19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਮਾਤਾ ਇੰਦਰਜੀਤ ਕੌਰ ਮੱਕੜ ਨਮਿਤ ਅੰਤਿਮ ਅਰਦਾਸ ਮੌਕੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਦਿੱਤੀ ਸ਼ਰਧਾਂਜਲੀ <br/>

ਮਾਤਾ ਇੰਦਰਜੀਤ ਕੌਰ ਮੱਕੜ ਨਮਿਤ ਸ਼ਰਧਾਂਜਲੀ ਸਮਾਗਮ ਮੌਕੇ ਹਾਜ਼ਰ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਬਾਬਾ ਅਜੀਤ ਸਿੰਘ, (ਇਨਸੈੱਟ 'ਚ) ਮਾਤਾ ਇੰਦਰਜੀਤ ਕੌਰ ਮੱਕੜ ਦੀ ਫਾਈਲ ਫੋਟੋ | ਤਸਵੀਰਾਂ-ਸੇਵਕ ਸਿੰਘ <br/> 20-02-2026
ਲੁਧਿਆਣਾ, 19 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਉਘੇ ਕਾਰੋਬਾਰੀ ਸੁਰਿੰਦਰ ਸਿੰਘ ਮੱਕੜ, ਸੁਰਜੀਤ ਸਿੰਘ ਮੱਕੜ ਅਤੇ ਦਲਜੀਤ ਸਿੰਘ ਮੱਕੜ ਦੀ ਸਤਿਕਾਰਯੋਗ ਮਾਤਾ ਇੰਦਰਜੀਤ ਕੌਰ ਮੱਕੜ ਜਿਨ੍ਹਾਂ ਦਾ ਕਿ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਉਨ੍ਹਾਂ ਨਮਿੱਤ ਅੰਤਿਮ ਅਰਦਾਸ ਅੱਜ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਹੋਈ | ਜਿਸ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਸ਼ਰਧਾਂਜਲੀ ਭੇਟ ਕੀਤੀ ਅਤੇ ਮੱਕੜ ਭਰਾਵਾਂ ਨਾਲ ਦੁੱਖ ਸਾਂਝਾ ਕੀਤਾ | ਭਾਈ ਬਲਪ੍ਰੀਤ ਸਿੰਘ ਦੇ ਰਾਗੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ | ਮਾਤਾ ਇੰਦਰਜੀਤ ਕÏਰ ਮੱਕੜ ਦਾ ਜਨਮ 1 ਜਨਵਰੀ, 1940 ਨੂੰ ਪਿਤਾ ਕਾਹਨ ਸਿੰਘ ਦੇ ਘਰ ਮਾਤਾ ਵੀਰਾ ਬਾਈ ਦੀ ਕੁੱਖੋਂ ਪਾਕਿਸਤਾਨ ਦੇ ਜ਼ਿਲੇ੍ਹ ਲਾਇਲਪੁਰ ਵਿਖੇ ਹੋਇਆ | ਦੇਸ਼ ਦੀ ਵੰਡ ਤੋਂ ਬਾਅਦ ਆਪ ਪਰਿਵਾਰ ਨਾਲ ਲੁਧਿਆਣਾ ਆ ਵਸੇ ਅਤੇ ਇੱਥੇ 1958 ਵਿਚ ਆਪ ਜੀ ਦੀ ਸ਼ਾਦੀ ਕੱਪੜਾ ਕਾਰੋਬਾਰੀ ਸ. ਸਰਦਾਰ ਸਿੰਘ ਮੱਕੜ ਨਾਲ ਹੋਈ | ਸ. ਮੱਕੜ ਵਲੋਂ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਇਸ ਕੱਪੜੇ ਦੇ ਕਾਰੋਬਾਰ ਨੂੰ ਅੱਗੇ ਵਧਾਇਆ | ਸ. ਸਰਦਾਰ ਸਿੰਘ ਮੱਕੜ ਵੀ ਕੁੱਝ ਸਮਾਂ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ | ਉਸ ਤੋਂ ਬਾਅਦ ਮਾਤਾ ਇੰਦਰਜੀਤ ਕÏਰ ਮੱਕੜ ਨੇ ਪਰਿਵਾਰ ਨੂੰ ਇਕ ਲੜੀ ਵਿਚ ਪਰੋ ਕੇ ਰੱਖਿਆ ਅਤੇ ਆਪਣੇ ਬੱਚਿਆਂ ਨੂੰ ਪੂਰਾ ਪਿਆਰ ਦਿੱਤਾ | ਆਪ ਜੀ ਦੇ ਲੜਕੇ ਸੁਰਿੰਦਰ ਸਿੰਘ ਮੱਕੜ, ਸੁਰਜੀਤ ਸਿੰਘ ਮੱਕੜ ਅਤੇ ਦਲਜੀਤ ਸਿੰਘ ਮੱਕੜ, ਜੋ ਕਿ ਕੱਪੜੇ ਦਾ ਕਾਰੋਬਾਰ ਕਰਦੇ ਹਨ ਅਤੇ ਇਹਨਾਂ ਦਾ ਸਮਾਜ ਵਿਚ ਚੰਗਾ ਰੁਤਬਾ ਹੈ | ਤਿੰਨੋਂ ਪੁੱਤਰ ਆਪ ਜੀ ਦੇ ਦਿਖਾਏ ਰਸਤੇ 'ਤੇ ਚੱਲ ਕੇ ਸਮਾਜ ਅਤੇ ਕÏਮ ਦੀ ਸੇਵਾ ਕਰ ਰਹੇ ਹਨ | ਆਪ ਨੇ ਸਾਰੀ ਜ਼ਿੰਦਗੀ ਦੀਨ-ਦੁਖੀਆਂ ਦੀ ਸੇਵਾ ਕੀਤੀ | ਆਪ ਧਾਰਮਿਕ ਵਿਚਾਰਾਂ ਵਾਲੇ ਸਨ ਅਤੇ ਬੀਤੇ ਦਿਨ ਆਪ ਅਚਾਨਕ ਅਕਾਲ ਚਲਾਣਾ ਕਰ ਗਏ | ਅੰਤਿਮ ਅਰਦਾਸ ਮੌਕੇ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ, ਵਿਧਾਇਕ ਮਦਨ ਲਾਲ ਬੱਗਾ, ਦਲਜੀਤ ਸਿੰਘ ਭੋਲਾ ਗਰੇਵਾਲ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਪਿ੍ਤਪਾਲ ਸਿੰਘ ਮਿੱਠਾ ਟਿਵਾਣਾ, ਐਸ.ਪੀ. ਪਵਨ ਚੌਧਰੀ, ਬਾਬਾ ਅਜੀਤ ਸਿੰਘ, ਜਗਜੀਤ ਸਿੰਘ ਜੱਗਾ, ਪ੍ਰਲਾਦ ਸਿੰਘ ਢੱਲ, ਡੀਐਸਪੀ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਵਿੰਕਲ, ਦਾਰਾ ਬੱਬਰ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਬਿੰਦਰਾ, ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਦੇ ਪ੍ਰਧਾਨ ਅਰਵਿੰਦਰ ਸਿੰਘ ਸੰਧੂ, ਪੱਤਰਕਾਰ ਗੁਰਿੰਦਰ ਸਿੰਘ, ਹਰੀਸ਼ ਰਾਏ ਢਾਂਡਾ, ਭਾਜਪਾ ਆਗੂ ਜੀਵਨ ਗੁਪਤਾ, ਮੋਹਨ ਲਾਲ ਸੇਠੀ, ਜਸਪ੍ਰੀਤ ਸਿੰਘ ਹੌਬੀ, ਦਰਸ਼ਨ ਅਰੋੜਾ, ਪਿ੍ਤਪਾਲ ਸਿੰਘ, ਅੰਮਿ੍ਤਪਾਲ ਸਿੰਘ ਯੂਨਾਈਟਿਡ ਸਿੱਖਜ, ਅਮਰਜੀਤ ਸਿੰਘ ਹੈਪੀ, ਸ਼ਰਨਪਾਲ ਸਿੰਘ ਮੱਕੜ, ਰਜਿੰਦਰ ਸਿੰਘ ਬਸੰਤ, ਗੁਰਚਰਨ ਸਿੰਘ ਚੰਨ, ਮਨਦੀਪ ਸਿੰਘ ਲੱਕੀ, ਰਣਜੀਤ ਸਿੰਘ ਬੱਤਰਾ, ਇੰਦਰਜੀਤ ਸਿੰਘ, ਜਪਨੀਤ ਸਿੰਘ, ਅਮਿਤੋਜ ਸਿੰਘ, ਸੰਦੀਪ ਕੌਰ ਪਾਲ, ਰਣਜੀਤ ਸਿੰਘ ਖਾਲਸਾ, ਰਵਿੰਦਰਪਾਲ ਸਿੰਘ ਪਾਲੀ, ਦਰਸ਼ਨ ਰਤਨ ਰਾਵਣ, ਇੰਦਰਜੀਤ ਸਿੰਘ ਇੰਦੀ, ਕੌਂਸਲਰ ਮਹਿਕ ਟੀਨਾ, ਲਾਲਾ ਸੁਰਿੰਦਰ ਅਟਵਾਲ, ਜਤਿੰਦਰਪਾਲ ਸਿੰਘ ਸਲੂਜਾ, ਜਤਿੰਦਰ ਸਿੰਘ ਸੇਵਕ ਆਦਿ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ | ਬਾਬਾ ਅਜੀਤ ਸਿੰਘ ਨੇ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਕੇਂਦਰ ਸਰਕਾਰ ਹਲਵਾਰਾ ਹਵਾਈ ਅੱਡੇ ਤੋਂ ਨਾਂਦੇੜ ਸਾਹਿਬ ਤੇ ਪਟਨਾ ਸਾਹਿਬ ਦੀ ਉਡਾਣ ਵੀ ਸ਼ੁਰੂ ਕਰੇ-ਸਲੂਜਾ <br/> ਅਗਲੀ ਖ਼ਬਰ ਪਰਮਾਤਮਾ ਦੀ ਨਜ਼ਦੀਕੀ ਪਾਉਣ ਲਈ ਮਹਾਨ ਕੀਰਤਨ ਸਮਾਗਮਾਂ ਦਾ ਹਿੱਸਾ ਬਣੋ- ਸੰਤ ਟੂਸੇ ਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।