19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਨੌਜਵਾਨ ਅਤੇ ਉਸ ਦਾ ਸਾਥੀ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਹੋਏ ਫ਼ਰਾਰ

ਅਜੀਤ ਡੈਸਕ 20-02-2026
ਲੁਧਿਆਣਾ, 19 ਫਰਵਰੀ (ਆਹੂਜਾ)-ਥਾਣਾ ਡਾਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਮੁਹੱਲਾ ਗਗਨ ਨਗਰ ਵਿਚ ਨੌਜਵਾਨ ਅਤੇ ਉਸਦਾ ਸਾਥੀ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਫ਼ਰਾਰ ਹੋ ਗਏ | ਪੁਲਿਸ ਵਲੋਂ ਇਸ ਸਬੰਧੀ ਲੜਕੀ ਦੇ ਪਿਤਾ ਅਜੇ ਕੁਮਾਰ ਦੀ ਸ਼ਿਕਾਇਤ 'ਤੇ ਸਾਹਿਲ ਅਤੇ ਉਸਦੇ ਸਾਥੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਸ ਦੀ ਲੜਕੀ ਲਕਸ਼ਮੀ ਅਤੇ ਲੜਕਾ ਅਨੁਰਾਗ ਟਿਊਸ਼ਨ ਪੜ੍ਹਨ ਲਈ ਗਏ ਸਨ | ਲੜਕਾ ਤਾਂ ਅਨੁਰਾਗ ਵਾਪਸ ਘਰ ਆ ਗਿਆ, ਪਰ ਰਸਤੇ ਵਿਚ ਇਹਨਾਂ ਕਥਿਤ ਦੋਸ਼ੀਆਂ ਨੇ ਉਸ ਦੀ ਲੜਕੀ ਨੂੰ ਰੋਕ ਲਿਆ ਅਤੇ ਅਗਵਾ ਕਰਕੇ ਕਾਰ ਵਿਚ ਆਪਣੇ ਨਾਲ ਲੈ ਗਏ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਹੋਈ ਹੈ ਅਤੇ ਨਾ ਹੀ ਲੜਕੀ ਦਾ ਕੁੱਝ ਪਤਾ ਲੱਗਾ ਹੈ¢

ਪਿਛਲੀ ਖ਼ਬਰ ਐਸ.ਸੀ., ਐਸ.ਟੀ. ਤੇ ਬੀ.ਸੀ. ਵਰਗਾਂ ਦੀ ਭਲਾਈ ਸਕੀਮਾਂ ਦਾ ਵਿਧਾਨ ਸਭਾ ਕਮੇਟੀ ਵਲੋਂ ਸਖ਼ਤ ਮੁਲਾਂਕਣ <br/> ਅਗਲੀ ਖ਼ਬਰ ਮੇਅਰ ਪਿ੍ੰੰ. ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਪਰਾਸ਼ਰ ਤੇ ਡਿਪਟੀ ਮੇਅਰ ਜੌਹਰ ਦੀ ਅਗਵਾਈ ਹੇਠ 211 ਵਿਕਾਸ ਕਾਰਜਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।