19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਮੇਅਰ ਪਿ੍ੰੰ. ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਪਰਾਸ਼ਰ ਤੇ ਡਿਪਟੀ ਮੇਅਰ ਜੌਹਰ ਦੀ ਅਗਵਾਈ ਹੇਠ 211 ਵਿਕਾਸ ਕਾਰਜਾਂ ਨੰੂ ਹਰੀ ਝੰਡੀ <br/>

ਅਜੀਤ ਡੈਸਕ 20-02-2026
ਲੁਧਿਆਣ, 19 ਫਰਵਰੀ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮਹੱਤਵਪੂਰਨ ਮੀਟਿੰਗ ਮੇਅਰ ਕੈਂਪ ਦਫਤਰ ਵਿਖੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪਿ੍ੰਸ ਜੌਹਰ ਤੇ ਨਗਰ ਨਿਗਮ ਕਮਿਸ਼ਨਰ ਡਾ.ਨੀਤੂ ਕਤਿਆਲ ਗੁਪਤਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਮੀਟਿੰਗ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਬੁੁਨਿਆਦੀ ਸਹੂਲਤਾਂ ਨੰੂ ਮਜਬੂਤ ਕਰਨ ਲਈ 211 ਪ੍ਰਸਤਾਵਾਂ ਦੇ ਵਰਕ ਆਰਡਰ ਜਾਰੀ ਕਰ ਦਿੱਤੇ ਗਏ | ਇਨ੍ਹਾਂ ਵਿਚ ਖਰਾਬ ਅਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਅਤੇ ਨਵੀਂ ਤਿਆਰੀ, ਨਵੇਂ ਟਿਊਬਵੈਲ ਲਗਾਉਣ ਅਤੇ ਪੁਰਾਣਿਆਂ ਦੀ ਮੁਰੰਮਤ, ਸੀਵਰੇਜ ਲਾਈਨਾਂ ਦੀ ਬਦਲੀ ਅਤੇ ਵਿਸਥਾਰ, ਗਲੀ ਮੁਹੱਲਿਆਂ ਵਿਚ ਇੰਟਰਲਾਕਿੰਗ ਟਾਈਲਾਂ, ਪਾਰਕਾਂ ਦੀ ਸੁਧਾਰ ਅਤੇ ਸਟਰੀਟ ਲਾਈਟਾਂ ਦੇ ਕੰਮ ਸ਼ਾਮਿਲ ਹਨ | ਅਧਿਕਾਰੀਆਂ ਅਨੁਸਾਰ ਜਾਰੀ ਕੀਤੇ ਗਏ ਵਰਕ ਆਰਡਰਾਂ ਨਾਲ ਹੁਣ ਵਿਕਾਸ ਕਾਰਜ ਜ਼ਮੀਨੀ ਪੱਧਰ ਤੇ ਤੁਰੰਤ ਸ਼ੁਰੂ ਹੋਣਗੇ ਅਤੇ ਨਿਰਧਾਰਿਤ ਸਮੇਂ ਵਿਚ ਪੂਰੇ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ | ਕਮੇਟੀ ਵਲੋਂ ਇਹ ਵੀ ਸਪਸ਼ਟ ਕੀਤਾ ਗਿਆ ਕਿ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤੀ ਜਾਵੇਗਾ ਅਤੇ ਕੰਮਾਂ ਦੀ ਨਿਗਰਾਨੀ ਲਈ ਸੰਬੰਧਿਤ ਵਿਭਾਗਾਂ ਨੰੂ ਜ਼ਿੰਮੇਵਾਰੀ ਸੌਂਪੀ ਗਈ ਹੈ | 211 ਪ੍ਰਸਤਾਵਾਂ ਨੰੂ ਮਨਜੂਰੀ ਮਿਲਣ ਉਪਰੰਤ ਹੁਣ ਨਿਗਮ ਕੋਲ ਕੋਈ ਵੀ ਪ੍ਰਸਤਾਵ ਲੰਬਿਤ ਨਹੀਂ ਰਹਿ ਗਿਆ, ਜਿਸ ਨੰੂ ਪ੍ਰਸ਼ਾਸਨਿਕ ਤੌਰ 'ਤੇ ਵੱਡੀ ਉਪਲਬਧੀ ਮੰੰਨਿਆ ਜਾ ਰਿਹਾ ਹੈ | ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਡਿਪਟੀ ਮੇਅਰ ਪਿ੍ੰਸ ਜੌਹਰ ਨੇ ਕਿਹਾ ਕਿ ਨਿਗਮ ਦਾ ਮੁੱਖ ਟੀਚਾ ਸ਼ਹਿਰ ਦਾ ਸੰਤੁਲਿਤ ਵਿਕਾਸ ਯਕੀਨੀ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਵਾਰਡ ਪੱਧਰ 'ਤੇ ਲੋਕਾਂ ਤੋਂ ਮਿਲ ਰਹੀਆਂ ਸ਼ਿਕਾਇਤਾਂ ਅਤੇ ਮੰਗਾਂ ਨੰੂ ਤਰਜੀਹ ਦੇ ਆਧਾਰ ਦੇ ਹੱਲ ਕੀਤਾ ਜਾ ਰਿਹਾ ਹੈ | ਮੀਟਿੰਗ ਦੌਰਾਨ ਨਿਗਮ ਦੇ ਹੋਰ ਉਚ ਅਧਿਕਾਰੀ ਵੀ ਮੌਜੂਦ ਸਨ |

ਪਿਛਲੀ ਖ਼ਬਰ ਨੌਜਵਾਨ ਅਤੇ ਉਸ ਦਾ ਸਾਥੀ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਹੋਏ ਫ਼ਰਾਰ ਅਗਲੀ ਖ਼ਬਰ ਦਾਲ ਬਾਜ਼ਾਰ ਵਿਚ ਇਕ ਘਰ 'ਚ ਲੱਗੀ ਭਿਆਨਕ ਅੱਗ, ਇਕ ਵਿਅਕਤੀ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।