06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਸਾਲਾਨਾ ਧੁਆਈ ਦੀ ਸੇਵਾ ’ਚ ਹਜ਼ਾਰਾਂ ਸੰਗਤਾਂ ਨੇ ਕੀਤੀ ਸ਼ਿਰਕਤ

ਅੰਮ੍ਰਿਤਸਰ, 5 ਨਵੰਬਰ (ਜਸਵੰਤ ਸਿੰਘ ਜੱਸ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨਾਲ ਸੰਬੰਧਿਤ ਪਾਵਨ ਅਸਥਾਨ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਚਾਟੀਵਿੰਡ ਚੌਕ ਵਿਖੇ ਬੀਤੀ ਰਾਤ ਹੋਈ ਸਾਲਾਨਾ ਧੁਆਈ ਦੀ ਸੇਵਾ ਵਿਚ ਦੂਰੋਂ ਨੇੜਿਓਂ ਪੁੱਜੀਆਂ ਹਜ਼ਾਰਾਂ ਸੰਗਤਾਂ ਨੇ ਸ਼ਰਧਾ ਉਤਸ਼ਾਹ ਸਹਿਤ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਰੋਜਾਨਾ ਇਸ਼ਨਾਨ ਸੇਵਾ ਤੋਂ ਇਲਾਵਾ ਸਾਲਾਨਾ ਧੁਆਈ ਦੀ ਸੇਵਾ ਹਰ ਸਾਲ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਸੰਗਤਾਂ ਵਲੋਂ ਕੀਤੀ ਜਾਂਦੀ ਹੈ।

ਅਜੀਤ ਡੈਸਕ 06-11-2026
ਅੰਮ੍ਰਿਤਸਰ, 5 ਨਵੰਬਰ (ਜਸਵੰਤ ਸਿੰਘ ਜੱਸ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨਾਲ ਸੰਬੰਧਿਤ ਪਾਵਨ ਅਸਥਾਨ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਚਾਟੀਵਿੰਡ ਚੌਕ ਵਿਖੇ ਬੀਤੀ ਰਾਤ ਹੋਈ ਸਾਲਾਨਾ ਧੁਆਈ ਦੀ ਸੇਵਾ ਵਿਚ ਦੂਰੋਂ ਨੇੜਿਓਂ ਪੁੱਜੀਆਂ ਹਜ਼ਾਰਾਂ ਸੰਗਤਾਂ ਨੇ ਸ਼ਰਧਾ ਉਤਸ਼ਾਹ ਸਹਿਤ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਰੋਜਾਨਾ ਇਸ਼ਨਾਨ ਸੇਵਾ ਤੋਂ ਇਲਾਵਾ ਸਾਲਾਨਾ ਧੁਆਈ ਦੀ ਸੇਵਾ ਹਰ ਸਾਲ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਸੰਗਤਾਂ ਵਲੋਂ ਕੀਤੀ ਜਾਂਦੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪਿਛਲੇ ਕਈ ਮਹੀਨਿਆਂ ਤੋਂ ਗੁ: ਸ਼ਹੀਦਗੰਜ ਸਾਹਿਬ ਵਿਖੇ ਐਤਵਾਰਾਂ ਨੂੰ ਚੁਪਹਿਰਾ ਸਮਾਗਮਾਂ ਵਿਚ ਪੁੱਜ ਰਹੀਆਂ ਲੱਖਾਂ ਸੰਗਤਾਂ ਵਾਂਗ ਧੁਆਈ ਦੀ ਸੇਵਾ ਵਿਚ ਵੀ ਕਰੀਬ 70 ਹਜ਼ਾਰ ਤੋਂ ਵੱਧ ਸੰਗਤਾਂ ਨੇ ਸ਼ਿਰਕਤ ਕੀਤੀ। ਸ਼ਰਧਾਲੂ ਧੁਆਈ ਲਈ ਆਪਣੇ ਘਰਾਂ ਤੋਂ ਹੀ ਤੌਲੀਏ ਅਤੇ ਸਰਫ਼ ਲੈ ਕੇ ਆਏ। ਜਾਣਕਾਰੀ ਅਨੁਸਾਰ 150 ਕੁਇੰਟਲ ਤੋਂ ਵੀ ਵਧੇਰੇ ਸਰਫ਼ ਸ਼ਰਧਾਲੂਆਂ ਵਲੋਂ ਧੁਆਈ ਦੀ ਸੇਵਾ ਲਈ ਭੇਟ ਕੀਤਾ ਗਿਆ। ਇਸ ਸੇਵਾ ਦੌਰਾਨ ਸੰਗਤਾਂ ਵਲੋਂ ਪਾਣੀ ਦੇ ਪ੍ਰੈਸ਼ਰ ਨਾਲ ਗੁਰਦੁਆਰਾ ਸਾਹਿਬ ਦੀਆਂ ਛੱਤਾਂ, ਦੀਵਾਰਾਂ, ਫਰਸ਼, ਪੱਖਿਆਂ, ਗੁੰਮਟੀਆਂ, ਡਿਉੜੀਆਂ, ਜੰਗਲਿਆਂ, ਕੜਾਹ ਪ੍ਰਸ਼ਾਦ ਦੀ ਦੇਗ ਵਾਲੇ ਕਾਊਂਟਰਾਂ, ਜੋੜਾ ਘਰਾਂ ਤੇ ਲੰਗਰ ਹਾਲ ਤੋਂ ਲੈ ਕੇ ਸ਼ੈੱਡਾਂ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਸੜਕ ਵਾਲੇ ਪ੍ਰਵੇਸ਼ ਦੁਆਰ ਤੱਕ ਸਰਫ਼ ਅਤੇ ਪਾਣੀ ਦੀ ਵਰਤੋਂ ਕਰਦਿਆਂ ਸਫ਼ਾਈ ਤੇ ਧੁਆਈ ਦੀ ਸੇਵਾ ਵਿਚ ਹਿੱਸਾ ਲਿਆ। ਕਰੀਬ ਰਾਤ 8 ਕੁ ਵਜੇ ਆਰੰਭ ਹੋਈ ਇਸ ਸੇਵਾ ਅੰਮ੍ਰਿਤ ਵੇਲੇ 2.30 ਕੁ ਵਜੇ ਤੱਕ ਜਾਰੀ ਰਹੀ। ਇਸੇ ਦੌਰਾਨ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਪੁੱਜੇ ਸ਼ਰਧਾਲੂਆਂ ਨੇ ਕਿਹਾ ਕਿ ਅੱਜ ਦੀ ਧੁਆਈ ਦੀ ਸੇਵਾ ਵਿਚ ਹਿੱਸਾ ਲੈ ਕੇ ਉਨ੍ਹਾਂ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ। ਇਸ ਦੌਰਾਨ ਗੁ: ਸ਼ਹੀਦਗੰਜ ਸਾਹਿਬ ਦੇ ਮੈਨੇਜਰ ਸ: ਜਤਿੰਦਰਪਾਲ ਀ਸਿੰਘ ਅਤੇ ਸੇਵਕ ਜਥਾ ਕੜਾਹ ਪ੍ਰਸ਼ਾਦਿ ਦੇ ਸਰਪ੍ਰਸਤ ਭਾਈ ਜਗਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਇਸ ਵਾਰ ਧੁਆਈ ਦੀ ਸੇਵਾ ਲਈ ਰਿਕਾਰਡ ਗਿਣਤੀ ਵਿਚ ਸੰਗਤਾਂ ਦੂਰੋਂ ਨੇੜਿਓਂ ਪੁੱਜੀਆਂ ਹਨ ਤੇ ਸੇਵਾ ਦੌਰਾਨ ਗੁਰਦੁਆਰਾ ਸਾਹਿਬ ਸਮੂਹ ਅੰਦਰ ਤਿਲ ਸੁੱਟਣ ਜਿੰਨੀ ਵੀ ਥਾਂ ਨਹੀਂ ਸੀ। ਉਨ੍ਹਾਂ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਇਸ ਵਾਰ 15 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਈ.ਈ.ਈ.ਈ. ਬਾਰੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੀ ਯੋਜਨਾ ਤਹਿਤ ਠੇਕੇਦਾਰ ਨੇ ਬੱਚਿਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਦਾ ਸਾਮਾਨ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।