25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪੰਜਾਬ ਸਰਕਾਰ ਕੇਜਰੀਵਾਲ ਦੀ ਸ਼ਹਿ 'ਤੇ ਮਾਰ ਰਹੀ ਪੰਜਾਬ ਦੀ ਨੌਜਵਾਨੀ ਦੇ ਹੱਕਾਂ 'ਤੇ ਡਾਕਾ-ਭਰੋਵਾਲ <br/>

ਅਜੀਤ ਡੈਸਕ 02-04-2026
ਤਰਨ ਤਾਰਨ, 1 ਅਪ੍ਰੈਲ (ਹਰਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਬੇਰੁਜ਼ਗਾਰੀ ਕਾਰਨ ਵਿਦੇਸ਼ਾਂ 'ਚ ਧੱਕੇ ਖਾਣ ਲਈ ਮਜ਼ਬੂਰ ਹੈ ਤੇ ਹੁਣ ਦੀ ਮਾਨ ਸਰਕਾਰ ਸੂਬੇ ਦੀਆਂ ਨੌਕਰੀਆਂ ਬਾਹਰਲੇ ਸੂਬਿਆਂ ਦੇ ਲੋਕਾਂ ਦੇ ਕੇ ਪੰਜਾਬ ਦੇ ਨੌਜਵਾਨਾਂ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ, ਜਿਸਦੀ ਤਾਜ਼ਾ ਮਿਸਾਲ 27 ਮਾਰਚ 2026 ਨੂੰ ਬਿਜਲੀ ਬੋਰਡ ਵਿਭਾਗ ਦੀ ਨੋਟੀਫਿਕੇਸ਼ਨ ਵਿਚ ਦਸਵੀਂ ਜਮਾਤ ਵਿਚ ਪੰਜਾਬੀ ਲਾਜ਼ਮੀ ਕਰਕੇ 6000 ਜੂਨੀਅਰ ਲਾਈਨਮੈਨ ਦੀਆਂ ਆਸਾਮੀਆਂ ਦਾ ਐਲਾਨ ਕੀਤਾ ਗਿਆ ਸੀ, ਪਰ ਸਿਰਫ਼ 3 ਦਿਨ ਬਾਅਦ, 30 ਮਾਰਚ 2026 ਦੇ ਸੋਧ ਰਾਹੀਂ ਪੰਜਾਬੀ ਦੀ ਸ਼ਰਤ ਹਟਾ ਦਿੱਤੀ ਗਈ ਅਤੇ ਚੁੱਪਚਾਪ ਨੌਕਰੀਆਂ ਘਟਾ ਦਿੱਤੀਆਂ ਗਈਆਂ | ਭਰੋਵਾਲ ਨੇ ਕਿਹਾ ਕਿ ਇਹ ਕੋਈ ਪ੍ਰਸ਼ਾਸਕੀ ਬਦਲਾਅ ਨਹੀਂ, ਸਿੱਧਾ ਪੰਜਾਬ ਦੀ ਪਛਾਣ 'ਤੇ ਹਮਲਾ ਹੈ | ਸਿਖਲਾਈ ਅਧੀਨ ਕੰਮ (ਅਪਰਿੰਟਮੈਂਟਸ਼ਿਪ) ਦੀ ਸ਼ਰਤ ਵੀ ਖ਼ਤਮ ਕਰ ਦਿੱਤੀ ਗਈ, ਜਿਸ ਨਾਲ ਲਗਪਗ 2500 ਟ੍ਰੇਨੀਜ਼ ਅਣਿਸ਼ਚਿਤਤਾ ਵਿਚ ਛੱਡ ਦਿੱਤੇ ਗਏ ਹਨ, ਜਦੋਂਕਿ ਉਨ੍ਹਾਂ ਦੀ ਟ੍ਰੇਨਿੰਗ ਜਾਰੀ ਹੈ | ਭਰੋਵਾਲ ਨੇ ਕਿਹਾ ਕੇ ਬੇਸ਼ੱਕ 'ਆਪ' ਵੀ ਨੈਸ਼ਨਲ ਪਾਰਟੀ ਹੈ, ਪਰ ਕਦੇ ਭਾਜਪਾ ਜਾਂ ਕਾਂਗਰਸ ਦੀ ਹਾਈਕਮਾਨ ਨੇ ਪੰਜਾਬ ਦੇ ਨਿੱਜੀ ਮਸਲਿਆਂ 'ਤੇ ਕੰਮਕਾਜ ਕਦੇ ਦਖਲ ਨਹੀਂ ਦਿੱਤਾ | ਭਰੋਵਾਲ ਨੇ ਕਿਹਾ ਕਿ ਬਹੁਤ ਚਲਾਕੀ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਪਿੱਛੇ ਧੱਕਿਆ ਜਾ ਰਿਹਾ ਹੈ ਤੇ ਬਾਹਰੀ ਲੋਕਾਂ ਨੂੰ ਮੌਕੇ ਦਿੱਤੇ ਜਾ ਰਹੇ ਹਨ | ਪਿਛਲੇ 4 ਸਾਲਾਂ ਤੋਂ ਇਹੀ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ | ਪੰਜਾਬੀ ਨੌਜਵਾਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਜੋ ਬਹੁਤ ਮੰਦਭਾਗਾ ਹੈ |

ਪਿਛਲੀ ਖ਼ਬਰ ਲੈਕਚਰਾਰ ਰੀਤਾ ਰਾਣੀ ਦੀ ਮੌਤ 'ਤੇ ਵੱਖ-ਵੱਖ ਸੰਸਥਾਵਾਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਜੀ.ਐੱਮ.ਆਰੀਆ ਸੀਨੀਅਰ ਸੈਕੰਡਰੀ ਸਕੂਲ ਪੱਟੀ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।