ਤਰਨ ਤਾਰਨ, 7 ਮਈ (ਇਕਬਾਲ ਸਿੰਘ ਸੋਢੀ)-ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ ਐਸੋਸੀਏਸ਼ਨ ਦੀ ਮੀਟਿੰਗ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਨਾਲ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜਥੇਬੰਦੀ ਦੀਆਂ ਅਹਿਮ ਮੰਗਾਂ ਉਪਰ ਵਿਸਥਾਰਤ ਗੱਲਬਾਤ ਹੋਈ | ਇਸ ਦੌਰਾਨ ਦੱਸਿਆ ਗਿਆ ਕਿ ਸੂਪਰਡੈਂਟ ਦੀਆਂ ਪ੍ਰਮੋਸ਼ਨਾਂ 1 ਹਫ਼ਤੇ ਵਿਚ ਹੋ ਜਾਣਗੀਆਂ, ਜਿਸ ਵਿਚ 2 ਸੁਪਰਡੈਂਟਾਂ ਦੀ ਪ੍ਰਮੋਸ਼ਨ ਹੋ ਰਹੀ ਹੈ ਇਕ ਬਾਰਡਰ ਅਤੇ ਇਕ ਨਾਨ ਬਾਰਡਰ ਏਰੀਆ ਵਿਚ ਪ੍ਰਮੋਸ਼ਨ ਹੋ ਰਹੀ ਹੈ | ਇਸ ਤੋਂ ਬਾਅਦ ਸੁਪਰਡੈਂਟ ਦਾ ਤਜਰਬਾ ਘਟਾਉਣ ਲਈ ਤਜਵੀਜ਼ ਪ੍ਰਸੋਨਲ ਵਿਭਾਗ ਨੂੰ ਭੇਜੀ ਗਈ ਹੈ, ਜਿਸਦੀ ਪ੍ਰਵਾਨਗੀ ਉਪਰੰਤ ਹੋਰ ਵੀ ਕਰਮਚਾਰੀ ਸੁਪਰਡੈਂਟ ਪ੍ਰਮੋਸ਼ਨ ਹੋ ਜਾਣਗੇ | 8 ਮਈ ਤੱਕ ਜੋਂ ਸੀਨੀਅਰ ਸਹਾਇਕ ਹਾਜ਼ਰ ਨਹੀ ਹੋਣਗੇ | 20 ਤਰੀਕ ਤੱਕ ਉਨ੍ਹਾਂ ਦਾ ਡਾਟਾ ਇਕੱਠਾ ਕਰਕੇ ਡੀ. ਬਾਰ ਕਰਕੇ ਤੁਰੰਤ ਅਗਲੇ ਕਰਮਚਾਰੀਆਂ ਦੇ ਕੇਸ ਸੀਨੀਅਰ ਸਹਾਇਕ ਦੀ ਪ੍ਰਮੋਸ਼ਨ ਲਈ ਵਿਚਾਰੇ ਜਾਣਗੇ | ਕਲਰਕ ਤੋਂ ਜੂਨੀਅਰ ਸਹਾਇਕ ਦੀ ਪਲੇਸਮੈਟ ਅਤੇ ਪਰਖ ਸਮੇਂ ਦੌਰਾਨ ਕਲੈਰੀਕਲ ਨੂੰ ਬਦਲੀ ਦੀ ਛੋਟ ਸਬੰਧੀ ਅਤੇ ਤਰਸ ਦੇ ਅਧਾਰ ਉਪਰ ਨਿਯੁਕਤ ਕਲਰਕਾ ਦੇ ਟਾਈਪ ਟੈਸਟ ਸਬੰਧੀ ਵੀ ਮੀਟਿੰਗ ਵਿਚ ਵਿਸਥਾਰਤ ਮੰਗ ਰੱਖੀ ਗਈ | ਇਸ ਤੋਂ ਇਲਾਵਾ ਬਾਕੀ ਰਹਿੰਦੀ ਇਕੱਲੀ-ਇਕੱਲੀ ਮੰਗ ਸਬੰਧੀ ਵਿਸਥਾਰਤ ਪੱਤਰ ਜਥੇਬੰਦੀ ਵਲੋਂ ਦਿੱਤੇ ਗਏ, ਜਿਨ੍ਹਾਂ ਉਪਰ ਜਲਦੀ ਹੀ ਕਾਰਵਾਈ ਸ਼ੁਰੂ ਹੋਣ ਦਾ ਉਨ੍ਹਾਂ ਵਲੋਂ ਭਰੋਸਾ ਦਿੱਤਾ ਗਿਆ | ਅਖੀਰ ਵਿਚ ਸਰਬਜੀਤ ਸਿੰਘ ਡਿਗਰਾ ਵਲੋਂ ਸਕੱਤਰ ਸਕੂਲ ਸਿੱਖਿਆ ਦਾ ਧੰਨਵਾਦ ਕੀਤਾ | ਇਸ ਮੌਕੇ ਮੀਟਿੰਗ ਲਈ ਪੰਜ ਮੈਂਬਰੀ ਕਮੇਟੀ 'ਚ ਉਂਕਾਰ ਸਿੰਘ ਕਪੂਰਥਲਾ, ਰਾਜਦੀਪਕ ਗੁਪਤਾ ਪਠਾਨਕੋਟ, ਗੁਰਸ਼ਰਨ ਸਿੰਘ ਪਟਿਆਲਾ, ਵਰਿੰਦਰ ਸ਼ਰਮਾ ਰੋਪੜ, ਨਿਸ਼ਾਨ ਸਿੰਘ ਤਰਨ ਤਰਨ ਤਾਰਨ ਆਦਿ ਹਾਜ਼ਰ ਸਨ |