17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਖੇਤੀਬਾੜੀ ਨਾਲ ਸੰਬੰਧਿਤ ਢੋਆ-ਢੋਆਈ ਵਾਹਨਾਂ 'ਤੇ ਲੱਗੀ ਪਾਬੰਦੀ ਹਟਾਉਣ ਦੀ ਮੰਗ <br/>

ਅਜੀਤ ਡੈਸਕ 20-02-2026
ਲੁਧਿਆਣਾ, 19 ਫਰਵਰੀ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਡਿਪਟੀ ਕਮਿਸ਼ਨਰ ਦੇ ਨਾਂ ਮੰਗ ਪੱਤਰ ਦੇ ਕੇ ਖੰਨਾ 'ਚ ਖੇਤੀਬਾੜੀ ਨਾਲ਼ ਸਬੰਧਤ ਢੋਆ ਢੁਆਈ ਵਾਲੇ ਵਾਹਨਾਂ ਤੋਂ ਪਾਬੰਦੀ ਹਟਾਉਣ ਦੀ ਮੰਗ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਜਥੇਬੰਦੀ ਦਾ ਵਫ਼ਦ ਡਿਪਟੀ ਕਮਿਸ਼ਨਰ ਦੀ ਗੈਰਹਾਜ਼ਰੀ 'ਚ ਏ.ਡੀ.ਸੀ. ਨੂੰ ਮਿਲਿਆ ਤੇ ਲਿਖਤੀ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਪੰਜਾਬ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਅਤੇ ਹੋਰ ਆਗੂਆਂ ਨੇ ਕਿਹਾ ਕਿ ਕਿਸਾਨੀ ਪਹਿਲਾਂ ਹੀ ਇਕ ਤੋਂ ਬਾਅਦ ਦੂਜੀ ਫ਼ਸਲ ਤੇ ਕੁਦਰਤੀ ਆਫ਼ਤਾਂ ਦੌਰਾਨ ਘਾਟੇ 'ਚ ਚੱਲ ਰਹੀ ਹੈ ਉਲ਼ਟਾ ਗੰਨਾ ਤੇ ਆਲੂ ਖਪਤਕਾਰਾਂ ਨੂੰ ਭਾਰੀ ਵਾਹਨਾਂ ਅਧੀਨ ਪਾਬੰਦੀ ਲਾਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਪ੍ਰਧਾਨ ਮਨਦੀਪ ਸਿੰਘ ਰਿੰਕੂ, ਕਰਮਜੀਤ ਸਿੰਘ, ਬਲਵੰਤ ਸਿੰਘ ਰਾਜੇਵਾਲ, ਕੁਲਵਿੰਦਰ ਸਿੰਘ ਪੂਰਬਾ, ਜੁਗਰਾਜ ਸਿੰਘ ਸਾਰੇ ਬਲਾਕਾਂ ਦੇ ਪ੍ਰਧਾਨ, ਮੁਖਤਿਆਰ ਸਿੰਘ ਸਰਵਰਪੁਰ, ਕਰਮਜੀਤ ਸਿੰਘ ਮਾਛੀਵਾੜਾ ਸਾਹਿਬ, ਸਿਮਰਜੀਤ ਸਿੰਘ ਭਾਮੀਆਂ,ਕੁਹਾਡਾ, ਗੁਰਸੇਵਕ ਸਿੰਘ ਰੁਪਾਲੋਂ, ਕੁਲਦੀਪ ਸਿੰਘ ਮਾਛੀਵਾੜਾ ਸਾਹਿਬ, ਸ਼ੇਰ ਸਿੰਘ ਟੋਡਰਪੁਰ, ਬਾਬਾ ਸੁੱਖਾ ਸੰਗਤਪੁਰਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ 'ਚ ਹਰਸ਼ਿਤ ਮਿਸ਼ਰਾ ਪਹਿਲੇ ਸਥਾਨ 'ਤੇ ਰਾਸ਼ਟਰੀ ਪੱਧਰ ਲਈ ਚੁਣਿਆ <br/> ਅਗਲੀ ਖ਼ਬਰ ਧੀਆਂ ਮਾਪਿਆਂ 'ਤੇ ਬੋਝ ਨਹੀਂ ਸਗੋਂ ਇਕ ਵਰਦਾਨ ਹਨ-ਡਾ. ਰਮਨਦੀਪ ਕÏਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।