ਲੁਧਿਆਣਾ, 29 ਜਨਵਰੀ (ਜਸਵਿੰਦਰ ਸਿੰਘ)-ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ, ਕਾਮਰਸ ਦੇ ਪੀਜੀ ਵਿਭਾਗ ਨੇ ਪੀਜੀ ਅਤੇ ਯੂਜੀ ਦੇ ਵਿਦਿਆਰਥੀਆਂ ਲਈ ਵੇਰਕਾ ਮਿਲਕ ਪਲਾਂਟ, ਲੁਧਿਆਣਾ ਦਾ ਉਦਯੋਗਿਕ ਦÏਰਾ ਕੀਤਾ¢ ਇਸ ਦੌਰੇ ਦਾ ਸੰਚਾਲਨ ਵਿਭਾਗ ਦੀ ਮੁਖੀ ਮਨਿੰਦਰ ਕÏਰ ਅਤੇ ਐਸੋਸੀਏਟ ਪ੍ਰੋਫੈਸਰ ਮਨਮੀਤ ਕÏਰ ਨੇ ਕੀਤਾ | ਡਾ. ਪੁਨਪ੍ਰੀਤ ਕÏਰ ਅਤੇ ਮੋਨਿਕਾ ਸ਼ਰਮਾ ਦੇ ਨਾਲ ਕੁੱਲ 53 ਵਿਦਿਆਰਥੀਆਂ ਨੂੰ ਦੁੱਧ ਦੀ ਪ੍ਰੋਸੈਸਿੰਗ ਦੇ ਵੱਖ-ਵੱਖ ਪੜਾਵਾਂ, ਜਿਸ ਵਿਚ ਸੰਗ੍ਰਹਿ, ਟੈਸਟਿੰਗ, ਪਾਸਚਰਾਈਜ਼ੇਸ਼ਨ, ਪੈਕੇਜਿੰਗ ਅਤੇ ਗੁਣਵੱਤਾ ਨਿਯੰਤਰਨ ਸ਼ਾਮਲ ਹਨ, ਬਾਰੇ ਪ੍ਰੈਕਟੀਕਲ ਐਕਸਪੋਜਰ ਦਿੱਤਾ ਗਿਆ ¢ ਕੋਆਰਡੀਨੇਟਰ ਸੂਖਮ ਕÏਰ ਅਤੇ ਰਣਦੀਪ ਕÏਰ ਨੇ ਸਫ਼ਾਈ ਅਭਿਆਸਾਂ, ਸੁਰੱਖਿਆ ਮਾਪਦੰਡਾਂ ਅਤੇ ਆਧੁਨਿਕ ਡੇਅਰੀ ਤਕਨਾਲੋਜੀ ਬਾਰੇ ਚਾਨਣਾ ਪਾਇਆ | ਵਿਭਾਗ ਨੇ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਦਲਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਸਹਿਯੋਗ ਲਈ ਧੰਨਵਾਦ ਕੀਤਾ ¢ ਪਿ੍ੰਸੀਪਲ ਡਾ. ਮਨੀਤਾ ਕਾਹਲੋਂ ਨੇ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ¢