06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਲੈਕ: ਮਨਮੋਹਨ ਸਿੰਘ ਨੂੰ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ

ਅੰਮ੍ਰਿਤਸਰ, 5 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ’ਚ ਸ਼ਹੀਦ ਹਰਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲ ਤੋਂ ਬਤੌਰ ਲੈਕਚਰਾਰ ਬਾਇਓਲੋਜੀ ਸੇਵਾ ਮੁਕਤ ਹੋਏ ਮਨਮੋਹਨ ਸਿੰਘ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਦੌਰਾਨ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਅਮਨ ਸ਼ਰਮਾ, ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਵਿੱਤ ਸਕੱਤਰ ਅਸ਼ਵਨੀ ਅਵਸਥੀ, ਲੈਕ: ਰਾਕੇਸ਼ ਗੁਲਾਟੀ, ਗੁਰਬਿੰਦਰ ਸਿੰਘ ਖਹਿਰਾ, ਲੈਕ: ਬਲਦੇਵ ਸਿੰਘ, ਲੈਕ: ਚੰਦਨ ਮੋਹਨ, ਲੈਕ: ਕਰਮਜੀਤ ਸਿੰਘ ਭਾਟੀਆ, ਲੈਕ: ਸੁਖਪ੍ਰੀਤ ਸਿੰਘ, ਪ੍ਰਿੰਸੀਪਲ ਸੁਦਰਸ਼ਨ ਕੁਮਾਰ ਜੇਠੂਵਾਲ ਨੇ ਮਨਮੋਹਨ ਸਿੰਘ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ।

ਅਜੀਤ ਡੈਸਕ 06-11-2026
ਅੰਮ੍ਰਿਤਸਰ, 5 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ’ਚ ਸ਼ਹੀਦ ਹਰਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲ ਤੋਂ ਬਤੌਰ ਲੈਕਚਰਾਰ ਬਾਇਓਲੋਜੀ ਸੇਵਾ ਮੁਕਤ ਹੋਏ ਮਨਮੋਹਨ ਸਿੰਘ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਦੌਰਾਨ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਅਮਨ ਸ਼ਰਮਾ, ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਵਿੱਤ ਸਕੱਤਰ ਅਸ਼ਵਨੀ ਅਵਸਥੀ, ਲੈਕ: ਰਾਕੇਸ਼ ਗੁਲਾਟੀ, ਗੁਰਬਿੰਦਰ ਸਿੰਘ ਖਹਿਰਾ, ਲੈਕ: ਬਲਦੇਵ ਸਿੰਘ, ਲੈਕ: ਚੰਦਨ ਮੋਹਨ, ਲੈਕ: ਕਰਮਜੀਤ ਸਿੰਘ ਭਾਟੀਆ, ਲੈਕ: ਸੁਖਪ੍ਰੀਤ ਸਿੰਘ, ਪ੍ਰਿੰਸੀਪਲ ਸੁਦਰਸ਼ਨ ਕੁਮਾਰ ਜੇਠੂਵਾਲ ਨੇ ਮਨਮੋਹਨ ਸਿੰਘ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ। ਇਸ ਦੌਰਾਨ ਲੈਕ: ਮਨਮੋਹਨ ਸਿੰਘ ਨੇ ਆਪਣੇ ਸੇਵਾਕਾਲ ਦੌਰਾਨ ਸਹਿਯੋਗ ਦੇਣ ਵਾਲੇ ਹਰੇਕ ਇਨਸਾਨ ਦਾ ਧੰਨਵਾਦ ਕੀਤਾ। ਇਸ ਮੌਕੇ ਆਈਆਂ ਹੋਈਆਂ ਸ਼ਖ਼ਸੀਅਤਾਂ ਵਲੋਂ ਮਨਮੋਹਨ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਿਸ਼ਾਨ ਸਿੰਘ, ਹਰਚੰਦ ਸਿੰਘ, ਪਵਨਦੀਪ ਕੌਰ, ਅੰਮ੍ਰਿਤਪਾਲ ਸਿੰਘ ਵਰਪਾਲ, ਪ੍ਰਭਜੋਤ ਸਿੰਘ ਵਰਪਾਲ, ਹਰਜਾਪ ਸਿੰਘ ਵਰਪਾਲ, ਰਵਿੰਦਰ ਸਿੰਘ ਵਰਪਾਲ, ਲੈਕਚਰਾਰ ਲੱਕੀ ਚੀਂਡਾ ਸਾਂਘਣਾ ਅਤੇ ਸ਼ਹੀਦ ਹਰਪਾਲ ਸਿੰਘ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਜੇਠੂਵਾਲ ਤੋਂ ਇਲਾਵਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਬੀਬੀ ਕੌਲਾਂ ਦੇ ਪ੍ਰਧਾਨ ਗੁਰਦੀਪ ਸਿੰਘ ਸਲੂਜਾ, ਰਾਜਵਿੰਦਰ ਸਿੰਘ ਚੌਹਾਨ, ਰਜਿੰਦਰ ਪਾਲ ਸਿੰਘ, ਮਨੀਸ਼ ਕੁਮਾਰ, ਨਵਦੀਪ ਸਿੰਘ, ਅੰਗਰੇਜ਼ ਸਿੰਘ, ਬੱਬਲਜੀਤ ਸਿੰਘ, ਹਰਦੀਪ ਸਿੰਘ ਬੀ ਆਰ. ਸੀ., ਵਨੀਤਾ ਸਿੰਘ, ਹਰਸਿਮਰਨ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਪੰਜਾਬ ਪੁਲਿਸ ਦੀ ਚੜ੍ਹਦੀ ਕਲਾ ਅਤੇ ਸੂਬੇ ਦੀ ਅਮਨ-ਸ਼ਾਂਤੀ ਲਈ ਸ੍ਰੀ ਅਖੰਡ ਪਾਠ... ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਨੈਤਿਕ ਕਦਰਾਂ-ਕੀਮਤਾਂ ਅਤੇ ਸਾਡਾ ਸੱਭਿਆਚਾਰ’ ਵਿਸ਼ੇ ’ਤੇ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।