19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪਿੰਡ ਭੱਟੀਆਂ ਬੇਟ ਵਿਖੇ ਮਹਾਂ ਸ਼ਿਵਰਾਤਰੀ ਸ਼ਰਧਾ ਨਾਲ ਮਨਾਈ <br/>

ਅਜੀਤ ਡੈਸਕ 20-02-2026
ਲਾਡੋਵਾਲ, 19 ਫਰਵਰੀ (ਬਲਬੀਰ ਸਿੰਘ ਰਾਣਾ)-ਭਗਵਾਨ ਸ਼ਿਵ ਸ਼ੰਕਰ ਭੋਲੇ ਨਾਥ ਦੀ ਮਹਾਂ ਸ਼ਿਵਰਾਤਰੀ ਸੰਗਤਾਂ ਲਈ ਵਿਸ਼ਾਲ ਭੰਡਾਰਾ ਲਗਾ ਕੇ ਅਤੇ ਪੂਜਾ ਅਰਚਨਾ ਕਰਕੇ ਬੜੀ ਸ਼ਰਧਾ ਪੂਰਵਕ ਮਨਾਈ | ਇਸ ਸਬੰਧੀ ਗੱਲਬਾਤ ਕਰਦਿਆਂ ਬਲਾਕ ਸੰਮਤੀ ਮੈਂਬਰ ਅਮਨਦੀਪ ਕੌਰ ਦੇ ਪਤੀ ਸੋਨੂ ਮੱਲ, ਯੁਵਰਾਜ ਮਲਹੋਤਰਾ, ਪਾਲ ਅਮਿਊਜਮੈਂਟ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਭਗਵਾਨ ਸ਼ਿਵ ਸ਼ੰਕਰ ਭੋਲੇ ਨਾਥ ਅਤੇ ਮਾਤਾ ਪਾਰਵਤੀ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿਚ ਮਨਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਅੱਜ ਭਰਤੀਆਂ ਚੌਕ ਨਜ਼ਦੀਕ ਮਹਾਂ ਸ਼ਿਵਰਾਤਰੀ ਮਨਾਉਂਦਿਆਂ ਵਿਸ਼ਾਲ ਲੰਗਰ ਲਗਾਇਆ ਗਿਆ | ਇਸ ਮੌਕੇ ਬੀਬੀ ਅਮਰਦੀਪ ਕੌਰ, ਸੋਨੂ ਮੱਲ, ਯੁਵਰਾਜ ਮਲਹੋਤਰਾ, ਵਿਜੇ ਸਿੰਘ, ਸੋਨੀ ਧੀਰ (ਤਿੰਨੋ ਸਾਬਕਾ ਸਰਪੰਚ) ਵਿਰੇਸ਼ ਕੁਮਾਰ ਪਾਲ, ਬਿ੍ਜੇਸ਼, ਨਵੀਨ ਪਾਲ, ਕਿ੍ਸ਼ਨਾ, ਰਵੀ ਭੱਟੀਆਂ, ਹਰਮਿੰਦਰ ਸਿੰਘ ਪਰਮਾਰ, ਸੁਰਿੰਦਰ ਭਾਟੀਆ, ਸੋਨੂ ਪਰਮਾਰ, ਹਰਪ੍ਰੀਤ ਸੈਣੀ, ਬਿੱਟੂ ਮਰਵਾਹਾ, ਹਨੀ ਮਰਵਾਹਾ, ਅਰੁਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਪਰਮਾਤਮਾ ਦੀ ਨਜ਼ਦੀਕੀ ਪਾਉਣ ਲਈ ਮਹਾਨ ਕੀਰਤਨ ਸਮਾਗਮਾਂ ਦਾ ਹਿੱਸਾ ਬਣੋ- ਸੰਤ ਟੂਸੇ ਵਾਲੇ ਅਗਲੀ ਖ਼ਬਰ ਫੋਮਰਾਹ ਸਵਦੇਸ਼ੀ ਮੇਲੇ 'ਚ 17 ਰਾਜਾਂ ਦੇ ਵਿਅੰਜਨਾ ਦੇ ਸਟਾਲ ਹੋਣਗੇ ਮੁੱਖ ਖਿੱਚ ਦਾ ਕੇਂਦਰ-ਗੋਸ਼ਾ, ਮੋਹਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।