ਲੁਧਿਆਣਾ, 19 ਫਰਵਰੀ (ਜਸਵਿੰਦਰ ਸਿੰਘ)-ਪਾਮੇਟੀ ਵਲੋਂ ਵਲੋਂ ਖਾਦ ਡੀਲਰਾਂ ਲਈ ਕਰਵਾਏ 15 ਦਿਨਾਂ ਦੇ ਕੋਰਸ ਦੀ ਸਮਾਪਤੀ ਮÏਕੇ ਪੀ.ਏ.ਯੂ. ਦੇ ਸਾਬਕਾ ਉਪ ਕੁਲਪਤੀ ਡਾਕਟਰ ਕਿਰਪਾਲ ਸਿੰਘ ਅÏਲਖ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪਾਮੇਟੀ ਦੇ ਡਾਇਰੈਕਟਰ, ਡਾ. ਕੇ. ਬੀ. ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਇਸ ਸਰਟੀਫਿਕੇਟ ਕੋਰਸ ਦੇ ਉਦੇਸ਼ਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਇਹ ਪ੍ਰੋਗਰਾਮ ਮÏਜੂਦਾ ਅਤੇ ਨਵੇਂ ਖਾਦ ਡੀਲਰਾਂ ਲਈ ਸੀ ਤਾਂ ਜੋ ਉਹ ਪੈਰਾ-ਐਕਸਟੈਨਸ਼ਨ ਵਰਕਰਾਂ ਵਜੋਂ ਬਿਹਤਰ ਤਰੀਕੇ ਨਾਲ ਕਿਸਾਨ ਭਾਈਚਾਰੇ ਦੀ ਸੇਵਾ ਕਰ ਸਕਣ¢ ਉਨ੍ਹਾਂ ਦੱਸਿਆ ਕਿ ਇਹ ਪੰਜਾਬ ਵਿਚ ਖਾਦ ਡੀਲਰਾਂ ਬਾਰੇ ਪ੍ਰੋਗਰਾਮ ਦਾ ਦੂਜਾ ਬੈਚ ਹੈ, ਜੋ ਉਨ੍ਹਾਂ ਦੀ ਰੋਜ਼ਾਨਾ ਕਾਰਜ ਕੁਸ਼ਲਤਾ ਨੂੰ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ | ਉਨ੍ਹਾਂ ਨੇ ਸਿੱਖਿਆਰਥੀਆਂ ਨਾਲ ਪਾਮੇਟੀ ਦੀਆਂ ਪ੍ਰਾਪਤੀਆਂ ਵੀ ਸਾਂਝੀਆਂ ਕੀਤੀਆਂ¢ ਡਾ. ਕਿਰਪਾਲ ਸਿੰਘ ਅÏਲਖ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਫਲ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ¢ ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕਰਨ 'ਤੇ ਪਾਮੇਟੀ ਅਤੇ ਸਿੱਖਿਆਰਥੀਆਂ ਨੂੰ ਵਧਾਈ ਦਿੱਤੀ¢ ਉਨ੍ਹਾਂ ਨੇ ਆਪਣੇ ਅਨੁਭਵ ਨਾਲ ਸਿੱਖਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਖਾਦਾਂ ਦੀ ਵਰਤੋਂ ਲਈ ਸਹੀ ਟੈਕਨੋਲੋਜੀ ਨੂੰ ਅਪਣਾਉਣ ਨਾਲ ਖੇਤੀਬਾੜੀ ਵਿਸਤਾਰ ਦੇ ਕੰਮ ਨੂੰ ਵੱਡਾ ਹੁੰਗਾਰਾ ਮਿਲੇਗਾ ਅਤੇ ਨÏਜਵਾਨਾਂ ਨੂੰ ਰੋਜ਼ਗਾਰ ਦੇ ਵਧੇਰੇ ਮÏਕੇ ਪ੍ਰਦਾਨ ਕੀਤੇ ਜਾਣਗੇ ¢ ਵੰਦਨਾ, ਡਿਪਟੀ ਡਾਇਰੈਕਟਰ (ਆਈ.ਟੀ.)-ਕਮ-ਟਰੇਨਿੰਗ ਕੋਆਰਡੀਨੇਟਰ, ਨੇ ਦੱਸਿਆ ਕਿ ਇਹ ਪ੍ਰੋਗਰਾਮ ਨੈਸ਼ਨਲ ਇੰਸਟੀਟਿਊਟ ਆਫ ਐਗਰੀਕਲਚਰਲ ਐਕਸਟੈਨਸ਼ਨ ਮੈਨੇਜਮੈਂਟ (ਮੈਨੇਜ) ਹੈਦਰਾਬਾਦ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ ਦੁਆਰਾ ਸਪਾਂਸਰ ਕੀਤਾ ਗਿਆ ਸੀ¢ ਡਾ. ਬਲਦੇਵ ਸਿੰਘ ਨÏਰਥ, ਫੈਸੀਲੀਟੇਟਰ ਨੇ ਇਸ ਕੋਰਸ ਦੇ ਆਪਣੇ ਤਜਰਬੇ ਅਤੇ ਭਵਿੱਖ ਵਿਚ ਇਸ ਦੀ ਮਹੱਤਤਾ ਨੂੰ ਸਾਂਝਾ ਕੀਤਾ ਕਿਉਂਕਿ ਖਾਦ ਡੀਲਰ ਕਿਸਾਨਾਂ ਨੂੰ ਫਸਲਾਂ ਵਿਚ ਖਾਦਾਂ ਦੀ ਸਹੀ ਚੋਣ, ਸਹੀ ਸਮੇਂ 'ਤੇ ਲੋੜੀਂਦੀ ਮਾਤਰਾ ਅਤੇ ਖਾਦ ਦੀ ਵਰਤੋਂ ਦੀ ਕੁਸ਼ਲਤਾ ਵਧਾਉਣ ਦੇ ਸਹੀ ਤਰੀਕਿਆਂ ਅਤੇ ਵਾਤਾਵਰਣ ਪ੍ਰਦੂਸ਼ਣ ਵਿਚ ਕਮੀ ਬਾਰੇ ਵਧੇਰੇ ਤਕਨੀਕੀ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ¢ ਡਾ. ਬਲਵਿੰਦਰ ਸਿੰਘ ਬੁਟਾਰੀ, ਸਾਬਕਾ ਡੀ.ਐਸ.ਸੀ.ਓ. ਨੇ ਇਸ ਕੋਰਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ |