01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਰੁੜਕਾ ਤੋਂ ਵਾਇਆ ਖੱਟੜਾ, ਬੁਟਾਹਰੀ ਨਹਿਰ ਤੱਕ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ, ਘਟੀਆ ਮਟੀਰੀਅਲ ਵਰਤੇ ਜਾਣ ਦਾ ਖ਼ਦਸ਼ਾ <br/>

ਅਜੀਤ ਡੈਸਕ 23-01-2026
ਡੇਹਲੋਂ, 22 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਪੰਜਾਬ ਸਰਕਾਰ ਵਲੋਂ ਭਾਵੇਂ ਪੇਂਡੂ ਵਿਕਾਸ ਕਾਰਜਾਂ ਸਮੇਤ ਸੜਕਾਂ ਦੇ ਨਵੀਨੀਕਰਨ ਵਿਚ ਪਾਰਦਰਸ਼ਤਾ ਲਿਆਉਣ ਦੇ ਦਾਅਵੇ ਕਰਨ ਦੇ ਨਾਲ-ਨਾਲ ਫ਼ੰਡਾਂ ਦੀ ਦੁਰਵਰਤੋਂ ਨਾ ਕਰਨ ਸੰਬੰਧੀ ਸਖ਼ਤ ਹਦਾਇਤਾਂ ਵੀ ਜਾਰੀ ਹਨ ਪਰ ਇਸ ਦੇ ਬਾਵਜੂਦ ਜਿੱਥੇ ਅਜੇ ਵੀ ਸੜਕਾਂ ਦੀ ਮੁਰੰਮਤ ਦੇ ਕੰਮਾਂ ਵਿਚ ਸੰਬੰਧਿਤ ਵਿਭਾਗਾਂ ਵਲੋਂ ਦੇਰੀ ਤਾਂ ਕੀਤੀ ਜਾਂਦੀ ਹੀ ਹੈ, ਉਸ ਦੇ ਨਾਲ ਹੀ ਠੇਕੇਦਾਰਾਂ ਵਲੋਂ ਘੱਟ ਮੈਟੀਰੀਅਲ ਪਾ ਕੇ ਤੇ ਘਟੀਆ ਦਰਜੇ ਦੀ ਲਿਪਾਪੋਚੀ ਕਰ ਕੇ ਸੜਕਾਂ ਦੀ ਮੁਰੰਮਤ ਦਾ ਕੰਮ ਨੇਪਰੇ ਚਾੜਿਆ ਜਾ ਰਿਹਾ ਹੈ | ਡੇਹਲੋਂ ਇਲਾਕੇ ਅਧੀਨ ਅਜਿਹਾ ਵਰਤਾਰਾ ਮੰਡੀ ਬੋਰਡ ਨਾਲ ਸੰਬੰਧਿਤ ਲੰਮੇ ਸਮੇਂ ਬਾਅਦ ਸੰਬੰਧਿਤ ਠੇਕੇਦਾਰਾਂ ਵਲੋਂ ਕੀਤੇ ਜਾ ਰਹੇ ਸੜਕਾਂ ਦੀ ਮੁਰੰਮਤ ਦੇ ਕੰਮਾਂ ਵਿਚ ਆਮ ਦੇਖਣ ਨੂੰ ਮਿਲ ਰਿਹਾ ਹੈ, ਜਿਸ ਸੰਬੰਧੀ ਵਿਭਾਗ ਅਧਿਕਾਰੀ ਸਭ ਕੁੱਝ ਜਾਣਨ ਦੇ ਬਾਵਜੂਦ ਮੂਕ ਦਰਸ਼ਕ ਬਣ ਕੇ ਅਣਦੇਖੀ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਲੁਧਿਆਣਾ-ਮਲੇਰਕੋਟਲਾ ਸੜਕ ਤੋਂ ਪ੍ਰਧਾਨ ਮੰਤਰੀ ਕੋਟੇ ਅਧੀਨ ਕਰੀਬ 10 ਸਾਲ ਪਹਿਲਾਂ ਬਣੀ ਵਾਇਆ ਪਿੰਡ ਨੰਗਲ, ਰੁੜਕਾ, ਖੱਟੜਾ, ਬੁਟਾਹਰੀ ਤੋਂ ਨਹਿਰ ਪੁਲ ਬੁਟਾਹਰੀ ਤੱਕ ਕਰੀਬ 12 ਕਿੱਲੋਮੀਟਰ ਬਣੀ ਸੜਕ ਦੀ ਮੁਰੰਮਤ ਦਾ ਕੰਮ ਵੀ ਧੀਮੀ ਗਤੀ ਅਧੀਨ ਲਿਪਾਪੋਚੀ ਕਰ ਕੇ ਕੀਤਾ ਜਾ ਰਿਹਾ ਹੈ | ਇਹ ਵੀ ਦੱਸਣਯੋਗ ਹੈ ਕਿ ਲੁਧਿਆਣਾ-ਮਲੇਰਕੋਟਲਾ ਸੜਕ ਤੋਂ ਵਾਇਆ ਨੰਗਲ, ਰੁੜਕਾ ਤੱਕ ਕਰੀਬ 1 ਕਰੋੜ 59 ਲੱਖ ਰੁਪਏ ਦੀ ਲਾਗਤ ਨਾਲ ਪਹਿਲਾਂ ਲਿਪਾਪੋਚੀ ਨਾਲ ਬਣ ਚੁੱਕੀ ਹੈ ਅਤੇ ਹੁਣ ਰੁੜਕਾ ਤੋਂ ਵਾਇਆ ਖੱਟੜਾ ਚੁਹਾਰਮ ਰਾਹੀਂ ਨਹਿਰ ਪੁਲ ਬੁਟਾਹਰੀ ਤੱਕ ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਦੂਸਰੇ ਠੇਕੇਦਾਰ ਵਲੋਂ ਮੁਰੰਮਤ ਦਾ ਕੰਮ ਆਰੰਭਿਆ ਗਿਆ ਹੈ, ਜੋ ਸਿਰਫ਼ ਟੁੱਟੀਆਂ ਥਾਵਾਂ ਨੂੰ ਹੀ ਘੱਟ ਮੈਟੀਰੀਅਲ ਪਾ ਕੇ ਪੂਰਿਆ ਜਾ ਰਿਹਾ ਹੈ, ਜਿਸ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ | ਇਲਾਕੇ ਦੇ ਲੋਕਾਂ ਵਲੋਂ ਘਟੀਆ ਮੈਟੀਰੀਅਲ ਵਰਤੇ ਜਾਣ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਪੰਜਾਬ ਸਰਕਾਰ ਤੇ ਮੰਡੀ ਬੋਰਡ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਤੁਰੰਤ ਇਸ ਸੜਕੀ ਮੁਰੰਮਤ ਦੇ ਕੰਮ ਵੱਲ ਧਿਆਨ ਦੇਣ ਦੀ ਮੰਗ ਕੀਤੀ ਗਈ ਹੈ |

ਪਿਛਲੀ ਖ਼ਬਰ ਔਰਤ ਲੁਟੇਰਾ ਗਰੋਹ ਦੀਆਂ ਮੈਂਬਰਾਂ ਔਰਤ ਪਾਸੋਂ ਲੱਖਾਂ ਦੇ ਗਹਿਣੇ ਲੁੱਟ ਕੇ ਹੋਈਆਂ ਫ਼ਰਾਰ <br/> ਅਗਲੀ ਖ਼ਬਰ 1984 ਸਿੱਖ ਕਤਲੇਆਮ 'ਚ ਸੱਜਣ ਕੁਮਾਰ ਦਾ ਬਰੀ ਹੋਣਾ ਪੀੜਤਾਂ ਨਾਲ ਬੇਇਨਸਾਫ਼ੀ-ਇਯਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।