ਲੁਧਿਆਣਾ, 22 ਜਨਵਰੀ (ਭੁਪਿੰਦਰ ਸਿੰਘ ਬੈਂਸ)-ਸਮਾਰਟ ਸਕੂਲ ਮੋਤੀ ਵਿਚ ਸਕੂਲ ਮੁਖੀ ਵਲੋਂ ਇਕ ਅਧਿਆਪਕ ਉਤੇ ਬੱਚਿਆਂ ਨੰੂ ਗ਼ਲਤ ਪੜ੍ਹਾਈ ਦੇ ਦੋਸ਼ ਲਗਾਉਂਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ | ਇਸ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੰਬੰਧਿਤ ਅਧਿਆਪਕ ਦਾ ਸਕੂਲ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ | ਇਸ ਮਾਮਲੇ ਨੰੂ ਲੈਕੇ ਬੀਤੇ ਦਿਨੀਂ ਇਕ ਅਧਿਆਪਕ ਯੂਨੀਅਨ ਵਲੋਂ ਡੀ.ਸੀ. ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ | ਰੋਸ ਦੌਰਾਨ ਸਕੂਲ ਮੁਖੀ 'ਤੇ ਉਕਤ ਅਧਿਆਪਕ ਨੰੂ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਸਨ | ਦੂਜੇ ਪਾਸੇ ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਇਨ੍ਹਾਂ ਦੋਸ਼ਾਂ ਨੰੂ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਇਹ ਸਕੂਲ ਦੀ ਸਾਖ ਨੰੂ ਖ਼ਰਾਬ ਕਰਨ ਦੀ ਕੋਸ਼ਿਸ਼ ਹੈ | ਉਨ੍ਹਾਂ ਦੱਸਿਆ ਕਿ ਜਾਂਚ ਕਮੇਟੀ ਅੱਗੇ ਉਕਤ ਅਧਿਆਪਕ ਉਨ੍ਹਾਂ ਉਤੇ ਲਗਾਏ ਗਏ ਦੋਸ਼ ਸਾਬਤ ਨਹੀਂ ਕਰ ਸਕੀ | ਸਕੂਲ ਪ੍ਰਧਾਨ ਦਾ ਕਹਿਣਾ ਹੈ ਕਿ ਮਾਮਲਾ ਪੂਰੀ ਤਰ੍ਹਾਂ ਜਾਂਚ ਅਧੀਨ ਹੈ ਅਤੇ ਸਚਾਈ ਸਾਹਮਣੇ ਆਉਣ ਤੋਂ ਬਾਅਦ ਹੀ ਅਗਲਾ ਫ਼ੈਸਲਾ ਲਿਆ ਜਾਵੇਗਾ | ਇਸ ਘਟਨਾ ਤੋ ਬਾਅਦ ਸਕੂਲ ਪ੍ਰਬੰਧਨ ਅਤੇ ਅਧਿਆਪਕ ਯੂਨੀਅਨ ਵਿਚਕਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਉਤੇ ਸਿੱਖਿਆ ਵਿਭਾਗ ਦੀ ਨਜ਼ਰ ਬਣੀ ਹੋਈ ਹੈ |
ਨਗਰ ਨਿਗਮ ਦੇ ਹਰੇ ਭਰੇ ਸ਼ਹਿਰ ਦੇ ਦਾਅਵੇ ਫ਼ੇਲ੍ਹ
dff
23-01-2026