19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪਰਮਾਤਮਾ ਦੀ ਨਜ਼ਦੀਕੀ ਪਾਉਣ ਲਈ ਮਹਾਨ ਕੀਰਤਨ ਸਮਾਗਮਾਂ ਦਾ ਹਿੱਸਾ ਬਣੋ- ਸੰਤ ਟੂਸੇ ਵਾਲੇ

ਅਜੀਤ ਡੈਸਕ 20-02-2026
ਲਾਡੋਵਾਲ, 19 ਫਰਵਰੀ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬੇ ਦੇ ਨੇੜਲੇ ਪਿੰਡ ਲਾਦੀਆਂ ਕਲਾਂ, ਜ਼ਿਲ੍ਹਾ ਲੁਧਿਆਣਾ ਵਿਖੇ ਚੱਲ ਰਹੇ ਮਹਾਨ ਕੀਰਤਨ ਸਮਾਗਮ ਦਾ ਦੂਸਰਾ ਦਿਨ ਹੈ ਜੋ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 19 ਫਰਵਰੀ ਤੱਕ ਹੋਵੇਗਾ | ਇਸ ਸਬੰਧੀ ਸੰਤ ਬਾਬਾ ਸੁੱਧ ਸਿੰਘ ਟੂਸੇ ਵਾਲਿਆਂ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਹਾਨ ਕੀਰਤਨ ਸਮਾਗਮ ਦਾ ਸਮੇਂ ਸਿਰ ਪੁੱਜ ਕੇ ਵੱਧ ਤੋਂ ਵੱਧ ਲਾਹਾ ਖੱਟਣ ਅਤੇ ਬਾਣੀ ਅਤੇ ਬਾਣੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਉਣ ਲਈ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਹਰੇਕ ਪ੍ਰਾਣੀ ਕਲਯੁਗ ਦੀ ਮਾਰ ਤੋਂ ਬਚਣ ਲਈ ਰੱਬੀ ਬਾਣੀ ਧੁਰ ਕੀ ਬਾਣੀ ਦਾ ਸਹਾਰਾ ਲੈ ਕੇ ਆਪਣੀ ਲਿਵ ਪਰਮਾਤਮਾ ਨਾਲ ਜੋੜ ਕੇ ਹਮੇਸ਼ਾ ਲਈ ਦੁੱਖਾਂ ਤਕਲੀਫਾਂ ਤੋਂ ਛੁਟਕਾਰਾ ਪਾ ਸਕਦਾ ਹੈ |

ਪਿਛਲੀ ਖ਼ਬਰ ਮਾਤਾ ਇੰਦਰਜੀਤ ਕੌਰ ਮੱਕੜ ਨਮਿਤ ਅੰਤਿਮ ਅਰਦਾਸ ਮੌਕੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਦਿੱਤੀ ਸ਼ਰਧਾਂਜਲੀ <br/> ਅਗਲੀ ਖ਼ਬਰ ਪਿੰਡ ਭੱਟੀਆਂ ਬੇਟ ਵਿਖੇ ਮਹਾਂ ਸ਼ਿਵਰਾਤਰੀ ਸ਼ਰਧਾ ਨਾਲ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।