ਲੁਧਿਆਣਾ, 19 ਫਰਵਰੀ (ਭੁਪਿੰਦਰ ਸਿੰਘ ਬੈਂਸ)-ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ 21 ਫਰਵਰੀ ਤੋਂ 1 ਮਾਰਚ ਤੱਕ ਹੋਣ ਵਾਲੇ ਫੋਮਰਾਹ ਸਵਦੇਸ਼ੀ ਮੇਲੇ ਦੀਆਂ ਤਿਆਰੀਆਂ ਨੰੂ ਲੈ ਕੇ ਪ੍ਰਬੰਧਕਾਂ ਵਲੋਂ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ, ਜਿਸ ਵਿਚ ਮੇਲਾ ਸੰਯੋਜਕ ਵਿਨਯ, ਮੋਹਿਤ ਗੋਇਲ, ਮੇਲਾ ਪ੍ਰਮੁੱਖ ਗੁਰਦੀਪ ਸਿੰਘ ਗੋਸ਼ਾ, ਮੇਲਾ ਸਰਪ੍ਰਸਤ ਹਰੀਸ਼ ਦੂਆ ਅਤੇ ਸੁਭਾਸ਼ ਗੁਪਤਾ ਸਮੇਤ ਵੱਖ ਵੱਖ ਕਮੇਟੀਆਂ ਦੇ ਮੈਂਬਰ ਹਾਜ਼ਰ ਰਹੇ | ਮੀਟਿੰਗ ਦੌਰਾਨ ਮੇਲੇ ਦੀਆਂ ਤਿਆਰੀਆਂ ਅਤੇ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੋਹਿਤ ਗੋਇਲ ਅਤੇ ਗੁਰਦੀਪ ਸਿੰਘ ਗੋਸ਼ਾ ਨੇ ਦੱਸਿਆ ਕਿ ਇਸ ਵਾਰ ਮੇਲੇ ਵਿਚ ਦੇਸ਼ ਦੇ 17 ਰਾਜਾਂ ਦੇ ਪ੍ਰਸਿੱਧ ਵਿਅੰਜਨਾਂ ਦੇ ਵਿਸ਼ੇਸ਼ ਸਟਾਲ ਲਗਾਏ ਜਾਣਗੇ, ਜੋ ਮੇਲੇ ਦਾ ਮੁੱਖ ਖਿੱਚ ਦਾ ਕੇਂਦਰ ਹੋਣਗੇ | ਉਨ੍ਹਾਂ ਕਿਹਾ ਕਿ ਭਾਰਤੀ ਵਿਅੰਜਨ ਪੱਧਤੀ ਸਦੀਆਂ ਤੋਂ ਦੇਸ਼ ਦੁਨੀਆ ਨੰੂ ਜੋੜਨ ਦਾ ਸਸ਼ਕਤ ਮਾਧਿਅਮ ਰਹੀ ਹੈ ਅਤੇ ਇਸ ਪ੍ਰਾਚੀਨ ਪਰੰਪਰਾ ਨੰੂ ਦੁਬਾਰਾ ਜੀਵੰਤ ਕਰਨ ਦਾ ਉਦੇਸ਼ ਮੇਲੇ ਰਾਹੀਂ ਪੂਰਾ ਕੀਤਾ ਜਾਵੇਗਾ | ਇਸ ਮੌਕੇ ਹਰੀਸ਼ ਦੂਆ ਤੇ ਸੁਭਾਸ਼ ਗੁਪਤਾ ਨੇ ਕਿਹਾ ਕਿ ਫੋਮਰਾਹ ਸਵਦੇਸ਼ੀ ਮੇਲਾ ਸਾਡੀ ਪ੍ਰਾਚੀਨ ਸਭਿਆਚਾਰ, ਰੀਤੀ ਰਿਵਾਜ਼ਾਂ ਅਤੇ ਸੰਸਕਾਰਾਂ ਨੰੂ ਮੁੜ ਜੀਵੰਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ | ਇਸ ਮੌਕੇ ਕੀਮਤੀ ਰਾਲਵ, ਸਤੀਸ਼ ਕੁਮਾਰ, ਸ਼ਾਮ ਸੁੰਦਰ ਵਰਮਾ, ਗੌਰਵ, ਮਨੀਸ਼, ਵਿਸ਼ਾਲ, ਅਸ਼ਵਨੀ ਗੁਪਤਾ, ਚੰਦਨ ਭਾਨ ਚੌਹਾਨ, ਗੁਰਪ੍ਰੀਤ ਸਿੰਘ, ਕੌਂਸਲਰ ਕਮਲ ਅਰੋੜਾ, ਕੌਂਸਲਰ ਜਤਿੰਦਰ ਗੋਰੀਆਣ, ਕੌਂਸਲਰ ਰਾਸ਼ੀ ਅਗਰਵਾਲ, ਨਿੱਕੀ ਰਿਯਾਤ, ਸੁਰਜੀਤ ਕੌਰ, ਆਸ਼ੀਸ਼ ਕੁਮਾਰ, ਵਿਪਨ ਵਿਨਾਇਕ, ਸਰਬਜੀਤ ਸਿੰਘ ਕਾਕਾ, ਜਸਬੀਰ ਸਿੰਘ ਆਦਿ ਮੌਜੂਦ ਸਨ |