25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਵੱਖ-ਵੱਖ ਥਾਈਾ ਡਾ. ਅੰਬੇਡਕਰ ਦਾ ਜਨਮ ਦਿਵਸ ਮਨਾਇਆ <br/>

ਅਜੀਤ ਡੈਸਕ 15-04-2026
ਭਾਜਪਾ ਨੇ ਹਰਜੀਤ ਸੰਧੂ ਦੀ ਅਗਵਾਈ ਹੇਠ ਡਾ. ਅੰਬੇਡਕਰ ਦਾ ਜਨਮ ਦਿਵਸ ਮਨਾਇਆ
ਤਰਨ ਤਾਰਨ, 14 ਅਪ੍ਰੈਲ (ਹਰਿੰਦਰ ਸਿੰਘ)-ਭਾਰਤ ਰਤਨ, ਸੰਵਿਧਾਨ ਰਚੇਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 135 ਵਾਂ ਜਨਮ ਦਿਵਸ ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਮੁੱਖ ਦਫਤਰ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਪ੍ਰਮੁੱਖ ਆਗੂਆਂ ਨੇ ਮਨਾਇਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਡਾ. ਅੰਬੇਡਕਰ ਸਿਰਫ ਭਾਰਤੀ ਸੰਵਿਧਾਨ ਦੇ ਰਚੇਤਾ ਹੀ ਨਹੀਂ ਸਨ, ਸਗੋਂ ਉਹ ਸਮਾਜਿਕ ਸਮਾਨਤਾ ਦੇ ਮਹਾਨ ਯੋਧਾ ਵੀ ਸਨ | ਉਨਾਂ ਨੇ ਆਪਣੀ ਜਿੰਦਗੀ ਦੌਰਾਨ ਦਲਿਤਾਂ, ਪੀੜਤਾਂ ਅਤੇ ਪੱਛੜੇ ਵਰਗਾਂ ਦੇ ਅਧਿਕਾਰਾਂ ਲਈ ਨਿਰੰਤਰ ਲੜਾਈ ਲੜੀ, ਉਨਾਂ ਦੇ ਯਤਨਾਂ ਸਦਕਾ ਹੀ ਅੱਜ ਹਰ ਭਾਰਤੀ ਨੂੰ ਸੰਵਿਧਾਨਕ ਅਧਿਕਾਰ ਮਿਲੇ ਹਨ | ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਬਬਾ ਸਾਹਿਬ ਦੀ ਮਹਾਨ ਸੋਚ, ਸੰਘਰਸ਼ਮਈ ਜੀਵਨ ਅਤੇ ਸਮਾਜਿਕ ਨਿਆਂ ਲਈ ਕੀਤੇ ਗਏ ਅਨਮੋਲ ਯੋਗਦਾਨ ਸਾਡੀ ਲਈ ਫਖਰ ਅਤੇ ਮਾਣ ਵਾਲੀ ਗੱਲ ਹਨ | ਇਸ ਮੌਕੇ ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ ਨੇ ਪ੍ਰੋਗਰਾਮ ਦੀ ਕਾਰਵਾਈ ਨੂੰ ਸੰਭਾਲਦਿਆਂ ਸਾਰੇ ਹੀ ਭਾਜਪਾ ਵਰਕਰਾਂ ਨੂੰ ਅਪੀਲ ਕੀਤੀ ਕਿ ਪ੍ਰੋਗਰਾਮ ਮਨਾਉਣ ਤਾਂ ਹੀ ਉੱਚਿਤ ਹਨ ਜੇਕਰ ਅਸੀਂ ਡਾ. ਭੀਮ ਰਾਓ ਅੰਬੇਡਕਰ ਦੇ ਦੱਸੇ ਮਾਰਗ 'ਤੇ ਚੱਲੀਏ | ਇਸ ਮੌਕੇ ਐੱਸ.ਸੀ.ਵਿੰਗ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਬੰਟੀ ਨੇ ਕਿਹਾ ਕਿ ਦੁਨੀਆ ਵਿਚ ਭਾਰਤ ਦੇ ਸੰਵਿਧਾਨ ਨੂੰ ਉੱਚ ਦਰਜਾ ਪ੍ਰਾਪਤ ਹੈ | ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ ਨੇ ਕਿਹਾ ਕਿ ਸਿੱਖਿਆ ਸਭ ਤੋਂ ਵੱਡਾ ਗਹਿਣਾ ਹੈ ਅਤੇ ਹਰ ਵਰਗ ਦੇ ਲੋਕਾਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਹੋਣਾ ਲਾਜਮੀ ਹੈ, ਕਠਿਨ ਹਲਾਤਾਂ ਦੇ ਬਾਵਜੂਦ ਸਿੱਖਿਆ ਦੇ ਅਧਾਰ ਤੇ ਦੁਨੀਆ ਵਿਚ ਅਸੀਂ ਆਪਣੇ ਹੱਕਾਂ ਦੀ ਰਖਵਾਲੀ, ਪਹਿਚਾਣ ਅਤੇ ਵਰਤੋਂ ਕਰ ਸਕਦੇ ਹਨ | ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਨਾਲ ਸਮਾਨਤਾ, ਆਜਾਦੀ ਅਤੇ ਭਾਈਚਾਰੇ ਦੇ ਮੂਲ ਸਿਧਾਤਾਂ ਦੀ ਰਖਵਾਲੀ ਹੋ ਰਹੀ ਹੈ, ਜਿਸਦਾ ਮੁੱਖ ਕਾਰਨ ਡਾ. ਭੀਮ ਰਾਓ ਅੰਬੇਡੇਕਰ ਜੀ ਦੇ ਵਿਚਾਰ ਅਤੇ ਕੁਰਬਾਨੀ ਹੈ | ਇਸ ਮੌਕੇ ਮੀਤ ਪ੍ਰਧਾਨ ਸਤਨਾਮ ਸਿੰਘ, ਭੁੱਲਰ, ਐੱਸ.ਸੀ. ਮੋਰਚਾ ਸਰਕਲ ਸ਼ਹਿਰੀ ਪ੍ਰਧਾਨ ਰਾਮੇਸ਼ ਕਲਸੀ, ਮੋਰਚਾ ਜਨਰਲ ਸਕੱਤਰ ਅਮਨ ਅਰੋੜਾ, ਯੁਵਾ ਮੋਰਚਾ ਜ਼ਿਲ੍ਹਾ ਪ੍ਰਧਾਨ ਦਿਨੇਸ਼ ਜੋਸ਼ੀ, ਓ.ਬੀ.ਸੀ ਮੋਰਚਾ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ, ਕਿਸਾਨ ਮੋਰਚਾ ਜ਼ਿਲ੍ਹਾ ਪ੍ਰਧਾਨ ਡਾ. ਅਵਤਾਰ ਸਿੰਘ ਵੇਂਈਪੂਈ, ਘੱਟ ਗਿਣਤੀ ਮੋਰਚਾ ਪ੍ਰਧਾਨ ਸਲੀਮ ਅਹਿਮਦ, ਦਿਵਿਆਗਨ ਸੈੱਲ ਰੋਬਿਨ ਜੌੜਾ, ਸਾਬਕਾ ਸਰਪੰਚ ਸੁਖਦੇਵ ਸਿੰਘ, ਰਣਜੀਤ ਸਿੰਘ ਗਿੱਲ ਵੜੈਚ, ਸੋਨੂ ਮੂਸੇ, ਪਰਮਜੀਤ ਸਿੰਘ ਲਾਲਕਾ, ਬਲਕਾਰ ਸਿੰਘ, ਸਾਹਿਬ ਸਿੰਘ ਸ਼ਹੀਦ, ਰਸਾਲ ਸਿੰਘ, ਬਾਬਾ ਲਖਵਿੰਦਰ ਸਿੰਘ, ਜਸਵੰਤ ਸਿੰਘ, ਹਰਦੇਵ ਸਿੰਘ, ਕੁਲਵੰਤ ਸਿੰਘ, ਮਲਕੀਤ ਸਿੰਘ, ਕਰਮਜੀਤ ਸਿੰਘ, ਬਲਦੇਵ ਸਿੰਘ, ਹੀਰਾ ਸਿੰਘ, ਹਰਚੰਦ ਸਿੰਘ, ਸ਼ਹਿਬਾਜ ਸਿੰਘ, ਸਵਿੰਦਰ ਸਿੰਘ, ਹਰਬੰਸ ਸਿੰਘ, ਸਵਰਨ ਸਿੰਘ, ਦਿਲਬਾਗ ਸਿੰਘ, ਪਰਮਜੀਤ ਸਿੰਘ, ਸਰਦੂਲ ਸਿੰਘ, ਲਵਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਲਵਦੀਪ ਸਿੰਘ, ਅਮਨਦੀਪ ਸਿੰਘ ਤੋਂ ਇਲਾਵਾ ਜ਼ਿਲ੍ਹਾ ਤਰਨ ਤਾਰਨ ਤੋਂ ਵੱਖ ਵੱਖ ਪਾਰਟੀ ਦੇ ਆਗੂ ਅਤੇ ਐੱਸ.ਸੀ. ਮੋਰਚਾ ਆਗੂ ਪ੍ਰਮੁੱਖ ਤੌਰ 'ਤੇ ਹਾਜ਼ਰ ਸਨ |
ਡਾਕਟਰ ਭੀਮ ਰਾਓ ਅੰਬੇਡਕਰ ਨੂੰ ਰਹਿਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ- ਪੰਨੂੰ
ਤਰਨ ਤਾਰਨ, (ਇਕਬਾਲ ਸਿੰਘ ਸੋਢੀ)- ਸੀ.ਪੀ.ਆਈ.ਐੱਮ.ਐੱਲ. ਲਿਬਰੇਸ਼ਨ ਵਲੋਂ ਗੋਹਲਵੜ੍ਹ ਵਿਖੇ ਇਕ ਮੀਟਿੰਗ ਦੌਰਾਨ ਗਰੀਬਾਂ ਦੇ ਮਹਾਨ ਆਗੂ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਯਾਦ ਕੀਤਾ ਗਿਆ | ਮੀਟਿੰਗ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਗੋਹਲਵੜ ਵਲੋਂ ਕੀਤੀ ਗਈ | ਮੀਟਿੰਗ ਵਿਚ ਸੀ.ਪੀ.ਆਈ.ਐੱਮ.ਐੱਲ. ਲਿਬਰੇਸਨ ਦੀ ਜ਼ਿਲ੍ਹਾ ਇਕਾਈ ਤਰਨ ਤਾਰਨ ਦੇ ਕਾਰਜਕਾਰੀ ਸਕੱਤਰ ਦਲਵਿੰਦਰ ਸਿੰਘ ਨੌਸਹਿਰਾ ਪੰਨੂਆਂ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਜੀਵਨੀ 'ਤੇ ਚਰਚਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉੱਚ ਕੋਟੀ ਦੀ ਸਿੱਖਿਆ ਪ੍ਰਾਪਤ ਕੀਤੀ, ਉਹ ਵੱਖ-ਵੱਖ ਉੱਚ ਆਹੁਦਿਆ 'ਤੇ ਰਹੇ | ਇਸ ਤੋਂ ਇਲਾਵਾ ਉਨ੍ਹਾਂ ਵੱਖ-ਵੱਖ ਵਿਸ਼ਿਆਂ 'ਤੇ ਪੀ.ਐੱਚ.ਡੀ. ਦੀਆਂ ਡਿਗਰੀਆਂ ਹਾਸਲ ਕੀਤੀਆਂ | ਜਦ ਉਨ੍ਹਾਂ ਚੰਗੀ ਤਰ੍ਹਾਂ ਸਮਝ ਲਿਆ ਕਿ ਦੇਸ਼ ਅੰਦਰ ਗਰੀਬਾਂ ਨਾਲ ਹੁੰਦਾ ਅਨਿਆ, ਸ਼ੋਸਣ, ਜਾਤੀ ਵਿਤਕਰਾ ਛੂਆਛੂਤ ਸੰਘਰਸ਼ ਕੀਤੇ ਬਿਨਾਂ ਬੰਦ ਨਹੀਂ ਹੋਣੇ ਤਾਂ ਉਨ੍ਹਾਂ ਉੱਚੀ ਪਦਵੀਂ ਵਾਲੀ ਨੌਕਰੀ ਛੱਡ ਕੇ ਦੇਸ਼ ਅੰਦਰ ਸਮਾਜਿਕ ਬਰਾਬਰੀ ਲਈ ਸੰਘਰਸ਼ ਸ਼ੁਰੂ ਕਰ ਦਿੱਤਾ | ਉਨ੍ਹਾਂ ਨੇ ਪੜੋ ਜੁੜੋ ਅਤੇ ਹੱਕ ਕਰੋ ਦੀ ਆਵਾਜ਼ ਨੂੰ ਘਰ-ਘਰ ਤੱਕ ਪਹੁੰਚਾਇਆ, ਉਹ ਸੰਵਿਧਾਨ ਸਭਾ ਦੇ ਬਾਨੀ ਪ੍ਰਧਾਨ ਅਤੇ ਦੇਸ਼ ਕਾਨੂੰਨ ਮੰਤਰੀ ਵੀ ਰਹੇ | ਉਨ੍ਹਾਂ ਔਰਤਾਂ, ਦਲਿਤਾਂ, ਪੱਛੜੇ ਲੋਕਾਂ ਦੇ ਹਿੱਤਾ ਵਾਸਤੇ ਕਾਨੂੰਨ ਬਣਾਏ | ਸਾਰਿਆਂ ਤੋਂ ਅਹਿਮ ਕਾਨੂੰਨ ਵੋਟ ਦਾ ਸਭ ਨੂੰ ਅਧਿਕਾਰ ਮਤਲਬ ਕਰੋੜਪਤੀ ਵੀ ਵੋਟ ਪਾਵੇਗਾ ਅਤੇ ਗਰੀਬ ਵੀ ਵੋਟ ਪਾਵੇਗਾ | ਉਨ੍ਹਾਂ ਗਰੀਬ ਵਰਗ 'ਤੇ ਜੋਰ ਦਿੱਤਾ ਕਿ ਵੱਧ ਤੋਂ ਵੱਧ ਵਿਦਿਆ ਹਾਸਲ ਕੀਤੀ ਜਾਵੇ | ਇਸ ਮੌਕੇੇ ਤਰਸੇਮ ਸਿੰਘ ਢੋਟੀਆ, ਸੁਰਜੀਤ ਸਿੰਘ ਬਾਠ, ਭੋਲਾ ਸਿੰਘ ਗੋਹਲਵੜ, ਹਰਦੇਵ ਸਿੰਘ ਖਹਿਰਾ, ਬਲਕਾਰ ਸਿੰਘ ਕੋਟ ਜਸਪਤ, ਸੰਗਾ ਸਿੰਘ ਢੋਟੀਆ, ਚਰਨਜੀਤ ਸਿੰਘ ਲਾਲਪੁਰਾ, ਜਗਤਾਰ ਸਿੰਘ ਕੋਟ ਜਸਪਤ, ਸਰਦਾਰਾ ਸਿੰਘ ਗੋਹਲਵੜ, ਬਲਵਿੰਦਰ ਸਿੰਘ ਲਾਲਪੁਰਾ, ਰਸਪਾਲ ਸਿੰਘ ਅਠਵਾਲ, ਬਲਵਿੰਦਰ ਸਿੰਘ ਕਬਾੜੀਆ ਸੁੱਖਾ ਸਿੰਘ ਸਖੀਰਾ ਆਦਿ ਹਾਜਰ ਆਦਿ ਮੌਜੂਦ ਸਨ |
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ
ਝਬਾਲ, (ਸੁਖਦੇਵ ਸਿੰਘ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਮੀਟਿੰਗ ਕਾ. ਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਝਬਾਲ ਵਿਖੇ ਹੋਈ | ਮੀਟਿੰਗ ਦੌਰਾਨ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾ. ਸੁਖਦੇਵ ਸਿੰਘ ਗੋਹਲਵੜ, ਜ਼ਿਲ੍ਹਾ ਪ੍ਰਧਾਨ ਕਾ. ਪ੍ਰੀਤਮ ਸਿੰਘ ਪੱਟੀ, ਜ਼ਿਲ੍ਹਾ ਮੀਤ ਪ੍ਰਧਾਨ ਕਾ. ਮਹਿੰਦਰ ਸਿੰਘ ਪੱਟੀ, ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਕਾਮਰੇਡ ਹਰਪ੍ਰੀਤ ਕੌਰ ਝਬਾਲ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਾ. ਬਲਦੇਵ ਸਿੰਘ ਗੋਹਲਵੜ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਾ. ਅੰਗਰੇਜ਼ ਸਿੰਘ ਰਟੌਲ, ਕਾ. ਪਰਮਜੀਤ ਸਿੰਘ ਕੋਟਲੀ ਆਦਿ ਆਗੂਆਂ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਦੀਆਂ ਵਰਕਰਾਂ ਨੂੰ ਵਧਾਈ ਦਿੱਤੀ | ਆਗੂਆਂ ਨੇ ਕਿਹਾ ਕਿ ਕਿਰਤੀਆਂ ਨੇ ਅਨੇਕਾਂ ਕੁਰਬਾਨੀਆਂ ਦੇ ਕੇ 44 ਲੇਬਰ ਕਾਨੂੰਨ ਕਿਰਤੀਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਬਣਾਏ ਸਨ, ਜਿਸ ਨੂੰ ਅੰਗਰੇਜ਼ੀ ਹਕੂਮਤ ਤਾ ਤੋੜ ਨਹੀਂ ਸਕੇ, ਪਰ ਮੋਦੀ ਸਰਕਾਰ ਨੇ 29 ਕਾਨੂੰਨ ਤੋੜ ਕੇ ਚਾਰ ਕੋਡਾਂ ਵਿਚ ਵੰਡ ਦਿੱਤੇ | ਉਨ੍ਹਾਂ ਕਿਹਾ ਕਿ ਮਨਰੇਗਾ ਕਾਨੂੰਨ ਤੋੜ ਕੇ 'ਜੀ ਰਾਮ ਜੀ' ਕਾਨੂੰਨ ਬਣਾ ਕੇ ਮੋਦੀ ਸਰਕਾਰ ਨੇ ਮਜਦੂਰ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ | ਇਸ ਮੌਕੇ ਕੁਲਦੀਪ ਸਿੰਘ, ਮਨਜੀਤ ਕੌਰ, ਮੇਜਰ ਸਿੰਘ, ਦਲਜੀਤ ਸਿੰਘ, ਜਸਪਾਲ ਸਿੰਘ ਐਮਾ, ਸਾਹਿਬ ਸਿੰਘ ਹੀਰਾਪੁਰ, ਦਿਲਬਾਗ ਸਿੰਘ ਗੋਹਲਵੜ, ਸੁਖਦੇਵ ਸਿੰਘ ਠੱਠਾ ਆਦਿ ਹਾਜ਼ਰ ਸਨ |
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਡਾ. ਅੰਬੇਡਕਰ ਦਾ ਜਨਮ ਦਿਵਸ ਮਨਾਇਆ
ਫਤਿਆਬਾਦ, (ਹਰਵਿੰਦਰ ਸਿੰਘ ਧੂੰਦਾ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪਿੰਡ ਤੁੜ 'ਚ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਜਲਿ੍ਹਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜਨਮ ਦਿਵਸ ਮੌਕੇ ਭਾਰੀ ਗਿਣਤੀ ਵਿਚ ਨੌਜਵਾਨਾਂ ਨੇ ਜਨਮ ਦਿਨ ਮਨਾਇਆ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕੈਪਟਨ ਸਿੰਘ ਕਾਹਲਵਾ ਨੇ ਕਿਹਾ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਦੇ ਲਿਖੇ ਹੋਏ ਸੰਵਿਧਾਨ ਦੀ ਸਹੁੰ ਖਾ ਕੇ ਸੱਤਾ ਵਿਚ ਆਏ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ, ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ ਤੇ ਰੁਜ਼ਗਾਰ ਦੀ ਪ੍ਰਾਪਤੀ ਲਈ ਵਿਦੇਸ਼ਾਂ ਵੱਲ ਰੁੱਖ ਕਰ ਰਹੇ ਹਨ | ਰੁਜ਼ਗਾਰ ਦੀ ਮੰਗ ਕਰਦੇ ਨੌਜਵਾਨਾਂ ਤੇ ਗੰਦੇ ਪਾਣੀ ਦੀਆਂ ਬਛਾੜਾਂ ਤੇ ਡਾਂਗਾਂ ਨਾਲ ਨਿਵਾਜਿਆ ਜਾਂਦਾ ਹੈ | ਇਸੇ ਤਰ੍ਹਾਂ ਪੰਜਾਬ ਅੰਦਰ ਨਸ਼ੇ ਤੇ ਗੈਂਗਸਟਰਾਂ ਦਾ ਬੋਲਬਾਲਾ ਹੈ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਆਓ ਇਕ ਝੰਡੇ ਥੱਲੇ ਇਕੱਠੇ ਹੋਈਏ ਤਾਂ ਜੋ ਰੁਜ਼ਗਾਰ ਦੀ ਪ੍ਰਾਪਤੀ ਲਈ ਸਰਕਾਰਾਂ ਖਿਲਾਫ਼ ਵੱਡਾ ਸੰਘਰਸ਼ ਕਰ ਸਕੀਏ | ਇਸ ਮੌਕੇ ਕੁਲਦੀਪ ਸਿੰਘ, ਆਕਾਸ਼ਦੀਪ ਸਿੰਘ, ਸੁੱਖਪ੍ਰੀਤ ਸਿੰਘ, ਅਬੀਜੋਤ ਸਿੰਘ, ਜਸ਼ਨਦੀਪ ਸਿੰਘ, ਦਲਜੀਤ ਸਿੰਘ, ਸ਼ਮਸ਼ੇਰ ਸਿੰਘ, ਕਾਰਜ ਸਿੰਘ, ਰਾਮ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ, ਸਤਨਾਮ ਸਿੰਘ, ਸਿਕੰਦਰ ਸਿੰਘ, ਜੋਬਨਪ੍ਰੀਤ ਸਿੰਘ, ਧਰਮਪ੍ਰੀਤ ਸਿੰਘ, ਖੁਸ਼ਦੀਪ ਸਿੰਘ ਆਦਿ ਹਾਜ਼ਰ ਸਨ |
ਵਿਜ਼ਡਮ ਸਕੂਲ ਆਫ ਅਕੈਡਮਿਕਸ ਐਂਡ ਸਪੋਰਟਸ ਵਿਖੇ ਡਾ. ਅੰਬੇਡਕਰ ਜੈਯੰਤੀ ਮਨਾਈ
ਤਰਨ ਤਾਰਨ, (ਹਰਿੰਦਰ ਸਿੰਘ)-ਵਿਜ਼ਡਮ ਸਕੂਲ ਆਫ ਅਕੈਡਮਿਕਸ ਐਂਡ ਸਪੋਰਟਸ ਨੇ ਅੰਬੇਡਕਰ ਜੈਯੰਤੀ ਨੂੰ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ | ਇਸ ਮੌਕੇ ਨੂੰ ਮਨਾਉਣ ਲਈ ਇਕ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ | ਇਕ ਵਿਦਿਆਰਥੀ ਨੇ ਡਾ.ਬੀ.ਆਰ. ਅੰਬੇਡਕਰ ਦਾ ਬਹੁਤ ਸੁੰਦਰ ਰੂਪ ਧਾਰਨ ਕੀਤਾ, ਜਿਸ ਨੇ ਹੱਥ ਵਿਚ ਕਿਤਾਬ ਫੜੀ ਹੋਈ ਸੀ, ਜੋ ਭਾਰਤੀ ਸੰਵਿਧਾਨ ਦੇ ਨਿਰਮਾਤਾ ਵਜੋਂ ਉਨ੍ਹਾਂ ਦੇ ਯੋਗਦਾਨ ਨੂੰ ਦਰਸਾਉਂਦੀ ਸੀ | ਕਈ ਵਿਦਿਆਰਥੀਆਂ ਨੇ ਉਨ੍ਹਾਂ ਦੇ ਜੀਵਨ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਦੀ ਜਨਮ ਤਾਰੀਖ, ਵਿਸ਼ੇਸ਼ ਉਪਲਬਧੀਆਂ, ਸਿੱਖਿਆ ਦਾ ਸਫਰ ਅਤੇ ਜੀਵਨ ਮੰਤਰ ਸ਼ਾਮਿਲ ਸਨ | ਵਿਦਿਆਰਥੀਆਂ ਨੇ ਸੰਵਿਧਾਨ ਵਿਚ ਵਰਤੇ ਗਏ ਸ਼ਬਦਾਂ ਦੇ ਵੱਖ-ਵੱਖ ਭਾਸ਼ਾਈ ਸਰੋਤਾਂ ਬਾਰੇ ਵੀ ਦੱਸਿਆ, ਜੋ ਭਾਰਤ ਦੀ ਵਿਭਿੰਨਤਾ ਵਿਚ ਏਕਤਾ ਨੂੰ ਦਰਸਾਉਂਦਾ ਹੈ | ਪ੍ਰੋਗਰਾਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੇ ਹੋਏ, ਕੁਝ ਵਿਦਿਆਰਥੀਆਂ ਨੇ ਡਾ. ਅੰਬੇਦਕਰ ਦੀ ਪ੍ਰਸ਼ੰਸਾ ਵਿਚ ਕਵਿਤਾਵਾਂ ਵੀ ਪੜ੍ਹੀਆਂ, ਜਿਸ ਵਿਚ ਉਨ੍ਹਾਂ ਦਾ ਸੰਦੇਸ਼ “ਪੜ੍ਹੋ, ਸੰਘਰਸ਼ ਕਰੋ, ਸੰਗਠਿਤ ਹੋਵੋ”ਅਤੇ ਪਿਛੜੇ ਵਰਗਾਂ ਦੀ ਭਲਾਈ ਅਤੇ ਛੂਤ- ਛਾਤ ਦੇ ਖਾਤਮੇ ਲਈ ਕੀਤੇ ਉਨ੍ਹਾਂ ਦੇ ਅਥੱਕ ਯਤਨਾਂ ਨੂੰ ਉਜਾਗਰ ਕੀਤਾ ਗਿਆ | ਡਾ. ਅੰਬੇਦਕਰ ਦੇ ਜੀਵਨ ਅਤੇ ਯੋਗਦਾਨਾਂ ਨੂੰ ਬਹੁਤ ਸੋਚ-ਵਿਚਾਰ ਨਾਲ ਪੇਸ਼ ਕੀਤਾ ਗਿਆ, ਜਿਸ ਨਾਲ ਇਹ ਸਭਾ ਭਰਪੂਰ ਜਾਣਕਾਰੀ ਵਾਲੀ ਅਤੇ ਪ੍ਰੇਰਣਾਦਾਇਕ ਬਣੀ | ਇਸ ਸਮਾਗਮ ਵਿਚ ਡਾਇਰੈਕਟਰ ਅੰਮਿ੍ਤ ਖੇੜਾ, ਪਿ੍ੰਸੀਪਲ ਸ਼੍ਰੀਮਤੀ ਗੁਰਪ੍ਰੀਤ ਜੌਹਲ, ਪ੍ਰਬੰਧਕ ਸ਼੍ਰੀਮਤੀ ਸ਼ਵੇਤਾ ਸਹਿਗਲ ਅਤੇ ਵਾਈਸ ਪਿ੍ੰਸੀਪਲ ਹਰਲੀਨ ਕੌਰ ਸਮੇਤ ਸਾਰੇ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ | ਉਨ੍ਹਾਂ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਸਭਾਵਾਂ ਵਿਦਿਆਰਥੀਆਂ ਨੂੰ ਆਪਣੇ ਮੂਲਾਂ ਨਾਲ ਜੋੜਨ ਅਤੇ ਮਹਾਨ ਰਾਸ਼ਟਰੀ ਵਿਅਕਤੀਆਂ ਬਾਰੇ ਆਪਣੀ ਸਮਝ ਨੂੰ ਗਹਿਰਾ ਕਰਨ ਵਿਚ ਮਦਦ ਕਰਦੀਆਂ ਹਨ |
ਡਾ. ਅੰਬੇਡਕਰ ਦੇ ਜਨਮ ਦਿਵਸ ਮੌਕੇ ਭੀਮ ਯੂਥ ਫੈੱਡਰੇਸ਼ਨ ਨੇ ਸ਼ੋਭਾ ਯਾਤਰਾ ਸਜਾਈ
ਖਾਲੜਾ, (ਜੱਜਪਾਲ ਸਿੰਘ ਜੱਜ)-ਭਾਰਤੀ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਭੀਮ ਯੂਥ ਫੈਡਰੇਸ਼ਨ ਰਜਿਸਟਰ ਪੰਜਾਬ ਦੇ ਪ੍ਰਧਾਨ ਜਸਪਾਲ ਸਿੰਘ ਖਾਲੜਾ ਦੀ ਅਗਵਾਈ ਹੇਠ ਮਨਾਉਂਦਿਆਂ ਸ਼ੋਭਾ ਯਾਤਰਾ ਸਜਾਈ ਗਈ, ਜੋ ਨਹਿਰੀ ਵਿਸ਼ਰਾਮ ਘਰ ਖਾਲੜਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿਚ ਹੁੰਦੀ ਹੋਈ ਭਿੱਖੀਵਿੰਡ ਪਹੁੰਚੀ ਅਤੇ ਉਸ ਦੀ ਸਮਾਪਤੀ ਪਹੂਵਿੰਡ ਵਿਖੇ ਹੋਈ | ਸ਼ੋਭਾ ਯਾਤਰਾ ਵਿਚ ਭੀਮ ਯੂਥ ਫੈਡਰੇਸ਼ਨ, ਮਜ਼ਦੂਰ ਏਕਤਾ ਆਟੋ ਯੂਨੀਅਨ ਭਿੱਖੀਵਿੰਡ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਮੱਜ਼੍ਹਬੀ ਸਿੱਖ ਦਲ 1927, ਭਗਵਾਨ ਵਾਲਮੀਕ ਸਭਾ ਭਿੱਖੀਵਿੰਡ ਸਮੇਤ ਵੱਖ-ਵੱਖ ਜਥੇਬੰਦੀਆਂ ਨੇ ਹਿੱਸਾ ਲਿਆ | ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਮੌਕੇ ਪ੍ਰਧਾਨ ਜਸਪਾਲ ਸਿੰਘ ਨੇ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਬਾਰੇ ਵਿਸਥਾਰ ਸਹਿਤ ਦੱਸਦਿਆਂ ਕਿਹਾ ਕਿ ਦੇਸ਼ ਅਤੇ ਆਪਣੇ ਸਮਾਜ ਵਿਚੋਂ ਗਰੀਬੀ ਅਤੇ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਲਈ ਸਾਨੂੰ ਡਾ. ਭੀਮ ਰਾਓ ਅੰਬੇਡਕਰ ਵਲੋਂ ਦਰਸਾਏ ਮਾਰਗ 'ਤੇ ਚੱਲਣ ਦੀ ਲੋੜ ਹੈ | ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਦੇ ਕਾਪੀਆਂ ਵੰਡੀਆਂ | ਇਸ ਮੌਕੇ ਮੀਤ ਪ੍ਰਧਾਨ ਰਾਜਵਿੰਦਰ ਸਿੰਘ, ਸੂਬਾ ਜਨਰਲ ਸਕੱਤਰ ਅਮਰ ਸਿੰਘ ਅਮੀਸ਼ਾਹ, ਸੂਬਾ ਪ੍ਰੈਸ ਸਕੱਤਰ ਨਿਰਵੈਲ ਸਿੰਘ ਖਾਲੜਾ, ਸੂਬਾ ਸਕੱਤਰ ਫੌਜੀ ਮਹਿਲ ਸਿੰਘ ਖਾਲੜਾ, ਸੂਬਾ ਸਲਾਹਕਾਰ ਮਨਜਿੰਦਰ ਸਿੰਘ ਮਿੰਟੂ ਭਿੱਖੀਵਿੰਡ, ਪ੍ਰਦੀਪ ਕੁਮਾਰ ਧਵਨ ਖਾਲੜਾ, ਸੂਬੇਦਾਰ ਸੁਰਜਨ ਸਿੰਘ ਮਾੜੀ ਗੌੜ ਸਿੰਘ, ਗੁਰਵਿੰਦਰ ਸਿੰਘ ਅਮੀਸ਼ਾਹ, ਸਤਨਾਮ ਸਿੰਘ ਖਾਲੜਾ, ਕੈਸ਼ੀਅਰ ਡਾ. ਕਾਬਲ ਸਿੰਘ ਖਾਲੜਾ, ਵਾਈਸ ਕੈਸ਼ੀਅਰ ਮਾ. ਰੌਸ਼ਨ ਲਾਲ ਖਾਲੜਾ, ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਪਹੂਵਿੰਡ, ਜ਼ਿਲ੍ਹਾ ਜਰਨਲ ਸਕੱਤਰ ਮਾ. ਜਗੀਰ ਸਿੰਘ ਸਿੰਘਪੁਰਾ, ਜ਼ਿਲ੍ਹਾ ਸਕੱਤਰ ਨੰਬਰਦਾਰ ਸੁਖਚੈਨ ਸਿੰਘ ਪੂਹਲਾ, ਪ੍ਰਧਾਨ ਸਤਨਾਮ ਸਿੰਘ ਚੀਮਾ, ਜ਼ਿਲ੍ਹਾ ਸਕੱਤਰ ਫੌਜੀ ਪਰਮਜੀਤ ਸਿੰਘ ਨਾਰਲਾ, ਬਲਾਕ ਪ੍ਰਧਾਨ ਸ਼ਰਨਜੀਤ ਸਿੰਘ ਭਿੱਖੀਵਿੰਡ, ਸਰਕਲ ਪ੍ਰਧਾਨ ਗੁਰਸੇਵਕ ਸਿੰਘ ਖਾਲੜਾ, ਠੇਕੇਦਾਰ ਬਲਜੀਤ ਸਿੰਘ ਖਾਲੜਾ, ਪ੍ਰਧਾਨ ਮੱਜ਼੍ਹਬੀ ਸਿੱਖ ਦਲ ਮਲਕੀਅਤ ਸਿੰਘ ਅੰਮਿ੍ਤਸਰ, ਪੰਚਾਇਤ ਅਫਸਰ ਬਲਾਕ ਪੱਟੀ ਭਗਵਾਨ ਸਿੰਘ, ਬੀ.ਡੀ.ਪੀ.ਓ. ਬਲਜਿੰਦਰ ਸਿੰਘ ਬਲਾਕ ਵਲਟੋਹਾ ਆਦਿ ਆਗੂ ਅਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਰਿਵਰਡੇਲ ਪਬਲਿਕ ਸਕੂਲ ਭਰੋਵਾਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ 18 ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸਜਣਗੇ ਗੁਰਮਤਿ ਸਮਾਗਮ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।