15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਖੇਮਕਰਨ ਦਾਣਾ ਮੰਡੀ 'ਚ ਨਵੀਂ ਮਜ਼ਦੂਰ ਯੂਨੀਅਨ ਦਾ ਗਠਨ <br/>

ਅਜੀਤ ਡੈਸਕ 08-05-2026
ਖੇਮਕਰਨ, 7 ਮਈ (ਰਾਕੇਸ਼ ਕੁਮਾਰ ਬਿੱਲਾ)-ਦਾਣਾ ਮੰਡੀ ਖੇਮਕਰਨ ਵਿਚ ਨਵੀਂ ਮਜ਼ਦੂਰ ਯੂਨੀਅਨ ਦਾ ਗਠਨ ਹੋਇਆ | ਇਸ ਦੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਆਗੂ ਸੰਸੀਪ ਮਸੀਹ ਨੇ ਦੱਸਿਆ ਕਿ ਇਸ ਯੂਨੀਅਨ ਦਾ ਗਠਨ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ ਮੰਡੀਆਂ ਦੇ ਵਿਚ ਕੰਮ ਕਰਦੇ ਚੌਧਰੀ ਅਤੇ ਪੱਲੇਦਾਰਾਂ ਨੂੰ ਹਰ ਸੀਜਨ 'ਚ ਕਣਕ ਦੀ ਲਿਫਟਿੰਗ ਨਾ ਹੋਣ ਦੇ ਕਾਰਨ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਮਜ਼ਦੂਰਾਂ ਦੀ ਇਸ ਮੁਸ਼ਕਲ ਦੇ ਹੱਲ ਦੀ ਕੋਈ ਵੀ ਲੜਾਈ ਨਹੀ ਲੜ ਰਿਹਾ | ਇਸ ਕਾਰਨ ਦਾਣਾ ਮੰਡੀ 'ਚ ਕੰਮ ਕਰਨ ਵਾਲੇ ਪੱਲੇਦਾਰਾਂ ਨੂੰ ਪੂਰਾ ਮਿਹਨਤਾਨਾ ਵੀ ਨਹੀਂ ਮਿਲ ਰਿਹਾ | ਮਜ਼ਦੂਰ ਯੂਨੀਅਨ ਖੇਮਕਰਨ ਦੀ ਕਮੇਟੀ ਦੇ ਵਿਚ ਚੇਅਰਮੈਨ ਬਲਕਾਰ ਸਿੰਘ ਖੇਮਕਰਨ, ਪ੍ਰਧਾਨ ਸਲੀਮ ਅਤੇ ਵਾਈਸ ਪ੍ਰਧਾਨ ਹੀਰਾ ਸਿੰਘ, ਪ੍ਰਵਾਸੀ ਬਿਹਾਰ ਦੀ ਲੇਬਰ ਦੇ ਪ੍ਰਧਾਨ ਫੂਲ ਚੰਦ, ਵਾਈਸ ਪ੍ਰਧਾਨ ਬਬਲੂ ਤੇ ਲਦਾਨ ਦੇ ਪ੍ਰਧਾਨ ਗੋਰਾ ਸਿੰਘ, ਵਾਈਸ ਪ੍ਰਧਾਨ ਰਾਣਾ ਸਿੰਘ ਨੂੰ ਸਾਰਿਆਂ ਦੀ ਸਹਿਮਤੀ ਦੇ ਨਾਲ ਚੁਣਿਆ ਗਿਆ ਹੈ | ਪੱਲੇਦਾਰਾਂ ਨੇ ਆਪਣੀ ਦਰਪੇਸ਼ ਮੁੱਖ ਮੁਸ਼ਕਿਲ ਬਾਰੇ ਦੱਸਿਆ ਕਿ ਮੰਡੀ 'ਚ ਪਿਛਲੇ ਦਿਨਾਂ ਤੋਂ ਖੁੱਲੇ•ਆਸਮਾਨ ਹੇਠ ਕਣਕ ਦੀ ਭਰਾਈ ਹੋਈ ਪਈ ਹੈ, ਪਰ ਮੌਸਮ ਖ਼ਰਾਬ ਹੋਣ ਦੇ ਕਾਰਨ ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ•ਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਮੰਡੀ ਖੇਮਕਰਨ ਦਾ ਲਿਫ਼ਟਿਗ ਦਾ ਟੈਂਡਰ ਤੁਰੰਤ ਕੈਂਸਲ ਕਰਵਾ ਕੇ ਸਿੱਧਾ ਆੜ•ਤੀਆਂ ਨੂੰ ਲਿਫਟਿੰਗ ਦੀ ਜਿੰਮੇਵਾਰੀ ਦਿੱਤੀ ਜਾਵੇ, ਤਾਂ ਜੋ ਨਾਲੋ ਨਾਲ ਚੁਕਾਈ ਹੋ ਸਕੇ ਤੇ ਕਿਸੇ ਨੂੰ ਕੋਈ ਮੁਸ਼ਕਿਲ ਨਾ ਆਵੇ | ਇਸ ਮੌਕੇ ਬਾਬਾ ਰਫੀਕ, ਸੁਖਦੇਵ ਸਿੰਘ, ਮੰਗਾ ਸਿੰਘ, ਸਾਬਕਾ ਸਰਪੰਚ ਕੁਲਵੰਤ ਸਿੰਘ ਕਲਸ, ਸਾਹਿਬ ਸਿੰਘ, ਸੇਵਾ ਸਿੰਘ, ਮਨੋਜ, ਸ਼ਾਮ ਸੁੰਦਰ, ਗੋਪੀ, ਸੁੱਖਾ ਸਿੰਘ, ਚੌਧਰੀ ਨਿਰਮਲ ਸਿੰਘ, ਚੌਧਰੀ ਸੁਖਦੇਵ ਸਿੰਘ, ਸ਼ਾਮ ਸੁੰਦਰ ਸ਼ਾਹ, ਮਨੋਜ ਚੌਧਰੀ, ਤੋਤਾ ਸਿੰਘ, ਸਲਵਿੰਦਰ ਚੌਧਰੀ, ਹੀਰਾ ਸਿੰਘ ਚੌਧਰੀ, ਬੁੱਧ ਸਿੰਘ ਚੌਧਰੀ, ਕਸ਼ਮੀਰ ਸਿੰਘ ਚੌਧਰੀ, ਲਾਲੂ ਚੌਧਰੀ, ਬਬਲੂ ਚੌਧਰੀ ਤੇ ਵੱਡੀ ਸੰਖਿਆ ਦੇ ਵਿਚ ਪੱਕੀ ਵਾਲੀ ਲੇਬਰ ਮੰਡੀ ਵਿਚ ਹਾਜ਼ਰ ਸੀ |

ਪਿਛਲੀ ਖ਼ਬਰ ਸਿੰਧੂ ਜਲ ਸੰਧੀ ਸੰਬੰਧੀ ਪਾਕਿ ਸਾਰੇ ਕਾਨੂੰਨੀ ਚੈਨਲਾਂ ਦੀ ਕਰੇਗਾ ਵਰਤੋਂ-ਅੰਦਰਾਬੀ ਅਗਲੀ ਖ਼ਬਰ ਸਕੱਤਰ ਸਕੂਲ ਸਿੱਖਿਆ ਨਾਲ ਮਨਿਸਟੀਰੀਅਲ ਸਟਾਫ਼ ਐਸੋਸੀਏਸ਼ਨ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।