17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਐਸ. ਸੀ. ਡੀ. ਸਰਕਾਰੀ ਕਾਲਜ ਵਿਖੇ ਹੋਈ ਯੂਨੀਅਨ ਬਜਟ 2026-2027 'ਤੇ ਚਰਚਾ

ਅਜੀਤ ਡੈਸਕ 20-02-2026
ਲੁਧਿਆਣਾ 19 ਫਰਵਰੀ (ਜਸਵਿੰਦਰ ਸਿੰਘ)-ਲਗਾਤਾਰ ਸਕਾਰਾਤਮਿਕ ਗੱਲਬਾਤ ਦੀ ਲੜੀ ਵਿਚ ਤਜਰਬੇਕਾਰ ਸਾਬਕਾ ਵਿਦਿਆਰਥੀਆਂ ਨੇ ਆਪਣੇ ਅਲਮਾ ਮੈਟਰ ਦੇ ਕਾਮਰਸ, ਪ੍ਰਬੰਧਨ ਅਤੇ ਬਿਜ਼ਨਸ ਇਨੋਵੇਸ਼ਨ ਦੇ ਵਿਦਿਆਰਥੀਆਂ ਨਾਲ ਯੂਨੀਅਨ ਬਜਟ 2026-2027 'ਤੇ ਚਰਚਾ ਕੀਤੀ¢ ਮੁੱਖ ਬੁਲਾਰੇ ਕੇ ਬੀ ਸਿੰਘ ਡੀ.ਜੀ.ਐਮ. (ਸੇਵਾਮੁਕਤ) ਇਕ ਬੈਂਕ ਤੋਂ ਅਤੇ ਇਕ ਸਾਬਕਾ ਵਿਦਿਆਰਥੀ ਨੇ ਵਿਦਿਆਰਥੀਆਂ ਦੁਆਰਾ ਆਸਾਨੀ ਨਾਲ ਸਮਝਣ ਲਈ ਬਜਟ ਦਾ ਇਕ ਸਪਸ਼ਟ ਬਿਰਤਾਂਤ ਪੇਸ਼ ਕੀਤਾ | ਪਿ੍ੰਸੀਪਲ ਗੁਰਸ਼ਰਨਜੀਤ ਸਿੰਘ ਸੰਧੂ ਨੇ ਅਲੂਮਨੀ ਐਸੋਸੀਏਸ਼ਨ ਦੇ ਇਸ ਕਦਮ ਦੀ ਸ਼ਲਾਘਾ ਕੀਤੀ¢ ਪ੍ਰੋ. ਡਾ. ਨੀਲਮ ਭਾਰਦਵਾਜ, ਪ੍ਰੋ. ਅਰੁਣ ਕੁਮਾਰ, ਪ੍ਰੋ. ਗੀਤਿਕਾ ਤਲਵਾਰ, ਪ੍ਰੋ. ਪਰਮਿੰਦਰ, ਪ੍ਰੋ. ਗੀਤਿਕਾ ਅਰੋੜਾ, ਪ੍ਰੋ. ਆਰਸੀ ਸੰਧੂ, ਪ੍ਰੋ. ਨਿਧੀ ਸ਼ਰਮਾ, ਪ੍ਰੋ. ਦਿਨੇਸ਼, ਪ੍ਰੋ. ਚਰਨਜੀਤ ਕÏਰ, ਅਤੇ ਪ੍ਰੋ. ਰੁਪਿੰਦਰ ਕÏਰ ਨੇ ਸੈਸ਼ਨ ਵਿਚ ਸ਼ਿਰਕਤ ਕੀਤੀ¢ ਅਲੂਮਨੀ ਐਸੋਸੀਏਸ਼ਨ ਦੇ ਸੰਗਠਨ ਸਕੱਤਰ ਬਿ੍ਜ ਭੂਸ਼ਣ ਗੋਇਲ ਵੀ ਮÏਜੂਦ ਸਨ¢ ਕੇ.ਬੀ. ਸਿੰਘ ਨੇ ਦੱਸਿਆ ਕਿ ਕੁੱਲ ਟੈਕਸ ਮਾਲੀਏ ਵਿਚ ਸਿੱਧੇ ਟੈਕਸਾਂ ਦਾ ਹਿੱਸਾ 56 ਫ਼ੀਸਦੀ ਹੈ, ਜੋ ਕਿ ਪ੍ਰਗਤੀਸ਼ੀਲ ਹੋਣਾ ਇਕ ਚੰਗਾ ਸੰਕੇਤ ਹੈ ¢

ਪਿਛਲੀ ਖ਼ਬਰ ਐਨ.ਪੀ.ਐਸ. ਕਰਮਚਾਰੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ ਅਗਲੀ ਖ਼ਬਰ -ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ- ਵਿਧਾਇਕ ਛੀਨਾ ਨੇ ਢੰਡਾਰੀ ਤੋਂ ਤੀਰਥ ਯਾਤਰਾ ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।