ਫਤਿਆਬਾਦ, 14 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਰਿਵਰਡੇਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਵਿਖੇ ਵਿਸਾਖੀ ਦਾ ਤਿਓਹਾਰ ਮਨਾਇਆ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਾਰੇ ਬੱਚੇ ਪੀਲੇ ਰੰਗ ਦੀਆਂ ਦਸਤਾਰਾਂ ਸਜਾ ਕੇ ਸ਼ਾਮਿਲ ਹੋਏ | ਅਸੈਂਬਲੀ ਮੌਕੇ ਪਿ੍ੰਸੀਪਲ ਸੁਖਦੇਵ ਸਿੰਘ ਖ਼ਾਨ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਖਾਲਸਾ ਸਾਜਨਾ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਬੱਚਿਆਂ ਨੂੰ ਪੰਜ ਕੱਕਾਰਾਂ ਬਾਰੇ ਦੱਸਿਆ | ਧਾਰਮਿਕ ਮੈਡਮ ਗੁਰਜੀਤ ਕੌਰ ਨੇ ਆਨੰਦਪੁਰ ਸਾਹਿਬ ਦੇ ਕਿਲਿਆਂ ਬਾਰੇ ਬੱਚਿਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਖਾਲਸਾ ਸਿਰਜਣਾ ਦਿਵਸ 'ਤੇ ਪੰਜਾਂ ਪਿਆਰਿਆਂ ਦੀ ਸਾਜਨਾ ਬਾਰੇ ਦੱਸਿਆ | ਡਾਇਰੈਕਟਰ ਮੈਡਮ ਅਮਰੀਕ ਕੌਰ ਗਿੱਲ ਨੇ ਦਸਤਾਰ ਸਜਾਉਣ ਦੀ ਅਹਿਮੀਅਤ ਬਾਰੇ ਦੱਸਿਆ | ਉਨ੍ਹਾਂ ਦੱਸਿਆ ਕਿ ਸਿੱਖਾਂ ਦੀ ਪਛਾਣ ਦਸਤਾਰ ਨਾਲ ਹੈ | ਇਸ ਦੇ ਨਾਲ ਹੀ ਇਸ ਦਿਨ ਖੰਡੇ-ਬਾਟੇ ਦੀ ਪਾਹੁਲ ਛਕਾਉਣ ਤੇ ਇਸ ਦੀ ਮਹੱਤਤਾ ਬਾਰੇ ਦੱਸਿਆ ਗਿਆ | ਇਸ ਮੌਕੇ ਤੇ ਸਭ ਸਟਾਫ ਮੈਂਬਰ ਹਾਜ਼ਰ ਸਨ |