25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਯੂ.ਐੱਸ.ਟੀ.ਆਰ. ਵਲੋਂ ਭਾਰਤ ਸਮੇਤ ਹੋਰਨਾਂ ਦੇਸ਼ਾਂ ਲਈ 25% ਤੱਕ ਦੀਆਂ ਟੈਰਿਫ ਦਰਾਂ ਦਾ ਪ੍ਰਸਤਾਵ

ਵਾਸ਼ਿੰਗਟਨ ਡੀ.ਸੀ., 25 ਨਵੰਬਰ - ਰਾਇਟਰਜ਼ ਦੁਆਰਾ ਰਿਪੋਰਟ ਕੀਤੇ ਗਏ ਇਕ ਅਧਿਕਾਰਤ ਬਿਆਨ ਅਨੁਸਾਰ, ਯੂਨਾਈਟਿਡ ਸਟੇਟਸ ਟਰੇਡ ਰਿਪ੍ਰਜ਼ੈਂਟੇਟਿਵ...

ਅਜੀਤ ਡੈਸਕ 25-11-2026

ਵਾਸ਼ਿੰਗਟਨ ਡੀ.ਸੀ.,  25 ਨਵੰਬਰ  - ਰਾਇਟਰਜ਼ ਦੁਆਰਾ ਰਿਪੋਰਟ ਕੀਤੇ ਗਏ ਇਕ ਅਧਿਕਾਰਤ ਬਿਆਨ ਅਨੁਸਾਰ, ਯੂਨਾਈਟਿਡ ਸਟੇਟਸ ਟਰੇਡ ਰਿਪ੍ਰਜ਼ੈਂਟੇਟਿਵ (ਯੂ.ਐੱਸ.ਟੀ.ਆਰ.) ਨੇ ਭਾਰਤ, ਕੰਬੋਡੀਆ, ਇੰਡੋਨੇਸ਼ੀਆ, ਦੱਖਣੀ ਕੋਰੀਆ, ਮਲੇਸ਼ੀਆ, ਤਾਈਵਾਨ ਅਤੇ ਥਾਈਲੈਂਡ ਲਈ 25% ਤੱਕ ਦੀਆਂ ਟੈਰਿਫ ਦਰਾਂ ਦਾ ਪ੍ਰਸਤਾਵ ਦਿੱਤਾ ਹੈ।
ਯੂ.ਐੱਸ.ਟੀ.ਆਰ. ਨੇ ਬੰਗਲਾਦੇਸ਼, ਯੂਰਪੀ ਸੰਘ (ਈ.ਯੂ.), ਜਾਪਾਨ, ਸਵਿਟਜ਼ਰਲੈਂਡ ਅਤੇ ਸਿੰਗਾਪੁਰ ਲਈ 20% ਤੱਕ; ਵੀਅਤਨਾਮ ਲਈ 35% ਤੱਕ; ਅਤੇ ਚੀਨ ਲਈ 40% ਤੱਕ ਦੀਆਂ ਟੈਰਿਫ ਦਰਾਂ ਦਾ ਪ੍ਰਸਤਾਵ ਵੀ ਰੱਖਿਆ ਹੈ। ਇਸ ਤੋਂ ਇਲਾਵਾ, ਯੂ.ਐੱਸ.ਟੀ.ਆਰ. ਨੇ ਕਿਹਾ ਕਿ ਕੰਬੋਡੀਆ, ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ ਅਤੇ ਬੰਗਲਾਦੇਸ਼ ਲਈ ਟੈਰਿਫ਼ ਦਰਾਂ ਦੀ ਵੱਧ ਤੋਂ ਵੱਧ ਸੀਮਾ 18% ਹੋਵੇਗੀ; ਦੱਖਣੀ ਕੋਰੀਆ, ਤਾਈਵਾਨ, ਯੂਰਪੀ ਸੰਘ, ਜਾਪਾਨ ਅਤੇ ਸਵਿਟਜ਼ਰਲੈਂਡ ਲਈ ਇਹ ਸੀਮਾ 15% ('ਮੋਸਟ ਫੇਵਰਡ ਨੇਸ਼ਨ' ਡਿਊਟੀ ਨੂੰ ਘਟਾ ਕੇ) ਹੋਵੇਗੀ; ਅਤੇ ਚੀਨ ਲਈ ਇਹ ਦਰ 20% ਹੋਵੇਗੀ, ਜੋ ਕਿ ਪਹਿਲੇ ਕਾਰਜਕਾਲ ਦੌਰਾਨ ਲਗਾਈਆਂ ਗਈਆਂ ਡਿਊਟੀਆਂ ਤੋਂ ਇਲਾਵਾ ਹੋਵੇਗੀ। ਬ੍ਰਾਜ਼ੀਲ ਲਈ ਪ੍ਰਸਤਾਵਿਤ ਟੈਰਿਫ ਬਦਲਾਅ 'ਤੇ ਸੁਣਵਾਈ 14 ਜਨਵਰੀ, 2027 ਨੂੰ ਹੋਵੇਗੀ।

ਪਿਛਲੀ ਖ਼ਬਰ ਸਰਹੱਦੀ ਪਿੰਡਾਂ ਵਿਚ ਪੁਲਿਸ ਤੇ ਸੀ.ਆਰ.ਪੀ.ਐੱਫ. ਵਲੋਂ ਸਾਂਝਾ ਕਾਸੋ ਆਪ੍ਰੇਸ਼ਨ, ਸ਼ੱਕੀ ਘਰਾਂ ਦੀ ਕੀਤੀ ਬਾਰੀਕੀ ਨਾਲ ਜਾਂ... ਅਗਲੀ ਖ਼ਬਰ ਨਿਪਾਲ ਸਰਕਾਰ ਵਲੋਂ ਤ੍ਰਿਸ਼ੂਲੀ-ਭੋਟੇ ਕੋਸ਼ੀ ਨਦੀ ਪ੍ਰਣਾਲੀ ਚ ਆਏ ਲਾਪਤਾ ਹੋਏ ਲੋਕਾਂ ਨੂੰ ਮ੍ਰਿਤਕ ਮੰਨਣ