ਅੰਮ੍ਰਿਤਸਰ, 7 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਹੁਸੈਨ ਅੰਦਰਾਬੀ ਨੇ ਕਿਹਾ ਹੈ ਕਿ ਪਾਕਿਸਤਾਨ ਭਾਰਤ, ਅਫ਼ਗਾਨਿਸਤਾਨ ਅਤੇ ਸੋਮਾਲੀਆ ਨਾਲ ਜੁੜੇ ਖੇਤਰੀ ਮੁੱਦਿਆਂ 'ਤੇ ਕੂਟਨੀਤਕ ਯਤਨ ਜਾਰੀ ਰੱਖਦੇ ਹੋਏ ਈਰਾਨ ਅਤੇ ਅਮਰੀਕਾ ਵਿਚਕਾਰ ਵਿਚੋਲੇ ਦੀ ਭੂਮਿਕਾ ਨਿਭਾਅ ਰਿਹਾ ਹੈ। ਇਸਲਾਮਾਬਾਦ 'ਚ ਆਪਣੀ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ 'ਚ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ ਕਿ ਕੀ ਈਰਾਨ-ਅਮਰੀਕਾ ਸੰਭਾਵੀ ਸਮਝੌਤੇ 'ਤੇ ਦਸਤਖ਼ਤ ਸਮਾਰੋਹ ਇਸਲਾਮਾਬਾਦ 'ਚ ਜਾਂ ਕਿਤੇ ਹੋਰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿ ਸਮੁੰਦਰੀ ਡਾਕੂਆਂ ਦੁਆਰਾ ਪਾਕਿਸਤਾਨੀਆਂ ਦੀ ਹਵਾਲਗੀ ਦੇ ਸੰਬੰਧ 'ਚ ਸੋਮਾਲੀਆ ਦੇ ਸੰਪਰਕ 'ਚ ਹੈ। ਅੰਦਰਾਬੀ ਨੇ ਕਿਹਾ ਕਿ ਪਾਕਿ ਈਰਾਨ ਅਤੇ ਅਮਰੀਕਾ ਵਿਚਕਾਰ ਵਿਚੋਲੇ ਦੀ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿ ਨੇ ਹਮੇਸ਼ਾਂ ਭਾਰਤ ਨਾਲ ਮੁੱਦਿਆਂ ਨੂੰ ਹੱਲ ਕਰਨ ਲਈ ਕੂਟਨੀਤੀ 'ਤੇ ਜ਼ੋਰ ਦਿੱਤਾ ਹੈ। ਅੰਦਰਾਬੀ ਅਨੁਸਾਰ ਪਾਕਿ ਸਿੰਧੂ ਜਲ ਸੰਧੀ ਸੰਬੰਧੀ ਸਾਰੇ ਕਾਨੂੰਨੀ ਚੈਨਲਾਂ ਦੀ ਵਰਤੋਂ ਕਰੇਗਾ।
ਸਿੰਧੂ ਜਲ ਸੰਧੀ ਸੰਬੰਧੀ ਪਾਕਿ ਸਾਰੇ ਕਾਨੂੰਨੀ ਚੈਨਲਾਂ ਦੀ ਕਰੇਗਾ ਵਰਤੋਂ-ਅੰਦਰਾਬੀ
ਅਜੀਤ ਡੈਸਕ
08-05-2026