ਲੁਧਿਆਣਾ, 19 ਫਰਵਰੀ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਢਾਣੀ ਤੇ ਹਿੰਮਤ ਸਿੰਘ ਨੇ ਕੱਲ੍ਹ ਬਠਿੰਡਾ ਪ੍ਰਸ਼ਾਸਨ ਵਲੋਂ ਸਰਕਾਰ ਦੀ ਸਹਿ 'ਤੇ ਪਿੰਡ ਜਿਊਾਦ ਵਿਖੇ ਘਰ ਘਰ ਜਾ ਕੇ ਲਾਠੀ ਚਾਰਜ ਤੇ ਅੱਥਰੂ ਗੈਸ ਦੇ ਗੋਲੇ ਵਰ੍ਹਾਉਣ ਅਤੇ ਦੋ ਨੌਜਵਾਨਾਂ ਨੂੰ ਗੰਭੀਰ ਜ਼ਖਮੀ ਕਰਨ ਤੇ ਹੋਰਾਂ 'ਤੇ ਲਾਠੀ ਚਾਰਜ ਦੀ ਨਿੰਦਾ ਕਰਦੇ ਕਿਹਾ ਕਿ ਇਕ 28 ਸਾਲ ਦਾ ਨੌਜਵਾਨ ਪਰਨੀਤ ਸਿੰਘ, ਜੋ ਪਿੰਡ ਜਿਉਂਦ ਦਾ ਹੈ, ਦਾ ਅੱਥਰੂ ਗੈਸ ਦੀ ਗੋਲੀ ਨਾਲ ਹੱਥ ਪਾੜਿਆ ਗਿਆ ਹੈ, ਜੋ ਡੀ.ਐਮ.ਸੀ. ਹਸਪਤਾਲ ਵਿਖੇ ਜੇਰੇ ਇਲਾਜ ਹੈ | ਆਗੂਆਂ ਦੱਸਿਆ ਕਿ ਸਰਕਾਰ ਵਲੋਂ ਜੋ ਜਬਰ ਜ਼ੁਲਮ ਕੀਤਾ ਗਿਆ ਹੈ, ਉਸ ਦੀ ਪੁਰਜ਼ੋਰ ਨਿਖੇਧੀ ਕਰਦੇ ਹਾਂ | ਇਸੇ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ 22 ਫਰਵਰੀ ਨੂੰ ਭਾਜਪਾ ਦੇ ਤੇ 'ਆਪ' ਸਰਕਾਰ ਦੇ ਮੰਤਰੀਆਂ ਦੇ ਦਫ਼ਤਰਾਂ ਤੇ ਘਰਾਂ ਦੇ ਅੱਗੇ ਧਰਨੇ ਦਿੱਤੇ ਜਾਣਗੇ |