ਲੁਧਿਆਣਾ, 19 ਫਰਵਰੀ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਦਾਲ ਬਾਜ਼ਾਰ ਇਲਾਕੇ ਵਿਚ ਅੱਜ ਸਵੇਰੇ ਇਕ ਰਿਹਾਇਸ਼ੀ ਘਰ ਵਿਚ ਅਚਾਨਕ ਅੱਗ ਲੱਗਣ ਕਾਰਨ ਚਰਨਜੀਤ ਸ਼ਰਮਾ (68) ਦੀ ਦਰਦਨਾਕ ਮੌਤ ਹੋ ਗਈ, ਜਦਕਿ ਘਰ ਦਾ ਵੱਡਾ ਹਿੱਸਾ ਅਤੇ ਸਾਮਾਨ ਸੜ ਗਿਆ | ਇਲਾਕਾ ਨਿਵਾਸੀਆਂ ਅਨੁਸਾਰ ਮਿ੍ਤਕ ਚਰਨਜੀਤ ਸ਼ਰਮਾ ਆਪਣੀ ਪਤਨੀ ਨਾਲ ਘਰ ਵਿਚ ਰਹਿੰਦੇ ਸਨ | ਉਨ੍ਹਾਂ ਦੀਆਂ ਤਿੰਨ ਧੀਆਂ ਹਨ, ਜੋ ਕਿ ਵਿਆਹੀਆਂ ਹੋਈਆਂ ਹਨ | ਦੱਸਿਆ ਗਿਆ ਹੈ ਕਿ ਚਰਨਜੀਤ ਕੁੱਝ ਦਿਨਾਂ ਤੋ ਬਿਮਾਰ ਚੱਲ ਰਹੇ ਸਨ ਅਤੇ ਘਟਨਾ ਵੇਲੇ ਘਰ ਦੀ ਦੂਜੀ ਮੰਜ਼ਿਲ 'ਤੇ ਲੇਟੇ ਹੋਏ ਸਨ | ਸਵੇਰੇ 9 ਵਜੇ ਦੇ ਕਰੀਬ ਉਨ੍ਹਾਂ ਦੀ ਪਤਨੀ ਦਵਾਈ ਲੈਣ ਲਈ ਘਰ ਤੋਂ ਬਾਹਰ ਗਈ ਹੋਈ ਸੀ | ਕਰੀਬ ਸਾਢੇ 9 ਵਜੇ ਘਰ ਦੀ ਦੂਜੀ ਮੰਜ਼ਿਲ ਤੋਂ ਧੰੂਆਂ ਨਿਕਲਣਾ ਸ਼ੁਰੂ ਹੋ ਗਿਆ ਅਤੇ ਕੁੱਝ ਹੀ ਸਮੇਂ ਵਿਚ ਅੱਗ ਦੀਆਂ ਲਪਟਾਂ ਦਿਖਾਈ ਦੇਣ ਲੱਗੀਆਂ | ਸਥਾਨਕ ਲੋਕਾਂ ਨੇ ਤੁਰੰਤ ਫਾਇਰ ਬਿ੍ਗੇਡ ਨੰੂ ਸੂਚਨਾ ਦਿੱਤੀ | ਬਾਜ਼ਾਰ ਦੀਆਂ ਤੰਗ ਗਲੀਆਂ ਕਾਰਨ ਫਾਇਰ ਬਿ੍ਗੇਡ ਟੀਮ ਨੰੂ ਮੌਕੇ 'ਤੇ ਪਹੰੁਚਣ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਲੰਬੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਜਦੋਂ ਅਮਲਾ ਘਰ ਅੰਦਰ ਦਾਖਲ ਹੋਇਆ ਤਾਂ ਚਰਨਜੀਤ ਸ਼ਰਮਾ ਦੀ ਅੱਗ ਨਾਲ ਝੁਲਸਣ ਕਾਰਨ ਮੌਤ ਹੋ ਚੁੱਕੀ ਸੀ | ਉਨ੍ਹਾਂ ਦੀ ਲਾਸ਼ ਮਲਬੇ ਹੇਠਾਂ ਦੱਬੀ ਮਿਲੀ, ਜਿਸ ਨੰੂ ਬਾਹਰ ਕੱਢਿਆ ਗਿਆ | ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ | ਪੁਲਿਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੰੂ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਲਾਕੇ ਵਿਚ ਇਸ ਦਰਦਨਾਕ ਘਟਨਾ ਕਾਰਨ ਸੋਗ ਦਾ ਮਾਹੌਲ ਹੈ |