06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸਤਿਸੰਗ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 5 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸ੍ਰੀ ਦੁਰਗਿਆਣਾ ਤੀਰਥ ਸਥਿਤ ਵੱਡਾ ਹਨੂੰਮਾਨ ਮੰਦਰ ਅੰਮ੍ਰਿਤਸਰ ਵਿਖੇ ਆਯੋਜਿਤ ਸਤਿਸੰਗ ਪ੍ਰੋਗਰਾਮ ਦੌਰਾਨ ਸਾਧਵੀ ਦਿਵੇਸ਼ਾ ਭਾਰਤੀ ਨੇ ਜੀਵਨ ’ਚ ਉਤਸ਼ਾਹ ਅਤੇ ਸਕਾਰਾਤਮਕ ਸੋਚ ਦੀ ਮਹੱਤਤਾ ਉੱਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਤਸ਼ਾਹ ਮਨੁੱਖੀ ਜੀਵਨ ਦੀ ਪ੍ਰੇਰਕ ਸ਼ਕਤੀ ਹੈ। ਇਹ ਉਹ ਅੰਦਰੂਨੀ ਊਰਜਾ ਹੈ, ਜੋ ਮਨੁੱਖ ਨੂੰ ਆਪਣੇ ਟੀਚੇ ਵੱਲ ਨਿਰੰਤਰ ਅੱਗੇ ਵਧਣ ਦਾ ਬੱਲ ਪ੍ਰਦਾਨ ਕਰਦੀ ਹੈ।

ਅਜੀਤ ਡੈਸਕ 06-11-2026
ਅੰਮ੍ਰਿਤਸਰ, 5 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸ੍ਰੀ ਦੁਰਗਿਆਣਾ ਤੀਰਥ ਸਥਿਤ ਵੱਡਾ ਹਨੂੰਮਾਨ ਮੰਦਰ ਅੰਮ੍ਰਿਤਸਰ ਵਿਖੇ ਆਯੋਜਿਤ ਸਤਿਸੰਗ ਪ੍ਰੋਗਰਾਮ ਦੌਰਾਨ ਸਾਧਵੀ ਦਿਵੇਸ਼ਾ ਭਾਰਤੀ ਨੇ ਜੀਵਨ ’ਚ ਉਤਸ਼ਾਹ ਅਤੇ ਸਕਾਰਾਤਮਕ ਸੋਚ ਦੀ ਮਹੱਤਤਾ ਉੱਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਤਸ਼ਾਹ ਮਨੁੱਖੀ ਜੀਵਨ ਦੀ ਪ੍ਰੇਰਕ ਸ਼ਕਤੀ ਹੈ। ਇਹ ਉਹ ਅੰਦਰੂਨੀ ਊਰਜਾ ਹੈ, ਜੋ ਮਨੁੱਖ ਨੂੰ ਆਪਣੇ ਟੀਚੇ ਵੱਲ ਨਿਰੰਤਰ ਅੱਗੇ ਵਧਣ ਦਾ ਬੱਲ ਪ੍ਰਦਾਨ ਕਰਦੀ ਹੈ। ਉਤਸ਼ਾਹ ਦੀ ਘਾਟ ਕਾਰਨ ਮਨੁੱਖ ਦੀ ਕਾਰਜਕੁਸ਼ਲਤਾ ਅਤੇ ਅੱਗੇ ਵਧਣ ਦੀ ਇੱਛਾ ਸ਼ਕਤੀ ਕਮਜ਼ੋਰ ਪੈਣ ਲੱਗਦੀ ਹੈ। ਉਨ੍ਹਾਂ ਸਮਝਾਇਆ ਕਿ ਮਨੁੱਖ ਦੇ ਜੀਵਨ ’ਚ ਉਸ ਦੀਆਂ ਪਰਿਸਥਿਤੀਆਂ ਨਾਲੋਂ ਵਧੇਰੇ ਮਹੱਤਵਪੂਰਨ ਉਨ੍ਹਾਂ ਨੂੰ ਦੇਖਣ ਦਾ ਉਸ ਦਾ ਨਜ਼ਰੀਆ ਹੁੰਦਾ ਹੈ। ਨਕਾਰਾਤਮਕ ਸੋਚ ਨਾਲ ਘਿਰਿਆ ਮਨੁੱਖ ਅਨੁਕੂਲ ਹਾਲਾਤਾਂ ’ਚ ਵੀ ਕਮੀਆਂ ਲੱਭਦਾ ਰਹਿੰਦਾ ਹੈ, ਜਦਕਿ ਸਕਾਰਾਤਮਕ ਵਿਚਾਰਾਂ ਨਾਲ ਭਰਪੂਰ ਵਿਅਕਤੀ ਔਖੇ ਤੋਂ ਔਖੇ ਸਮੇਂ ’ਚ ਵੀ ਆਸ ਦੀ ਕਿਰਨ ਲੱਭ ਲੈਂਦਾ ਹੈ। ਜਿਸ ਤਰ੍ਹਾਂ ਸੂਰਜ ਦੀ ਰੌਸ਼ਨੀ ਚਾਰੇ ਪਾਸੇ ਫੈਲੀ ਹੋਣ ਦੇ ਬਾਵਜੂਦ ਨਜ਼ਰ ਦੀ ਕਮਜ਼ੋਰੀ ਤੋਂ ਪੀੜਤ ਵਿਅਕਤੀ ਉਸ ਨੂੰ ਦੇਖ ਨਹੀਂ ਸਕਦਾ, ਉਸੇ ਤਰ੍ਹਾਂ ਨਕਾਰਾਤਮਕਤਾ ਤੋਂ ਪ੍ਰਭਾਵਿਤ ਮਨ ਪ੍ਰਭੂ ਦੀ ਕਿਰਪਾ ਅਤੇ ਜੀਵਨ ’ਚ ਮੌਜੂਦ ਸੰਭਾਵਨਾਵਾਂ ਨੂੰ ਪਛਾਣਨ ’ਚ ਅਸਮਰੱਥ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮਨ ਪ੍ਰੇਮ, ਵਿਸ਼ਵਾਸ ਅਤੇ ਸਦਭਾਵਨਾ ਨਾਲ ਭਰਪੂਰ ਹੁੰਦਾ ਹੈ, ਤਾਂ ਵਿਰੋਧੀ ਪਰਿਸਥਿਤੀਆਂ ਵੀ ਮਨੁੱਖ ਦੇ ਆਤਮਬਲ ਨੂੰ ਡਗਮਗਾ ਨਹੀਂ ਸਕਦੀਆਂ। ਇਸ ਲਈ ਜੀਵਨ ਦੀਆਂ ਚੁਣੌਤੀਆਂ ਤੋਂ ਘਬਰਾਉਣ ਦੀ ਬਜਾਏ ਸਕਾਰਾਤਮਕ ਸੋਚ, ਦ੍ਰਿੜ੍ਹ ਸੰਕਲਪ ਅਤੇ ਉਤਸ਼ਾਹ ਨਾਲ ਉਨ੍ਹਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ। ਪ੍ਰੋਗਰਾਮ ਦੌਰਾਨ ਸਾਧਵੀ ਭੈਣਾਂ ਵਲੋਂ ਪੇਸ਼ ਕੀਤੇ ਗਏ ਮਧੁਰ ਭਜਨਾਂ ਨੇ ਸਮੁੱਚੇ ਵਾਤਾਵਰਨ ਨੂੰ ਭਗਤੀਮਈ ਬਣਾ ਦਿੱਤਾ।
ਪਿਛਲੀ ਖ਼ਬਰ ਅੰਮ੍ਰਿਤਸਰ ਦੇ 450ਵੇਂ ਸਥਾਪਨਾ ਵਰ੍ਹੇ ਨੂੰ ਸਮਰਪਿਤ ਸਿੱਖਿਆ ਜ਼ੋਨ ਦੇ ਯੁਵਕ ਮੇਲੇ ਦਾ ਸ਼ਾਨਦਾਰ ਆਗਾਜ਼ ਅਗਲੀ ਖ਼ਬਰ ਪੰਜਾਬ ਸਰਕਾਰ 63 ਫੀਸਦੀ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਡੀ.ਏ. ਤੁਰੰਤ ਜਾਰੀ ਕਰੇ - ਬਲਦੇਵ ਸਿੰਘ ਕੱਲਾ, ਜਗਤਾਰ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।