08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਮਿਕਸ ਲੈਂਡ ਯੂਜ਼ ਖੇਤਰ ’ਚ ਚੱਲ ਰਹੀਆਂ ਸਨਅਤਾਂ ਨੂੰ ਬਚਾਉਣ ਲਈ ਉੱਦਮੀ ਸੜਕਾਂ ’ਤੇ ਆਉਣ ਲਈ ਮਜਬੂਰ

ਲੁਧਿਆਣਾ, 7 ਅਕਤੂਬਰ (ਜਤਿੰਦਰ ਭੰਬੀ)-ਮਿਕਸ ਲੈਂਡ ਯੂਜ਼ ਖੇਤਰ ਦੀ ਮਿਆਦ ਵਿਚ ਸੂਬਾ ਸਰਕਾਰ ਵਲੋਂ ਵਾਧਾ ਨਾ ਕਰਨ ਨੂੰ ਲੈ ਕੇ ਕਾਰੋਬਾਰੀਆਂ ਵਿਚ ਜਿੱਥੇ ਨਿਰਾਸ਼ਾ ਪਾਈ ਜਾ ਰਹੀ ਹੈ, ਉਥੇ ਹੀ ਇਸ ਖੇਤਰ ਵਿਚ ਲੱਗੀਆਂ ਸਨਅਤੀ ਇਕਾਈਆਂ ‘ਤੇ ਮੁੜ ਉਜਾੜੇ ਦੀ ਤਲਵਾਰ ਲਟਕਣੀ ਸ਼ੁਰੂ ਹੋ ਚੁੱਕੀ ਹੈ। 2008 ਵਿਚ ਮਾਸਟਰ ਪਲਾਨ ਅਧੀਨ ਆਏ ਇਸ ਖੇਤਰ ਵਿਚ ਚੱਲ ਰਹੇ ਕਾਰੋਬਾਰਾਂ ਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਮਿਆਦ ਵਿਚ ਵਾਧਾ ਕਰਕੇ ਡੰਗ ਟਪਾਊ ਨੀਤੀ ਤਹਿਤ ਆਰਜ਼ੀ ਰਾਹਤ ਤਾਂ ਦਿੱਤੀ ਜਾਂਦੀ ਰਹੀ, ਪਰ ਕੋਈ ਠੋਸ ਹੱਲ ਨਾ ਕੱਢਣ ਕਰਕੇ ਕਾਰੋਬਾਰੀਆ ਨੂੰ ਮਿਆਦ ਖ਼ਤਮ ਹੋਣ ਤੇ ਸਨਅਤਾਂ ਦਾ ਉਜਾੜਾ ਹੋਣ ਦੇ ਡਰ ਕਾਰਨ ਸਰਕਾਰਾਂ ਦੇ ਦਰ ਦਾ ਦਰਵਾਜ਼ਾ ਖੜਕਾਉਣਾ ਕਾਰੋਬਾਰੀਆਂ ਦੀ ਮਜਬੂਰੀ ਬਣ ਚੁੱਕਿਆ ਹੈ, ਕਿਉਂਕਿ ਸਮਾਂ ਸੀਮਾ ਖ਼ਤਮ ਹੁੰਦਿਆਂ ਹੀ ਕਾਰੋਬਾਰ ਨਾਲ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਵੀ ਪੱਬਾਂ ਭਾਰ ਹੋ ਜਾਂਦੇ ਹਨ ਅਤੇ ਕਾਰੋਬਾਰੀਆਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਖਾਈ ਦੇਣ ਲੱਗ ਜਾਂਦੀਆਂ ਹਨ, ਜਿਸ ਕਰਕੇ ਕਾਰੋਬਾਰੀਆਂ ਕੋਲ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਨ ਤੋਂ ਸਿਵਾਏ ਕੁੱਝ ਵੀ ਨਹੀਂ ਰਹਿ ਜਾਂਦਾ।

ਅਜੀਤ ਡੈਸਕ 08-10-2026
ਲੁਧਿਆਣਾ, 7 ਅਕਤੂਬਰ (ਜਤਿੰਦਰ ਭੰਬੀ)-ਮਿਕਸ ਲੈਂਡ ਯੂਜ਼ ਖੇਤਰ ਦੀ ਮਿਆਦ ਵਿਚ ਸੂਬਾ ਸਰਕਾਰ ਵਲੋਂ ਵਾਧਾ ਨਾ ਕਰਨ ਨੂੰ ਲੈ ਕੇ ਕਾਰੋਬਾਰੀਆਂ ਵਿਚ ਜਿੱਥੇ ਨਿਰਾਸ਼ਾ ਪਾਈ ਜਾ ਰਹੀ ਹੈ, ਉਥੇ ਹੀ ਇਸ ਖੇਤਰ ਵਿਚ ਲੱਗੀਆਂ ਸਨਅਤੀ ਇਕਾਈਆਂ ‘ਤੇ ਮੁੜ ਉਜਾੜੇ ਦੀ ਤਲਵਾਰ ਲਟਕਣੀ ਸ਼ੁਰੂ ਹੋ ਚੁੱਕੀ ਹੈ। 2008 ਵਿਚ ਮਾਸਟਰ ਪਲਾਨ ਅਧੀਨ ਆਏ ਇਸ ਖੇਤਰ ਵਿਚ ਚੱਲ ਰਹੇ ਕਾਰੋਬਾਰਾਂ ਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਮਿਆਦ ਵਿਚ ਵਾਧਾ ਕਰਕੇ ਡੰਗ ਟਪਾਊ ਨੀਤੀ ਤਹਿਤ ਆਰਜ਼ੀ ਰਾਹਤ ਤਾਂ ਦਿੱਤੀ ਜਾਂਦੀ ਰਹੀ, ਪਰ ਕੋਈ ਠੋਸ ਹੱਲ ਨਾ ਕੱਢਣ ਕਰਕੇ ਕਾਰੋਬਾਰੀਆ ਨੂੰ ਮਿਆਦ ਖ਼ਤਮ ਹੋਣ ਤੇ ਸਨਅਤਾਂ ਦਾ ਉਜਾੜਾ ਹੋਣ ਦੇ ਡਰ ਕਾਰਨ ਸਰਕਾਰਾਂ ਦੇ ਦਰ ਦਾ ਦਰਵਾਜ਼ਾ ਖੜਕਾਉਣਾ ਕਾਰੋਬਾਰੀਆਂ ਦੀ ਮਜਬੂਰੀ ਬਣ ਚੁੱਕਿਆ ਹੈ, ਕਿਉਂਕਿ ਸਮਾਂ ਸੀਮਾ ਖ਼ਤਮ ਹੁੰਦਿਆਂ ਹੀ ਕਾਰੋਬਾਰ ਨਾਲ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਵੀ ਪੱਬਾਂ ਭਾਰ ਹੋ ਜਾਂਦੇ ਹਨ ਅਤੇ ਕਾਰੋਬਾਰੀਆਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਖਾਈ ਦੇਣ ਲੱਗ ਜਾਂਦੀਆਂ ਹਨ, ਜਿਸ ਕਰਕੇ ਕਾਰੋਬਾਰੀਆਂ ਕੋਲ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਨ ਤੋਂ ਸਿਵਾਏ ਕੁੱਝ ਵੀ ਨਹੀਂ ਰਹਿ ਜਾਂਦਾ। ਇਸੇ ਕੜੀ ਤਹਿਤ ਅੱਜ ਸਮਾਲ ਸਕੇਲ ਐਸੋਸੀਏਸ਼ਨ ਵਲੋਂ ਉਦਯੋਗਾਂ ਦੇ ਉਜਾੜੇ ਨੂੰ ਬਚਾਉਣ ਲਈ ਜ਼ਿਲ੍ਹਾ ਉਦਯੋਗ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਿਕਸ ਲੈਂਡ ਯੂਜ਼ ਖੇਤਰ ਵਿਚ ਚੱਲ ਰਹੇ ਉਦਯੋਗਾਂ ਦੀ 30 ਸਤੰਬਰ, 2026 ਨੂੰ ਮਿਆਦ ਖ਼ਤਮ ਹੋਣ ਤੋਂ ਬਾਅਦ ਕਾਰੋਬਾਰੀਆਂ ਨੂੰ ਕਾਰੋਬਾਰ ਨਾਲ ਸਬੰਧਿਤ ਵੱਖ ਵੱਖ ਵਿੰਗਾਂ ਦਾ ਡਰ ਸਤਾਉਣ ਲੱਗ ਗਿਆ ਹੈ, ਕਿਉਂਕਿ ਵੱਖ ਵੱਖ ਵਿਭਾਗਾਂ ਵਲੋਂ ਦਿੱਤੀਆਂ ਗਈਆਂ ਮਨਜ਼ੂਰੀਆਂ ਵੀ ਸਵਾਲਾਂ ਦੇ ਘੇਰੇ ਵਿਚ ਆ ਗਈਆਂ ਹਨ, ਜਿਸ ਕਰਕੇ ਕਾਰੋਬਾਰੀਆਂ ਨੂੰ ਸਬੰਧਿਤ ਵਿਭਾਗਾਂ ਦਾ ਡਰ ਸਤਾਉਣਾ ਸ਼ੁਰੂ ਹੋ ਗਿਆ ਹੈ।
ਪਿਛਲੀ ਖ਼ਬਰ ਦੁੱਗਰੀ ਵਿਖੇ ਇਲਾਕਾ ਵਾਸੀਆਂ ਨੂੰ ਡਰਾ - ਧਮਕਾ ਕੇ ਗਲੀ ’ ਚ ਗੇਟ ਕੱਢਣ ਨੂੰ ਲੈ ਕੇ ਚੇਅਰਮੈਨ ਮੱਕੜ ਦੀ ਸੋਸ਼ਲ ਮੀਡੀਆ ’ ਤ... ਅਗਲੀ ਖ਼ਬਰ ਭੋਗ ’ ਤੇ ਵਿਸ਼ੇਸ਼ : ਬੜੇ ਹੀ ਸ਼ਾਂਤ ਅਤੇ ਦਿਆਲੂ ਸੁਭਾਅ ਦੇ ਮਾਲਕ ਸਨ ‘ ਮਨਮੋਹਨ ਸਿੰਘ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।