਸਿੰਘ ਕੱਕੜ ਨੇ ਦੱਸਿਆ ਕਿ ਮਨਮੋਹਨ ਸਿੰਘ ਧਾਰਮਿਕ, ਸਮਾਜਿਕ ਕੰਮਾਂ ਦੇ ਨਾਲ-ਨਾਲ ਲੋ ੜਵੰਦਾਂ ਦੀ ਹਮੇਸ਼ਾ ਅੱਗੇ ਹੋ ਕੇ ਮਦਦ ਕਰਦੇ ਸਨ। ਆਪ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਆਪ ਨਮਿੱਤ ਰੱਖੇ ਪਾਠ ਦਾ ਭੋਗ ’ਤੇ ਅੰਤਿਮ ਅਰਦਾਸ ਅੱਜ 8 ਅਕਤੂਬਰ ਦਿਨ ਵੀਰਵਾਰ ਨੂੰ ਬਾਅ ਦ ਦੁਪਹਿਰ 1.30 ਤੋਂ 2.30 ਵਜੇ ਤੱਕ ਗੁਰਦੁਆਰਾ ਸੁਖਮਨੀ ਸਾਹਿਬ, ਫੇਸ-2 ਦੁੱਗਰੀ ਲੁਧਿਆਣਾ ਵਿਖੇ ਹੋਵੇਗੀ। - ਜਸਵੀਰ ਸਿੰਘ ਬੰਗਾ
ਪਿਛਲੀ ਖ਼ਬਰ ਮਿਕਸ ਲੈਂਡ ਯੂਜ਼ ਖੇਤਰ ’ਚ ਚੱਲ ਰਹੀਆਂ ਸਨਅਤਾਂ ਨੂੰ ਬਚਾਉਣ ਲਈ ਉੱਦਮੀ ਸੜਕਾਂ ’ਤੇ ਆਉਣ ਲਈ ਮਜਬੂਰ ਅਗਲੀ ਖ਼ਬਰ ਬਾਵਾ ਨੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਧਰਨਾ ਦੇ ਕੇ ਰਾਹੁਲ ਗਾਂਧੀ , ਪ੍ਰਿਯੰਕਾ ਗਾਂਧੀ ਦੀ ਗ੍ਰਿਫ਼ਤਾਰੀ ‘ ਤੇ ਸੱਤਿਆਗ੍ਰਹਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।